ਹੈਦਰਾਬਾਦ: ਦੇਸ਼ 'ਚ ਜ਼ਿਆਦਾਤਰ ਲੋਕ ਰੋਜ਼ਾਨਾ ਚਾਹ ਜਾਂ ਕੌਫ਼ੀ ਦਾ ਸੇਵਨ ਕਰਦੇ ਹਨ। ਬਹੁਤ ਸਾਰੇ ਲੋਕ ਗ੍ਰੀਨ ਟੀ ਦਾ ਇਸਤੇਮਾਲ ਵੀ ਕਰਦੇ ਹਨ। ਮੰਨਿਆਂ ਜਾਂਦਾ ਹੈ ਕਿ ਗ੍ਰੀਨ ਟੀ ਪੀਣ ਨਾਲ ਭਾਰ ਘਟ ਕਰਨ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਚਮਕਦਾਰ ਚਮੜੀ ਅਤੇ ਇਮਿਊਨਿਟੀ ਮਜ਼ਬੂਤ ਕਰਨ 'ਚ ਗ੍ਰੀਨ ਟੀ ਮਦਦਗਾਰ ਹੈ। ਗ੍ਰੀਨ ਟੀ ਪੀਣ ਦੇ ਕਈ ਫਾਇਦੇ ਹਨ, ਪਰ ਗ੍ਰੀਨ ਟੀ ਨੂੰ ਪੀਣ ਤੋਂ ਪਹਿਲਾ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ। ਬਹੁਤ ਸਾਰੇ ਲੋਕ ਗ੍ਰੀਨ ਟੀ ਪੀਣ ਦਾ ਸਹੀ ਤਰੀਕਾ ਨਹੀਂ ਜਾਣਦੇ ਹਨ। ਇਸ ਲਈ ਤੁਹਾਨੂੰ ਗ੍ਰੀਨ ਟੀ ਪੀਣ ਦਾ ਸਹੀ ਤਰੀਕਾ ਪਤਾ ਹੋਣਾ ਚਾਹੀਦਾ ਹੈ। ਕਿਉਕਿ ਇਸਨੂੰ ਪੀਂਦੇ ਸਮੇਂ ਜੇਕਰ ਕੁਝ ਗੱਲਾਂ ਦਾ ਧਿਆਨ ਨਾ ਰੱਖਿਆ ਜਾਵੇ, ਤਾਂ ਇਸਦੇ ਫਾਇਦੇ ਨਾਲੋਂ ਜ਼ਿਆਦਾ ਨੁਕਸਾਨ ਹੋ ਸਕਦੇ ਹਨ।
ਗ੍ਰੀਨ ਟੀ ਬਣਾਉਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:
ਗ੍ਰੀਨ ਟੀ ਨੂੰ ਪਾਣੀ 'ਚ ਜ਼ਿਆਦਾ ਸਮੇਂ ਤੱਕ ਭਿਓ ਕੇ ਨਾ ਰੱਖੋ: ਪਾਣੀ 'ਚ ਚਾਹ ਦੀਆਂ ਪੱਤੀਆਂ ਨੂੰ ਜ਼ਿਆਦਾ ਸਮੇਂ ਤੱਕ ਭਿਓ ਕੇ ਨਹੀਂ ਰੱਖਣਾ ਚਾਹੀਦਾ। ਇਸ ਨਾਲ ਇਸਦੇ ਪੌਸ਼ਟਿਕ ਤੱਤ ਖਤਮ ਹੋ ਜਾਂਦੇ ਹਨ ਅਤੇ ਗ੍ਰੀਨ ਟੀ ਪੀਣ ਨਾਲ ਜੋ ਲਾਭ ਸਾਨੂੰ ਮਿਲਦੇ ਹਨ, ਉਹ ਨਹੀਂ ਮਿਲ ਪਾਉਦੇ।
ਗ੍ਰੀਨ ਟੀ 'ਚ ਦੁੱਧ ਕਦੇ ਨਾ ਪਾਓ:ਗ੍ਰੀਨ ਟੀ ਨੂੰ ਬਿਨ੍ਹਾਂ ਦੁੱਧ ਦੇ ਹੀ ਪੀਤਾ ਜਾਂਦਾ ਹੈ। ਇਸ ਵਿੱਚ ਦੁੱਧ ਨਹੀਂ ਮਿਲਾਇਆ ਜਾਂਦਾ। ਗ੍ਰੀਨ ਟੀ 'ਚ ਦੁੱਧ ਮਿਲਾ ਕੇ ਪੀਣ ਨਾਲ ਸਿਹਤ ਨੂੰ ਇਸਦਾ ਕੋਈ ਫਾਇਦਾ ਨਹੀਂ ਮਿਲੇਗਾ।