ਹੈਦਰਾਬਾਦ : ਕਿਚਨ ਹਰਬ ਗਾਰਡਨ (Kitchen herb Garden) ਨੂੰ ਸ਼ੁਰੂ ਕਰਨ ਜਾਂ ਬਾਗਬਾਨੀ ਦੀ ਆਦਤ ਨੂੰ ਅਪਣਾਉਣ ਲਈ ਤੁਹਾਡੀ ਛੋਟੀ ਜਿਹੀ ਚੋਣ ਤੁਹਾਨੂੰ ਗਲੋਬਲ ਵਾਰਮਿੰਗ (global warming) ਦੇ ਖਿਲਾਫ ਲੜਾਈ ਵਿੱਚ ਸ਼ਾਮਲ ਹੋਣ ਲਈ ਤੁਹਾਡੀ ਅਗਵਾਈ ਕਰੇਗੀ। ਚੰਗੀ ਗੱਲ ਇਹ ਹੈ ਕਿ ਤੁਹਾਡੀ ਬਾਲਕਨੀ, ਵਿਹੜੇ ਜਾਂ ਰਸੋਈ ਜਾਂ ਸ਼ਿਹਰੀ ਬਾਗ ਤਾਪਮਾਨ ਨੂੰ ਕੰਟਰੋਲ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਜਲਵਾਯੂ ਤਬਦੀਲੀ ਦੇ ਕਾਰਨ ਬਹੁਤ ਜ਼ਿਆਦਾ ਗਰਮੀ ਅਤੇ ਠੰਡ ਦੇ ਪ੍ਰਭਾਵਾਂ ਨੂੰ ਘਟਾ ਸਕਦਾ ਹੈ।
ਸ਼ਹਿਰੀ ਬਗੀਚੇ ਤਣਾਅ ਨੂੰ ਘੱਟ ਕਰਕੇ ਅਤੇ ਅੱਜ ਦੀ ਸਰਗਰਮ ਜੀਵਨ ਸ਼ੈਲੀ ਵਿੱਚ ਕੁਝ ਸਰੀਰਕ ਕਸਰਤ ਕਰਨ ਦਾ ਮੌਕਾ ਦੇ ਕੇ ਸਾਡੀ ਸਿਹਤ ਦਾ ਸਮਰਥਨ ਕਰਦੇ ਹਨ।ਕਿਚਨ ਹਰਬ ਗਾਰਡਨ ਤੇ ਵਾਤਾਵਰਣ ਨੂੰ ਭੋਜਨ ਤੇ ਆਯੂਰਵੈਦ ਦੇ ਨਾਲ ਮਿਲਾਉਣ ਨਾਲ ਤੁਹਾਡੀ ਜੀਵਨ ਸ਼ੈਲੀ ਤੇ ਸਿਹਤ ਵਿੱਚ ਹੈਰਾਨੀਜਨਕ ਬਦਲਾਅ ਆ ਸਕਦੇ ਹਨ। ਅਸਾਨੀ ਨਾਲ ਵੱਧਣ ਵਾਲੀ ਇਹ ਕਿਚਨ ਹਰਬਸ ਸੁਭਾਵਿਕ ਤੌਰ 'ਤੇ ਤੁਹਾਡੀ ਜੀਵਨ ਸ਼ੈਲੀ ਦੀ ਅਗਵਾਈ ਕਰ ਸਕਦੀਆਂ ਹਨ। ਤੁਸੀਂ ਕਿਚਨ ਗਾਰਡਨ ਦੀ ਸ਼ੁਰੂਆਤ ਨਾਲ ਜਲਵਾਯੂ ਬਦਲਾਅ ਦੀ ਮੁਹਿੰਮ ਵਿੱਚ ਹਿੱਸਾ ਲੈ ਸਕਦੇ ਹੋ।
ਕਿਚਨ ਹਰਬ ਗਾਰਡਨ ਤੇ ਵਾਤਾਵਰਣ ਨੂੰ ਭੋਜਨ ਤੇ ਆਯੂਰਵੈਦ ਦੇ ਨਾਲ ਮਿਲਾਉਣ ਨਾਲ ਤੁਹਾਡੀ ਜੀਵਨ ਸ਼ੈਲੀ ਤੇ ਸਿਹਤ ਵਿੱਚ ਹੈਰਾਨੀਜਨਕ ਬਦਲਾਅ ਆ ਸਕਦੇ ਹਨ। ਅਸਾਨੀ ਨਾਲ ਵੱਧਣ ਵਾਲੀ ਇਹ ਕਿਚਨ ਹਰਬਸ ਸੁਭਾਵਿਕ ਤੌਰ 'ਤੇ ਤੁਹਾਡੀ ਜੀਵਨ ਸ਼ੈਲੀ ਦੀ ਅਗਵਾਈ ਕਰ ਸਕਦੀਆਂ ਹਨ। ਤੁਸੀਂ ਕਿਚਨ ਗਾਰਡਨ ਦੀ ਸ਼ੁਰੂਆਤ ਨਾਲ ਜਲਵਾਯੂ ਬਦਲਾਅ ਦੀ ਮੁਹਿੰਮ ਵਿੱਚ ਹਿੱਸਾ ਲੈ ਸਕਦੇ ਹੋ।
ਸਟੀਵੀਆ (Stevia)
ਬੂੱਟਾ ਲਾਉਣਾ ਤੇ ਇਸ ਦੀ ਦੇਖਭਾਲ : ਸਟੀਵੀਆ (Stevia) ਦੇ ਬੂੱਟੇ ਨੂੰ ਉਸੇ ਤਰ੍ਹਾਂ ਸਮ੍ਰਿਧ, ਦੋਮਟ ਮਿੱਟੀ ਦੀ ਲੋੜ ਹੁੰਦੀ ਹੈ, ਜਿਸ ਵਿੱਚ ਆਮ ਬਾਗਵਾਨੀ ਕਿਸਮ ਦੇ ਬੂੱਟੇ ਉਗਦੇ ਹਨ। ਸਟੀਵੀਆ ਇੱਕ ਬਾਰਾਮਾਸੀ ਬੂੱਟਾ ਹੈ ਜੋ ਕਿ ਸੂਰਜ ਦੀ ਰੌਸ਼ਨੀ ਵਿੱਚ ਉਗਦਾ ਹੈ। ਇਹ ਜ਼ਿਆਦਾਤਰ ਠੰਡ ਰਹਿਤ ਖੇਤਰਾਂ ਵਿੱਚ ਹੁੰਦਾ ਹੈ। ਇਹ ਇੱਕ ਛੋਟੀ ਝਾੜੀ ਵਜੋਂ ਵਿਕਸਤ ਹੁੰਦਾ ਹੈ। ਸਟੀਵੀਆ ਨੂੰ ਗੀਲੀ ਮਿੱਟੀ ਪਸੰਦ ਨਹੀਂ ਹੈ, ਇਸ ਲਈ ਇਹ ਸੁਨਸ਼ਚਿਤ ਕਰ ਲਵੋ ਕਿ ਬੂੱਟੇ ਨੂੰ ਜਿਸ ਗਮਲੇ ਵਿੱਚ ਲਾਇਆ ਗਿਆ ਹੋੋਵੇ ਉਸ ਵਿੱਚ ਪਾਣੀ ਦੀ ਨਿਕਾਸੀ ਦਾ ਚੰਗਾ ਪ੍ਰਬੰਧ ਹੋਵੇ।
ਇਸਤੇਮਾਲ :ਸਟੀਵੀਆ ਮਿੱਠੇ ਦੇ ਆਦੀ ਜੀਵਨਸ਼ੈਲੀ ਨਾਲ ਜੁੜੇ ਲੋਕਾਂ ਦੇ ਲਈ ਬੇਹਦ ਸੁਰੱਖਿਅਤ ਤੇ ਕੁਦਰਤੀ ਤੌਰ 'ਤੇ ਇਸਤੇਮਾਲ ਕੀਤੀ ਜਾਣ ਵਾਲੇ ਮਿੱਠੇ ਪਦਾਰਥ ਵਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ। ਸਟੀਵੀਆ ਦੇ 3 ਪੱਤੇ ਸੋਡੇ ਦੀ ਇੱਕ ਕੈਨ ਵਿੱਚ 25 ਫੀਸਦੀ ਖੰਡ ਦੀ ਥਾਂ ਲੈ ਸਕਦੇ ਹਨ। ਹੋਰਨਾਂ ਕੁਦਰਤੀ ਮਿਠਾਸ ਦੇ ਮੁਕਾਬਲੇ ਇਸ ਵਿੱਚ ਘੱਟ ਤੋਂ ਘੱਟ 92 ਫੀਸਦੀ ਘੱਟ ਪਾਣੀ ਦੀ ਵਰਤੋਂ ਹੁੰਦੀ ਹੈ। ਇਸ ਦੇ ਮਿੱਠੇ ਯੌਗਿਕ ਸਕੂਰੋਜ਼ (ਟੇਬਲ ਸ਼ੁਗਰ ) ਦੀ ਤੁਲਨਾ ਵਿੱਚ 200-350 ਗੁਣਾ ਵੱਧ ਮਿੱਠਾ ਹੁੰਦਾ ਹੈ। 30 ਤੋਂ 80 ਫੀਸਦੀ ਘੱਟ ਤੇ ਹੋਰਨਾਂ ਕੁਦਰਤੀ ਮਿਠਾਸ ਦੀ ਤੁਲਨਾ ਵਿੱਚ ਕਾਰਬਨ, ਗੰਨਾ ਤੇ ਖੰਡ ਦੀ ਭੂਮਿਕਾ ਦਾ 1/5 ਭਾਗ ਇਸਤੇਮਾਲ ਕਰਦਾ ਹੈ ਤੇ ਕੈਲਰੀ ਨੂੰ ਜੋੜੇ ਬਿਨਾਂ ਇੱਕ ਸਵਾਦ ਭਰਿਆਂ ਮਿੱਠਾ ਸੁਆਦ ਦਿੰਦਾ ਹੈ।
ਪੁਦੀਨਾ (Peppermint)
ਪੁਦੀਨੇ ਦੀ ਬਿਜਾਈ ਅਤੇ ਦੇਖਭਾਲ : ਪੁਦੀਨਾ (Peppermint) ਰਸੋਈ ਦੇ ਬਗੀਚਿਆਂ ਵਿੱਚ ਉੱਗਣ ਲਈ ਸਭ ਤੋਂ ਆਸਾਨ ਜੜੀ -ਬੂਟੀਆਂ ਵਿੱਚੋਂ ਇੱਕ ਹੈ। ਇਸ ਨੂੰ ਕੰਟੇਨਰਾਂ ਵਿੱਚ ਵੀ ਚੰਗੀ ਤਰ੍ਹਾਂ ਸੰਭਾਲਿਆ ਜਾ ਸਕਦਾ ਹੈ। ਇਸ ਨੂੰ ਲਗਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਇੱਕ ਮੌਜੂਦਾ ਪੁਦੀਨੇ ਦੇ ਪੌਦੇ ਜਾਂ ਇੱਕ ਪੁਦੀਨੇ ਦੇ ਬੀਜ ਤੋਂ ਇੱਕ ਟਹਿਣੀ ਨੂੰ ਕੱਟ ਕੇ 12-16 ਇੰਚ ਚੌੜੇ ਘੜੇ ਵਿੱਚ ਬੀਜੋ। ਬਸੰਤ ਦਾ ਸਮਾਂ ਇਨ੍ਹਾਂ ਦੇ ਵਿਕਾਸ ਲਈ ਆਦਰਸ਼ ਸਮਾਂ ਹੈ। ਪੁਦੀਨੇ ਨੂੰ ਲੋੜੀਂਦੀ ਧੁੱਪ ਅਤੇ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ।
ਇਸਤੇਮਾਲ :ਪੁਦੀਨਾ ਚੂਹੇ, ਕੀੜੀਆਂ ਅਤੇ ਮੱਕੜੀਆਂ ਸਣੇ ਕਈ ਕਿਸਮਾਂ ਦੇ ਕੀੜਿਆਂ ਨੂੰ ਦੀ ਰੋਕਥਾਮ ਲਈ ਵਧੀਆ ਤਰੀਕਾ ਹੈ। ਇਹ ਇੱਕ ਸ਼ਾਂਤ ਤੇ ਆਰਾਮਦਾਇਕ ਔਸ਼ਧੀ ਹੈ। ਜਿਸ ਦੀ ਵਰਤੋਂ ਹਜ਼ਾਰਾਂ ਸਾਲਾਂ ਤੋਂ ਪੇਟ ਦੀ ਪਰੇਸ਼ਾਨੀਆਂ ਜਾਂ ਬਦਹਜ਼ਮੀ ਵਿੱਚ ਮਦਦ ਲਈ ਕੀਤੀ ਜਾਂਦੀ ਹੈ। ਇਹ ਵਿਟਾਮਿਨ A ਦਾ ਇੱਕ ਵਧੀਆ ਸਰੋਤ ਹੈ, ਇੱਕ ਚਰਬੀ-ਘੁਲਣਸ਼ੀਲ ਵਿਟਾਮਿਨ ਜੋ ਅੱਖਾਂ ਦੀ ਸਿਹਤ ਅਤੇ ਰਾਤ ਦੇ ਸਮੇਂ ਅੱਖਾਂ ਦੀ ਰੌਸ਼ਨੀ ਲਈ ਮਹੱਤਵਪੂਰਣ ਹੈ। ਇਹ ਐਂਟੀਆਕਸੀਡੈਂਟਸ ਦਾ ਇੱਕ ਸ਼ਕਤੀਸ਼ਾਲੀ ਸਰੋਤ, ਇਸ ਦੇ ਸੁਆਦ ਕਾਰਨ ਪੁਦੀਨੇ ਦੇ ਪੱਤਿਆਂ ਨੂੰ ਵੱਖ-ਵੱਖ ਸਵਾਦਿਸ਼ਟ ਪਕਵਾਨਾਂ ਦੇ ਨਾਲ ਵੀ ਇਸਤੇਮਾਲ ਕੀਤਾ ਜਾਂਦਾ ਹੈ।