ਹੈਦਰਾਬਾਦ: ਸਿਹਤਮੰਦ ਰਹਿਣ ਲਈ ਲੋਕ ਆਪਣੇ ਦਿਨ ਦੀ ਸ਼ੁਰੂਆਤ ਗ੍ਰੀਨ ਟੀ ਨਾਲ ਕਰਦੇ ਹਨ। ਇਸਦੇ ਕਈ ਫਾਇਦੇ ਹੁੰਦੇ ਹਨ। ਇਸ ਨਾਲ ਭਾਰ ਘਟ ਕਰਨ 'ਚ ਮਦਦ ਮਿਲਦੀ ਹੈ। metabolism ਬੂਸਟ ਹੁੰਦਾ ਹੈ। ਦਿਲ ਦੀ ਸਿਹਤ ਲਈ ਵੀ ਗ੍ਰੀਨ ਟੀ ਕਾਫੀ ਫਾਇਦੇਮੰਦ ਹੈ। ਗ੍ਰੀਨ ਟੀ ਸਿਹਤ ਲਈ ਹੀ ਨਹੀਂ ਸਗੋਂ ਚਿਹਰੇ ਲਈ ਵੀ ਫਾਇਦੇਮੰਦ ਹੁੰਦੀ ਹੈ। ਜੇਕਰ ਤੁਸੀਂ ਗ੍ਰੀਨ ਟੀ ਨਾਲ ਚਿਹਰੇ ਨੂੰ ਸਾਫ਼ ਕਰਦੇ ਹੋ, ਤਾਂ ਤੁਹਾਨੂੰ ਕਾਫੀ ਫਾਇਦੇ ਹੋ ਸਕਦੇ ਹਨ।
ਗ੍ਰੀਨ ਟੀ ਦੇ ਪਾਣੀ ਨਾਲ ਚਿਹਰੇ ਨੂੰ ਧੋਣ ਦੇ ਫਾਇਦੇ:
ਟੈਨਿੰਗ ਦੀ ਸਮੱਸਿਆਂ ਤੋਂ ਛੁਟਕਾਰਾ: ਗ੍ਰੀਨ ਟੀ ਦੇ ਪਾਣੀ ਨਾਲ ਮੂੰਹ ਧੋਣ ਨਾਲ ਚਿਹਰੇ 'ਤੇ ਟੈਨਿੰਗ ਦੀ ਸਮੱਸਿਆਂ ਘਟ ਹੋ ਜਾਵੇਗੀ। ਗ੍ਰੀਨ ਟੀ ਚਿਹਰੇ ਨੂੰ ਯੂਵੀ ਕਿਰਨਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ 'ਚ ਮਦਦਗਾਰ ਹੈ। ਟੈਨਿੰਗ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਰੋਜ਼ ਸਵੇਰੇ ਆਪਣੇ ਚਿਹਰੇ ਨੂੰ ਗ੍ਰੀਨ ਟੀ ਦੇ ਪਾਣੀ ਨਾਲ ਧੋ ਸਕਦੇ ਹੋ।
ਫਿਣਸੀਆਂ ਦੀ ਸਮੱਸਿਆਂ ਤੋਂ ਛੁਟਕਾਰਾ: ਜੇਕਰ ਤੁਹਾਡੇ ਫਿਣਸੀਆਂ ਨਿਕਲਦੀਆਂ ਹਨ, ਤਾਂ ਵੀ ਤੁਸੀਂ ਗ੍ਰੀਨ ਟੀ ਦੇ ਪਾਣੀ ਨਾਲ ਚਿਹਰੇ ਨੂੰ ਧੋ ਸਕਦੇ ਹੋ। ਇਸ ਨਾਲ ਚਿਹਰੇ 'ਤੇ ਨਿਕਲਣ ਵਾਲੇ ਵਾਧੂ ਤੇਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਨਾਲ ਫਿਣਸੀਆਂ ਦੀ ਸਮੱਸਿਆਂ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ। ਇਸ ਵਿੱਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ, ਜਿਸ ਨਾਲ ਫਿਣਸੀਆਂ ਦੀ ਸਮੱਸਿਆਂ ਤੋਂ ਛੁਟਕਾਰਾ ਮਿਲਦਾ ਹੈ।