ਹੈਦਰਾਬਾਦ ਡੈਸਕ :ਭਾਰਤ ਵਿੱਚ ਲੋਕ ਖਾਣ-ਪੀਣ ਦੇ ਸ਼ੌਕੀਨ ਮੰਨੇ ਜਾਂਦੇ ਹਨ। ਹਰ ਖੁਸ਼ੀ ਦੇ ਮੌਕੇ ਸਭ ਤੋਂ ਪਹਿਲਾਂ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ। ਚਾਹੇ ਵਿਆਹ ਹੋਵੇ ਜਾਂ ਕਿਸੇ ਘਰ ਬੱਚੇ ਦਾ ਜਨਮ ਜਾਂ ਫਿਰ ਕੋਈ ਤਿਉਹਾਰ, ਮਿਠਾਈਆਂ ਸਭ ਤੋਂ ਪਹਿਲਾਂ ਘਰ ਆਉਂਦੀਆਂ ਹਨ। ਇਨ੍ਹਾਂ ਮਿਠਾਈਆਂ ਵਿੱਚ ਇਕ ਮਿਠਾਈ ਸ਼ਾਮਲ ਹੈ ਗੁਲਾਬ ਜਾਮੁਨ। ਇਸ ਨੂੰ ਸਾਰੇ ਹੀ ਬਹੁਤ ਸੁਆਦ ਲੈ ਕੇ ਖਾਂਦੇ ਹਨ। ਪਰ, ਕਦੇ ਸੋਚਿਆ ਕਿ ਇਸ ਦਾ ਨਾਮ ਗੁਲਾਬ ਜਾਮੁਨ ਕਿਵੇ ਪਿਆ? ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਇਸ ਗੁਲਾਬ ਜਾਮੁਨ ਨੂੰ 'ਗੁਲਾਬ ਜਾਮੁਨ' ਹੀ ਕਿਉਂ ਕਿਹਾ ਜਾਂਦਾ।
ਪਰਸ਼ੀਆ ਤੋਂ ਆਈ ਇਹ ਮਿਠਾਈ:ਪਰਸ਼ੀਆ ਵਿੱਚ ਇਸ ਤਰ੍ਹਾਂ ਦੀ ਮਿਠਾਈ ਬਣਦੀ ਹੈ ਜਿਸ ਨੂੰ ਲੁਕਮਤ ਅਲ-ਕਾਦੀ ਕਿਹਾ ਜਾਂਦਾ ਹੈ। ਇਸ ਮਿਠਾਈ ਦਾ ਨਾਮ ਗੁਲਾਬ ਜਾਮੁਨ ਰੱਖਣ ਦਾ ਇਕ ਸਟੀਕ ਕਾਰਨ ਇਤਿਹਾਸ ਵਿੱਚ ਮਿਲਦਾ ਹੈ।
ਕਿਵੇਂ ਪਿਆ ਗੁਲਾਬ ਜਾਮੁਨ ਨਾਮ:ਗੁਲਾਬ ਸ਼ਬਦ ਦੋ ਸ਼ਬਦਾਂ 'ਗੁਲ' ਅਤੇ 'ਆਬ' ਤੋਂ ਬਣਿਆ ਹੈ। ਗੁਲ ਦਾ ਅਰਥ ਹੈ ਫੁੱਲ ਅਤੇ ਆਬ ਦਾ ਅਰਥ ਹੈ ਪਾਣੀ। ਇਸ ਦਾ ਅਰਥ ਹੈ ਖੁਸ਼ਬੂ ਵਾਲਾ ਮਿੱਠਾ ਪਾਣੀ। ਗੁਲਾਬ ਜਾਮੁਨ ਬਣਾਉਣ ਲਈ ਜਦੋਂ ਚੀਨੀ ਦਾ ਸ਼ਰਬਤ ਤਿਆਰ ਕੀਤਾ ਜਾਂਦਾ ਹੈ, ਤਾਂ ਇਹ ਸੁਗੰਧਿਤ ਅਤੇ ਮਿੱਠਾ ਹੁੰਦਾ ਹੈ। ਜਿਸ ਕਰਕੇ ਇਸ ਨੂੰ ਗੁਲਾਬ ਕਿਹਾ ਜਾਂਦਾ ਹੈ। ਦੂਜੇ ਪਾਸੇ, ਦੁੱਧ ਨਾਲ ਤਿਆਰ ਖੋਏ ਤੋਂ ਗੋਲੀਆਂ ਬਣਾਈਆਂ ਜਾਂਦੀਆਂ ਹਨ। ਗੋਲੀਆਂ ਨੂੰ ਗੂੜਾ ਰੰਗ ਦੇਣ ਲਈ, ਉਹ ਤਲੇ ਜਾਂਦੇ ਹਨ ਜਿਸ ਦੀ ਤੁਲਨਾ ਜਾਮੁਨ ਨਾਲ ਕੀਤੀ ਗਈ ਹੈ। ਇਸ ਤਰ੍ਹਾਂ ਇਸ ਮਿਠਾਈ ਦਾ ਨਾਂਅ ਪਿਆ ਗੁਲਾਬ ਜਾਮੁਨ।
ਇਸ ਨੂੰ ਲੈ ਕੇ ਕਈ ਕਹਾਣੀਆਂ: ਇੱਕ ਸਿਧਾਂਤ ਕਹਿੰਦਾ ਹੈ ਕਿ ਗੁਲਾਬ ਜਾਮੁਨ ਪਹਿਲੀ ਵਾਰ ਈਰਾਨ ਵਿੱਚ ਮੱਧ ਯੁੱਗ ਵਿੱਚ ਬਣਾਇਆ ਗਿਆ ਸੀ। ਬਾਅਦ ਵਿੱਚ ਤੁਰਕੀ ਦੇ ਲੋਕ ਇਸ ਨੂੰ ਭਾਰਤ ਲੈ ਆਏ। ਇਕ ਹੋਰ ਸਿਧਾਂਤ ਕਹਿੰਦਾ ਹੈ ਕਿ ਇਕ ਵਾਰ ਇਹ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਰਸੋਈਏ ਦੁਆਰਾ ਗਲਤੀ ਨਾਲ ਤਿਆਰ ਕੀਤਾ ਗਿਆ ਸੀ। ਪਰ, ਉਸ ਸਮੇਂ ਇਹ ਬਹੁਤ ਪਸੰਦ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੌਲੀ-ਹੌਲੀ ਇਹ ਭਾਰਤ ਦੇ ਹਰ ਰਾਜ ਵਿੱਚ ਮਸ਼ਹੂਰ ਹੋ ਗਈ ਅਤੇ ਬਾਅਦ ਵਿੱਚ ਇਸ ਨੇ ਮਠਿਆਈਆਂ ਵਿੱਚ ਇੱਕ ਖਾਸ ਥਾਂ ਬਣਾ ਲਈ। ਲੋਕਾਂ ਵਲੋਂ ਵੀ ਇਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਗੁਲਾਬ ਜਾਮੁਨ ਦੇ ਕਈ ਨਾਮ: ਲੁਕਮਤ ਅਲ-ਕਾਦੀ ਅਤੇ ਅਰਬ ਦੇਸ਼ਾਂ ਵਿੱਚ ਖਾਧੀ ਜਾਣ ਵਾਲੀ ਮਿੱਠੀ ਗੁਲਾਬ ਜਾਮੁਨ ਵਿੱਚ ਕਈ ਸਮਾਨਤਾਵਾਂ ਹਨ। ਹਾਲਾਂਕਿ ਇਸ ਨੂੰ ਬਣਾਉਣ ਦਾ ਤਰੀਕਾ ਥੋੜ੍ਹਾ ਵੱਖਰਾ ਹੈ। ਇਤਿਹਾਸਕਾਰ ਮਾਈਕਲ ਕੋਂਡਲ, ਜੋ ਖਾਣੇ ਦੇ ਇਤਿਹਾਸ ਤੋਂ ਜਾਣੂ ਹੈ, ਮੁਤਾਬਕ, ਲੁਕਮਤ ਅਲ-ਕਾਦੀ ਅਤੇ ਗੁਲਾਬ ਜਾਮੁਨ ਦੋਵੇਂ ਫਾਰਸੀ ਪਕਵਾਨ ਤੋਂ ਪੈਦਾ ਹੋਏ ਹਨ। ਦੋਹਾਂ ਮਠਿਆਈਆਂ ਦਾ ਸਬੰਧ ਖੰਡ ਨਾਲ ਹੈ। ਦੁੱਧ ਦੇ ਖੋਏ ਤੋਂ ਤਿਆਰ ਇਸ ਮਿੱਠੇ ਨੂੰ ਹੋਰ ਵੀ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਪੱਛਮੀ ਬੰਗਾਲ ਵਿੱਚ ਇਸ ਨੂੰ ਪੰਟੂਆ, ਗੋਲਪ ਜੈਮ ਅਤੇ ਕਾਲੋ ਜੈਮ ਕਿਹਾ ਜਾਂਦਾ ਹੈ। ਮੱਧ ਪ੍ਰਦੇਸ਼ ਦਾ ਜਬਲਪੁਰ ਗੁਲਾਬ ਜਾਮੁਨ ਲਈ ਬਹੁਤ ਮਸ਼ਹੂਰ ਹੈ।
ਗੁਲਾਬ ਜਾਮੁਨ ਦੀ ਸਬਜ਼ੀ ਵੀ ਬਣਦੀ:ਗੁਲਾਬ ਜਾਮੁਨ ਦੀ ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਰਾਜਸਥਾਨ ਵਿੱਚ ਇਸ ਦੀ ਸਬਜ਼ੀ ਬਣੀ ਹੈ। ਇੱਥੇ ਖੰਡ ਦੀ ਥਾਂ ਮਸਾਲਿਆਂ ਦੀ ਵਰਤੋਂ ਕਰਕੇ ਡ੍ਰਾਈ ਫਰੂਟਸ ਅਤੇ ਟਮਾਟਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਬਜ਼ੀ ਸਥਾਨਕ ਪਕਵਾਨਾਂ ਦਾ ਹਿੱਸਾ ਹੈ।