ਹੈਦਰਾਬਾਦ: ਭਾਰਤੀ ਪਕਵਾਨਾਂ ਵਿੱਚ ਬਹੁਤ ਸਾਰੇ ਮਸਾਲੇ ਅਤੇ ਸਬਜ਼ੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਨਾ ਸਿਰਫ਼ ਭੋਜਨ ਦਾ ਸੁਆਦ ਵਧਾਉਂਦੇ ਹਨ ਸਗੋਂ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਅਦਰਕ ਉਨ੍ਹਾਂ ਵਿੱਚੋਂ ਇੱਕ ਹੈ ਜਿਸ ਨੂੰ ਲੋਕ ਆਪਣੀ ਖੁਰਾਕ ਵਿੱਚ ਵੱਖ-ਵੱਖ ਤਰੀਕਿਆਂ ਨਾਲ ਸ਼ਾਮਲ ਕਰਦੇ ਹਨ। ਭੋਜਣ ਹੋਵੇ ਜਾਂ ਚਾਹ, ਹਰ ਇੱਕ ਵਿੱਚ ਅਦਰਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅਦਰਕ ਨਾ ਸਿਰਫ਼ ਸਵਾਦ ਨੂੰ ਵਧਾਉਂਦਾ ਹੈ ਸਗੋਂ ਕਈ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। ਤੁਸੀਂ ਅਕਸਰ ਇਸ ਦੇ ਸਿਹਤ ਲਾਭਾਂ ਬਾਰੇ ਸੁਣਿਆ ਹੋਵੇਗਾ, ਪਰ ਕੀ ਤੁਸੀਂ ਜਾਣਦੇ ਹੋ ਕਿ ਅਦਰਕ ਤੁਹਾਡੇ ਵਾਲਾਂ ਲਈ ਵੀ ਬਹੁਤ ਵਧੀਆ ਹੈ? ਅਦਰਕ ਸਿਰ ਦੀ ਚਮੜੀ ਅਤੇ ਵਾਲਾਂ ਦੇ ਰੋਮਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਅਜੇ ਵੀ ਵਾਲਾਂ ਲਈ ਅਦਰਕ ਦੇ ਫਾਇਦਿਆਂ ਬਾਰੇ ਨਹੀਂ ਜਾਣਦੇ ਤਾਂ ਆਓ ਜਾਣਦੇ ਹਾਂ ਕਿ ਕਿਸ ਸਮੱਸਿਆ 'ਚ ਅਦਰਕ ਵਾਲਾਂ ਲਈ ਕਾਰਗਰ ਹੈ।
ਅਦਰਕ ਵਾਲਾਂ ਲਈ ਫਾਇਦੇਮੰਦ:
ਅਦਰਕ ਡੈਂਡਰਫ ਨੂੰ ਦੂਰ ਕਰਦਾ: ਅੱਜਕਲ ਸਾਰੇ ਲੜਕੇ ਅਤੇ ਲੜਕੀਆਂ ਡੈਂਡਰਫ ਦੀ ਸਮੱਸਿਆ ਤੋਂ ਪੀੜਤ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਅਦਰਕ ਦੀ ਵਰਤੋਂ ਕਰ ਸਕਦੇ ਹੋ। ਇਸ ਵਿੱਚ ਮੌਜੂਦ ਐਂਟੀਸੈਪਟਿਕ ਗੁਣ ਖੋਪੜੀ ਦੀ ਲਾਗ ਅਤੇ ਡੈਂਡਰਫ ਨੂੰ ਘੱਟ ਕਰਨ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਮਦਦ ਕਰਦੇ ਹਨ। ਇਸਦੇ ਨਾਲ ਹੀ ਇਸ ਵਿੱਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਸਿਰ ਦੀ ਖਾਰਸ਼ ਨੂੰ ਘੱਟ ਕਰਨ ਵਿੱਚ ਵੀ ਮਦਦ ਕਰ ਸਕਦੇ ਹਨ। ਇਸ ਦੇ ਲਈ ਤੁਸੀਂ ਸ਼ੈਂਪੂ 'ਚ ਤਾਜ਼ੇ ਅਦਰਕ ਨੂੰ ਮਿਲਾ ਕੇ ਸਿਰ ਦੀ ਮਾਲਿਸ਼ ਕਰ ਸਕਦੇ ਹੋ।