ਹੈਦਰਾਬਾਦ: ਅਦਰਕ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਬਦਲਦੇ ਮੌਸਮ ਦੌਰਾਨ ਅਦਰਕ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੜਨ 'ਚ ਮਦਦ ਕਰਦਾ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਅਦਰਕ ਦੇ ਜੂਸ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਕਈ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲ ਸਕਦੀ ਹੈ।
ਅਦਰਕ ਦਾ ਜੂਸ ਪੀਣ ਦੇ ਫਾਇਦੇ:
ਪਾਚਨ ਤੰਤਰ ਲਈ ਅਦਰਕ ਦਾ ਜੂਸ ਫਾਇਦੇਮੰਦ: ਅਦਰਕ ਦਾ ਜੂਸ ਉਲਟੀ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੁੰਦਾ ਹੈ। ਭੋਜਨ ਤੋਂ ਪਹਿਲਾ ਜਾਂ ਬਾਅਦ 'ਚ ਅਦਰਕ ਦੇ ਜੂਸ 'ਚ ਲੂਣ ਅਤੇ ਨਿੰਬੂ ਮਿਲਾ ਕੇ ਪੀਣ ਨਾਲ ਪਾਚਨ ਸਹੀ ਰਹਿੰਦਾ ਹੈ। ਅਦਰਕ ਦਾ ਜੂਸ ਪੀਣ ਨਾਲ ਪਾਚਨ ਸੰਬੰਧੀ ਕਈ ਸਮੱਸਿਆਵਾਂ ਤੋਂ ਰਾਹਤ ਪਾਉਣ 'ਚ ਮਦਦ ਮਿਲਦੀ ਹੈ। ਇਸ ਲਈ ਅਦਰਕ ਦੇ ਜੂਸ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ।
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਅਦਰਕ ਦਾ ਜੂਸ ਫਾਇਦੇਮੰਦ:ਅਦਰਕ ਦਾ ਜੂਸ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਸ ਲਈ ਅਦਰਕ ਦੇ ਜੂਸ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ। ਇਸ ਨਾਲ ਬਲੱਡ ਪ੍ਰੈਸ਼ਰ ਹੀ ਨਹੀਂ ਸਗੋ ਹੋਰ ਵੀ ਕਈ ਸਿਹਤ ਸਮੱਸਿਆਵਾਂ ਨਾਲ ਲੜਨ 'ਚ ਮਦਦ ਮਿਲਦੀ ਹੈ।
ਦਰਦ ਤੋਂ ਰਾਹਤ ਦਿਵਾਉਣ 'ਚ ਅਦਰਕ ਮਦਦਗਾਰ: ਅਦਰਕ 'ਚ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ। ਇਸ ਨਾਲ ਦਰਦ ਤੋਂ ਰਾਹਤ ਪਾਉਣ 'ਚ ਮਦਦ ਮਿਲਦੀ ਹੈ। ਇਸ ਲਈ ਕੋਲੀ 'ਚ ਇੱਕ ਚਮਚ ਅਦਰਕ ਦਾ ਰਸ ਅਤੇ ਜੈਤੂਣ ਦਾ ਤੇਲ ਮਿਲਾਓ ਅਤੇ ਜਿੱਥੇ ਵੀ ਦਰਦ ਹੋ ਰਿਹਾ ਹੈ, ਉਸ ਜਗ੍ਹਾਂ ਦੀ ਮਾਲਿਸ਼ ਕਰ ਲਓ। ਇਸ ਨਾਲ ਦਰਦ ਤੋਂ ਆਰਾਮ ਮਿਲੇਗਾ। ਇਸ ਤੋਂ ਇਲਾਵਾ ਅਦਰਕ ਦਾ ਰਸ ਦੰਦਾਂ ਦੇ ਦਰਦ, ਮਾਈਗ੍ਰੇਨ ਅਤੇ ਸਿਰਦਰਦ ਤੋਂ ਵੀ ਰਾਹਤ ਦਿਵਾਉਣ 'ਚ ਮਦਦਗਾਰ ਹੁੰਦਾ ਹੈ। ਦੰਦਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਅਦਰਕ ਦਾ ਇੱਕ ਟੁੱਕੜਾ ਆਪਣੇ ਦੰਦਾਂ ਦੇ ਵਿਚਕਾਰ ਰੱਖ ਲਓ। ਇਸ ਨਾਲ ਦੰਦਾਂ ਦੀ ਸਮੱਸਿਆਂ ਤੋਂ ਰਾਹਤ ਮਿਲੇਗੀ ਅਤੇ ਮਾਈਗ੍ਰੇਨ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਸ਼ਹਿਦ ਦੇ ਨਾਲ ਦੋ ਚਮਚ ਅਦਰਕ ਦਾ ਰਸ ਲਓ।
ਮੂੰਹ 'ਚੋ ਆ ਰਹੀ ਬਦਬੂ ਨੂੰ ਦੂਰ ਕਰਨ ਲਈ ਅਦਰਕ ਦਾ ਜੂਸ ਫਾਇਦੰਮੇਦ: ਅੱਜ ਦੇ ਸਮੇਂ 'ਚ ਬਹੁਤ ਸਾਰੇ ਲੋਕ ਮੂੰਹ 'ਚੋ ਆ ਰਹੀ ਬਦਬੂ ਦੀ ਸਮੱਸਿਆਂ ਤੋਂ ਪਰੇਸ਼ਾਨ ਰਹਿੰਦੇ ਹਨ। ਇਸ ਲਈ ਅਦਰਕ ਦਾ ਰਸ ਪੀਓ। ਅਦਰਕ ਦੇ ਰਸ 'ਚ ਵਿਟਾਮਿਨ-ਸੀ ਮੌਜ਼ੂਦ ਹੁੰਦੇ ਹਨ, ਜੋ ਕਿ ਮੂੰਹ ਦੇ ਅੰਦਰ ਬੈਕਟੀਰੀਆਂ ਨੂੰ ਮਾਰਦੇ ਹਨ ਅਤੇ ਮੂੰਹ 'ਚੋ ਆ ਰਹੀ ਬਦਬੂ ਦੀ ਸਮੱਸਿਆਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ।