ਹੈਦਰਾਬਾਦ: ਘਿਓ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਤੁਹਾਨੂੰ ਕਈ ਸਿਹਤ ਲਾਭ ਮਿਲ ਸਕਦੇ ਹਨ। ਸਰਦੀਆਂ ਦੇ ਮੌਸਮ 'ਚ ਘਿਓ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ। ਇਸਨੂੰ ਖਾਣ ਨਾਲ ਨਾ ਸਿਰਫ਼ ਇਮਿਊਨਟੀ ਮਜ਼ਬੂਤ ਹੁੰਦੀ ਹੈ, ਸਗੋ ਸਰੀਰ ਨੂੰ ਗਰਮੀ ਵੀ ਮਿਲਦੀ ਹੈ। ਘਿਓ ਨੂੰ ਲੋਕ ਕਈ ਤਰੀਕਿਆਂ ਨਾਲ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹਨ। ਤੁਸੀਂ ਚਾਹ ਦੀ ਜਗ੍ਹਾਂ ਘਿਓ ਵਾਲੀ ਕੌਫ਼ੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਅਣਗਿਣਤ ਲਾਭ ਮਿਲਣਗੇ।
ਘਿਓ ਵਾਲੀ ਕੌਫ਼ੀ ਦੇ ਫਾਇਦੇ:
ਪਾਚਨ 'ਚ ਸੁਧਾਰ:ਜੇਕਰ ਤੁਸੀਂ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ, ਤਾਂ ਘਿਓ ਵਾਲੀ ਕੌਫ਼ੀ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ। ਘਿਓ 'ਚ ਫੈਟੀ ਐਸਿਡ ਮੌਜ਼ੂਦ ਹੁੰਦਾ ਹੈ, ਜੋ ਕਿ ਪਾਚਨ 'ਚ ਸੁਧਾਰ ਕਰਨ 'ਚ ਮਦਦ ਕਰਦਾ ਹੈ ਅਤੇ ਗੈਸ ਦੀ ਸਮੱਸਿਆਂ ਤੋਂ ਵੀ ਰਾਹਤ ਮਿਲਦੀ ਹੈ।