ਹੈਦਰਾਬਾਦ: ਤੁਸੀਂ ਅਕਸਰ ਡਾਕਟਰਾਂ ਨੂੰ ਇਹ ਸਲਾਹ ਦਿੰਦੇ ਸੁਣਿਆ ਹੋਵੇਗਾ ਕਿ ਸਿਹਤਮੰਦ ਰਹਿਣ ਲਈ ਚੰਗਾ ਭੋਜਣ ਅਤੇ ਚੰਗੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਪਰ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਲੋਕ ਦੇਰ ਰਾਤ ਤੱਕ ਕੰਮ ਤੋਂ ਵਾਪਸ ਆਉਂਦੇ ਹਨ ਅਤੇ ਸਵੇਰੇ ਦਫ਼ਤਰ ਲਈ ਘਰੋਂ ਨਿਕਲ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਆਪਣੀ ਨੀਂਦ ਪੂਰੀ ਕਰਨ ਲਈ ਜ਼ਿਆਦਾਤਰ ਲੋਕ ਭੋਜਣ ਖਾਣ ਦੇ ਤੁਰੰਤ ਬਾਅਦ ਸੌਂ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਇਹ ਆਦਤ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਆਓ ਜਾਣਦੇ ਹਾਂ ਕਿ ਭੋਜਣ ਖਾਣ ਤੋਂ ਤੁਰੰਤ ਬਾਅਦ ਸੌਣ ਦੀ ਤੁਹਾਡੀ ਆਦਤ ਤੁਹਾਨੂੰ ਕਿਵੇਂ ਬੀਮਾਰ ਕਰ ਸਕਦੀ ਹੈ।
ਭੋਜਣ ਖਾਣ ਤੋਂ ਤੁਰੰਤ ਬਾਅਦ ਸੌਣ ਦੇ ਨੁਕਸਾਨ:
ਪਾਚਨ ਤੰਤਰ ਪ੍ਰਭਾਵਿਤ ਹੁੰਦਾ:ਜੇਕਰ ਤੁਸੀਂ ਲੰਚ ਜਾਂ ਡਿਨਰ ਤੋਂ ਤੁਰੰਤ ਬਾਅਦ ਸੌਂ ਜਾਂਦੇ ਹੋ ਤਾਂ ਕਈ ਬੀਮਾਰੀਆਂ ਤੁਹਾਨੂੰ ਘੇਰ ਸਕਦੀਆਂ ਹਨ। ਸਭ ਤੋਂ ਪਹਿਲਾਂ ਭੋਜਣ ਖਾਣ ਤੋਂ ਤੁਰੰਤ ਬਾਅਦ ਸੌਣਾ ਵਿਅਕਤੀ ਦੀ ਪਾਚਨ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਦਰਅਸਲ, ਭੋਜਣ ਖਾਣ ਤੋਂ ਤੁਰੰਤ ਬਾਅਦ ਸੌਣ ਨਾਲ ਸਰੀਰ ਵਿਚ ਕੋਈ ਕਿਰਿਆ ਨਹੀਂ ਹੁੰਦੀ, ਜਿਸ ਕਾਰਨ ਸਰੀਰ ਨੂੰ ਭੋਜਨ ਪਚਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ ਅਤੇ ਵਿਅਕਤੀ ਅਗਲੇ ਦਿਨ ਉੱਠਣ 'ਤੇ ਤਰੋਤਾਜ਼ਾ ਮਹਿਸੂਸ ਨਹੀਂ ਕਰਦਾ।
ਮੋਟਾਪਾ: ਜੇਕਰ ਤੁਸੀਂ ਭੋਜਣ ਖਾਣ ਦੇ ਤੁਰੰਤ ਬਾਅਦ ਸੌਂ ਜਾਂਦੇ ਹੋ, ਤਾਂ ਭੋਜਨ ਵਿੱਚ ਮੌਜੂਦ ਕੈਲੋਰੀਜ਼ ਨੂੰ ਬਰਨ ਹੋਣ ਦਾ ਸਮਾਂ ਨਹੀਂ ਮਿਲਦਾ। ਜਿਸ ਕਾਰਨ ਵਿਅਕਤੀ ਦਾ ਭਾਰ ਵਧਣ ਲੱਗਦਾ ਹੈ। ਇਹੀ ਕਾਰਨ ਹੈ ਕਿ ਰਾਤ ਨੂੰ ਸੌਣ ਤੋਂ ਘੱਟੋ-ਘੱਟ 3 ਘੰਟੇ ਪਹਿਲਾਂ ਭੋਜਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।