ਪੰਜਾਬ

punjab

ETV Bharat / sukhibhava

ਪੀਪੀਈ ਕਿਟ ਦਾ ਸਹੀ ਨਿਪਟਾਰਾ ਜ਼ਰੂਰੀ: ਮਾਹਰ

ਹਸਪਤਾਲਾਂ, ਐਮਬੂਲੈਂਸ, ਏਅਰਪੋਰਟ ਅਤੇ ਸ਼ਮਸ਼ਾਨ ਘਾਟ ਅਤੇ ਖੁੱਲ੍ਹੇ 'ਚ ਸੁੱਟੀਆਂ ਗਈਆਂ ਪੀਪੀਈ ਕਿਟਾਂ ਬਾਰੇ ਡਾਕਟਰਾਂ ਦਾ ਸਾਫ਼ ਕਹਿਣਾ ਹੈ ਕਿ ਖੁਲ੍ਹੇ 'ਚ ਪੀਪੀਈ ਕਿਟਾਂ ਸੁੱਟਣ ਨਾਲ ਅਸੀਂ ਆਪਣੇ ਆਪ ਦਾ ਬਚਾਅ ਨਹੀਂ ਕਰਦੇ ਸਗੋਂ ਦੂਜਿਆਂ ਲਈ ਵੀ ਮੁਸ਼ਕਲਾਂ ਪੈਦਾ ਕਰ ਦਿੰਦੇ ਹਨ।

disposal of ppe kit
disposal of ppe kit

By

Published : Aug 10, 2020, 2:49 PM IST

Updated : Aug 10, 2020, 7:39 PM IST

ਕੋਰੋਨਾ ਦੇ ਬਚਾਅ ਲਈ ਸਿਹਤ ਕਾਮਿਆਂ ਅਤੇ ਹੋਰ ਵਿਅਕਤੀਆਂ ਵੱਲੋਂ ਵਰਤੀ ਜਾਂਦੀ ਨਿੱਜੀ ਸੁਰੱਖਿਆ ਕਵਚ (ਪੀਪੀਈ ਕਿੱਟ) ਦੀ ਵੱਡੀ ਭੂਮਿਕਾ ਹੈ। ਮਾਹਰ ਮੰਨਦੇ ਹਨ ਕਿ ਜੇਕਰ ਪੀਪੀਈ ਕਿੱਟ ਦਾ ਸਹੀ ਢੰਗ ਨਾਲ ਨਿਪਟਾਰਾ ਨਹੀਂ ਕੀਤਾ ਜਾਂਦਾ ਤਾਂ ਇਹ ਵਾਤਾਵਰਣ ਅਤੇ ਲਾਗ ਨੂੰ ਹੋਰ ਵੀ ਵਧੇਰੇ ਤੇਜ਼ੀ ਨਾਲ ਵਧਾਵਾ ਦੇ ਸਕਦਾ ਹੈ। ਹਸਪਤਾਲਾਂ, ਐਮਬੂਲੈਂਸ, ਏਅਰਪੋਰਟ ਅਤੇ ਸ਼ਮਸ਼ਾਨ ਘਾਟ ਅਤੇ ਖੁੱਲ੍ਹੇ 'ਚ ਸੁੱਟੀਆਂ ਗਈਆਂ ਪੀਪੀਈ ਕਿਟਾਂ ਬਾਰੇ ਡਾਕਟਰਾਂ ਦਾ ਸਾਫ਼ ਕਹਿਣਾ ਹੈ ਕਿ ਖੁਲ੍ਹੇ 'ਚ ਪੀਪੀਈ ਕਿਟਾਂ ਸੁੱਟਣ ਨਾਲ ਅਸੀਂ ਆਪਣੇ ਆਪ ਦਾ ਬਚਾਅ ਨਹੀਂ ਕਰ ਰਹੇ ਸਗੋਂ ਦੂਜਿਆਂ ਲਈ ਵੀ ਮੁਸ਼ਕਲਾਂ ਪੈਦਾ ਕਰ ਰਹੇ ਹਨ।

ਕਿੰਗਜ਼ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਰੈਸਪਰੇਟਰੀ ਮੈਡੀਸਨ ਵਿਭਾਗ ਦੇ ਮੁਖੀ ਡਾ. ਸੂਰਿਆਕਾਂਤ ਦਾ ਕਹਿਣਾ ਹੈ ਕਿ ਵਰਤੋਂ 'ਚ ਲਿਆਂਦੀ ਗਈ ਪੀਪੀਈ ਕਿਟ ਨਾਲ ਘੱਟੋਂ ਘੱਟ ਦੋ ਦਿਨਾਂ ਤਕ ਫੈਲਾਅ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਲਈ ਕਿਟ ਨਾਲ ਸੰਬੰਧਤ ਭਾਵੇਂ ਮਾਸਕ ਹੋਵੇ ਜਾਂ ਗਾਊਨ ਉਸ ਨੂੰ ਇੱਧਰ ਉੱਧਰ ਸੁੱਟਣ ਦੀ ਥਾਂ ਢੱਕਣ ਬੰਦ ਪੀਲੇ ਰੰਗ ਦੇ ਡਸਟਬਿਨ 'ਚ ਸੁੱਟਣਾ ਚਾਹੀਦਾ ਹੈ। ਹਸਪਤਾਲਾਂ ਨੂੰ ਵੀ ਚਾਹੀਦਾ ਹੈ ਕਿ ਉਹ ਬਾਇਓ ਮੈਡੀਕਲ ਵੇਸਟ ਨੂੰ ਖ਼ਤਮ ਕਰਨ ਦੀ ਪ੍ਰਕੀਰੀਆ ਨੂੰ ਸਹੀ ਰੱਖਣ।

ਉਨ੍ਹਾਂ ਦੱਸਿਆ ਕਿ ਵੇਖਣ 'ਚ ਆਇਆ ਹੈ ਕਿ ਕਈ ਲੋਕ ਕਿਟ ਦੀ ਵਰਤੋਂ ਕਰ ਉਸ ਨੂੰ ਖੁੱਲ੍ਹੇ 'ਚ ਸੁੱਟ ਦਿੰਦੇ ਹਨ ਜੋ ਕਿ ਬੇਹਦ ਗੰਭੀਰ ਮਸਲਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਵਿਰੁੱਧ ਆਪਦਾ ਪ੍ਰਬੰਧਨ ਅਧੀਨ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਇਸ ਨਾਲ ਸਿਹਤ ਦੇ ਨਾਲ ਨਾਲ ਵਾਤਾਵਰਣ 'ਤੇ ਵੀ ਅਸਰ ਪੈਂਦਾ ਹੈ।

ਕਿੰਗਜ਼ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਅਨੇਸਥੀਜੀਆਲਜੀ ਅਤੇ ਕ੍ਰਿਟੀਕਲ ਕੇਅਰ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਤਨਮੈ ਤਿਵਾਰੀ ਦਾ ਕਹਿਣਾ ਹੈ ਕਿ ਇਸ ਲਈ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਪੀਪੀਈ ਕਿਟਾਂ ਦੀ ਵਰਤੋਂ ਅਤੇ ਉਸ ਦਾ ਖ਼ਾਤਮਾ ਕਰਨ ਲਈ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਸਹੀ ਖ਼ਾਤਮੇ 'ਚ ਹੀ ਸਭ ਦੀ ਭਲਾਈ ਹੈ।

ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਹਰ ਰੋਜ਼ ਲੱਖਾਂ ਹੀ ਪੀਪੀਈ ਕਿਟਾਂ ਦੀ ਵਰਤੋਂ ਹੋ ਰਹੀ ਹੈ ਜੋ ਕਿ ਇੱਕ ਵਾਰ ਹੀ ਵਰਤੋਂ ਲਈ ਹੈ। ਇਸ ਲਈ ਵਰਤੋਂ ਤੋਂ ਬਾਅਦ ਇਸ ਨੂੰ ਮਸ਼ੀਨ ਰਾਹੀਂ ਖ਼ਤਮ ਕਰਨਾ ਹੀ ਇਸ ਦਾ ਸਹੀ ਤਰੀਕਾ ਹੈ।

Last Updated : Aug 10, 2020, 7:39 PM IST

ABOUT THE AUTHOR

...view details