ਹੈਦਰਾਬਾਦ:ਹਰ ਸਾਲ 15 ਅਕਤੂਬਰ ਨੂੰ ਵਿਸ਼ਵ ਹੱਥ ਧੋਣ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਹੱਥਾਂ ਨੂੰ ਸਾਫ਼ ਰੱਖ ਕੇ ਕਈ ਬਿਮਾਰੀਆਂ ਤੋਂ ਬਚਣਾ ਹੈ। ਬੱਚਿਆਂ ਨੂੰ ਸਭ ਤੋਂ ਜ਼ਿਆਦਾ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਬੱਚਿਆਂ 'ਚ ਬਿਮਾਰੀਆਂ ਦਾ ਖਤਰਾ ਉਨ੍ਹਾਂ ਦੇ ਹੱਥ ਗੰਦੇ ਹੋਣ ਕਰਕੇ ਹੀ ਫੈਲਦਾ ਹੈ। ਇਸ ਕਰਕੇ ਸਿਹਤਮੰਦ ਰਹਿਣ ਲਈ ਹੱਥਾਂ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ।
ਵਿਸ਼ਵ ਹੱਥ ਧੋਣ ਦਿਵਸ ਦਾ ਇਤਿਹਾਸ: ਇਹ ਦਿਨ ਗਲੋਬਲ ਹੈਂਡਵਾਸ਼ਿੰਗ ਪਾਰਟਨਰਸ਼ਿਪ ਦੁਆਰਾ ਸਥਾਪਿਤ ਕੀਤਾ ਗਿਆ ਸੀ। 2008 'ਚ ਪਹਿਲੀ ਵਾਰ ਵਿਸ਼ਵ ਹੱਥ ਧੋਣ ਦਿਵਸ ਆਯੋਜਿਤ ਕੀਤਾ ਗਿਆ ਸੀ। ਉਦੋ ਤੋਂ ਹਰ ਸਾਲ 15 ਅਕਤੂਬਰ ਨੂੰ ਇਹ ਦਿਨ ਮਨਾਇਆ ਜਾਂਦਾ ਹੈ।
ਵਿਸ਼ਵ ਹੱਥ ਧੋਣ ਦਿਵਸ ਦਾ ਉਦੇਸ਼:ਇਸ ਦਿਨ ਦਾ ਉਦੇਸ਼ ਹੱਥਾਂ ਨੂੰ ਸਾਫ਼ ਰੱਖ ਕੇ ਕਈ ਬਿਮਾਰੀਆਂ ਤੋਂ ਬਚਣਾ ਹੈ। ਇਸ ਦਿਨ ਹੱਥਾਂ ਨੂੰ ਸਾਫ਼ ਰੱਖਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਇਹ ਦਿਨ ਯਾਦ ਦਿਵਾਉਦਾ ਹੈ ਕਿ ਪਾਣੀ ਅਤੇ ਸਾਬਣ ਨਾਲ ਹੱਥ ਧੋ ਕੇ ਕਈ ਬਿਮਾਰੀਆਂ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
ਹੱਥਾਂ ਨੂੰ ਸਾਫ਼ ਨਾ ਰੱਖਣ ਕਰਕੇ ਹੋ ਸਕਦੀਆਂ ਨੇ ਕਈ ਬਿਮਾਰੀਆਂ:
- ਜੇਕਰ ਤੁਸੀਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਨਹੀਂ ਰੱਖਦੇ ਅਤੇ ਗੰਦੇ ਹੱਥਾ ਨਾਲ ਹੀ ਭੋਜਨ ਖਾ ਲੈਂਦੇ ਹੋ, ਤਾਂ ਤੁਸੀਂ ਦਸਤ ਅਤੇ ਪੇਟ ਨਾਲ ਜੁੜੀਆਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ।
- ਹੱਥਾਂ ਦੀ ਸਾਫ਼ਾਈ ਨਾ ਰੱਖਣ ਕਰਕੇ ਤੁਸੀਂ ਹੈਪੇਟਾਈਟਸ-ਏ ਦੀ ਸਮੱਸਿਆਂ ਦਾ ਸ਼ਿਕਾਰ ਹੋ ਸਕਦੇ ਹੋ।
- ਹੱਥਾਂ ਦੀ ਸਾਫ਼ਾਈ ਨਾ ਰੱਖਣ ਕਰਕੇ ਟਾਈਫਾਈਡ, ਸਵਾਈਨ ਫਲੂ ਵਰਗੀਆਂ ਸਮੱਸਿਆਵਾਂ ਦਾ ਖਤਰਾ ਰਹਿੰਦਾ ਹੈ।
- ਹੱਥ ਨਾ ਧੋਣ ਕਰਕੇ ਪੇਟ ਦਰਦ ਅਤੇ ਪੇਟ 'ਚ ਇੰਨਫੈਕਸ਼ਨ ਹੋ ਸਕਦੀ ਹੈ।
- ਹੱਥਾਂ ਦੀ ਸਫਾਈ ਨਾ ਕਰਨ 'ਤੇ Food Poisoning ਹੋਣ ਦਾ ਖਤਰਾ ਵਧ ਜਾਂਦਾ ਹੈ।
ਇਹ ਕੰਮ ਕਰਦੇ ਸਮੇਂ ਹੱਥ ਧੋਣਾ ਜ਼ਿਆਦਾ ਜ਼ਰੂਰੀ:
- ਭੋਜਨ ਬਣਾਉਣ ਅਤੇ ਖਾਣ ਤੋਂ ਪਹਿਲਾ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋਂ।
- ਕਿਸੇ ਵੀ ਬਿਮਾਰ ਵਿਅਕਤੀ ਦੀ ਦੇਖਭਾਲ ਕਰਨ ਤੋਂ ਪਹਿਲਾ ਅਤੇ ਬਾਅਦ 'ਚ ਵੀ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।
- ਜਨਤਕ ਥਾਵਾਂ 'ਤੇ ਕਿਸੇ ਵੀ ਚੀਜ਼ ਨੂੰ ਹੱਥ ਲਗਾਉਣ ਤੋਂ ਬਾਅਦ ਹੱਥਾਂ ਨੂੰ ਸਾਫ਼ ਕਰੋ।
- ਕਿਸੇ ਜਾਨਵਰ ਅਤੇ ਪਸ਼ੂ ਨੂੰ ਹੱਥ ਲਗਾਉਣ ਤੋਂ ਬਾਅਦ ਵੀ ਹੱਥਾਂ ਨੂੰ ਸਾਫ ਕਰੋ।