ਪੰਜਾਬ

punjab

ETV Bharat / sukhibhava

Fronto-temporal dementia: ਜਾਣੋ ਫਰੰਟੋ-ਟੈਂਪੋਰਲ ਡਿਮੈਂਸ਼ੀਆ ਬਿਮਾਰੀ ਦੇ ਲੱਛਣ

ਫਰੰਟੋ-ਟੈਂਪੋਰਲ ਡਿਮੈਂਸ਼ੀਆ ਇੱਕ ਲਾਇਲਾਜ ਬਿਮਾਰੀ ਹੈ। ਇਸ ਪ੍ਰਕਾਰ ਦੇ ਡਿਮੈਂਸ਼ੀਆ ਵਿੱਚ ਪੀੜਿਤ ਦਾ ਆਮ ਜੀਵਨ ਕਾਫੀ ਜਿਆਦਾ ਪ੍ਰਭਾਵਿਤ ਹੋ ਸਕਦਾ ਹੈ। ਇੱਥੋਂ ਤੱਕ ਕੀ ਆਪਣੇ ਅਤਿ 'ਤੇ ਪਹੁੰਚਣ ਤੱਕ ਇਹ ਰੋਗ ਵਿਅਕਤੀ ਨੂੰ ਦੂਸਰੇ 'ਤੇ ਨਿਰਭਰ ਵੀ ਬਣਾ ਦਿੰਦਾ ਹੈ।

Fronto-temporal dementia
Fronto-temporal dementia

By

Published : Feb 21, 2023, 11:06 AM IST

ਡਿਮੈਂਸ਼ੀਆ ਨੂੰ ਜਿਆਦਾਤਰ ਭੁੱਲਣ ਦੀ ਬਿਮਾਰੀ ਵੀ ਮੰਨਿਆ ਜਾਂਦਾ ਹੈ। ਕਿਉਕਿ ਇਸ ਵਿੱਚ ਜ਼ਿਆਦਾਤਰ ਪੀੜਿਤ ਦੀ ਯਾਦਸ਼ਤ ਪ੍ਰਭਾਵਿਤ ਹੁੰਦੀ ਹੈ। ਇਸ ਲਈ ਜ਼ਿਆਦਾਤਰ ਵਧਦੀ ਜਾਂ ਜਿਆਦਾ ਉਮਰ ਨੂੰ ਜਿੰਮੇਵਾਰ ਮੰਨਿਆ ਜਾਂਦਾ ਹੈ। ਪਰ ਡਿਮੈਂਸ਼ੀਆ ਲਈ ਵਧਦੀ ਉਮਰ ਦੇ ਇਲਾਵਾ ਕਈ ਸਰੀਰਕ ਰੋਗ, ਮਾਨਸਿਕ ਵਿਕਾਰ ਜਾਂ ਹਾਲਾਤ ਵੀ ਜ਼ਿੰਮੇਵਾਰ ਹੋ ਸਕਦੇ ਹਨ ਅਤੇ ਇਹ ਬਿਮਾਰੀ ਸਿਰਫ ਬੁਢਾਪੇ ਵਿੱਚ ਹੀ ਨਹੀ ਸਗੋਂ ਜਵਾਨੀ ਜਾਂ ਮੱਧ ਉਮਰ ਵਿੱਚ ਵੀ ਪ੍ਰਭਾਵਿਤ ਕਰ ਸਕਦਾ ਹੈ। ਡਿਮੈਂਸ਼ੀਆ ਦੇ ਇੱਕ ਤੋਂ ਜ਼ਿਆਦਾ ਪ੍ਰਕਾਰ ਹੁੰਦੇ ਹਨ। ਜਿਨ੍ਹਾਂ ਦੇ ਲੱਛਣ ਅਤੇ ਪ੍ਰਭਾਵ ਅਲੱਗ-ਅਲੱਗ ਹੋ ਸਕਦੇ ਹਨ। ਹਾਲ ਹੀ ਵਿੱਚ ਹਾਲੀਵੁੱਡ ਅਦਾਕਾਰਾ ਬ੍ਰੁਸ ਵਿਲਿਸ ਵਿੱਚ ਡਿਮੈਂਸ਼ੀਆ ਦੇ ਇੱਕ ਪ੍ਰਕਾਰ ਫਰੰਟੋ-ਟੈਂਪੋਰਲ ਡਿਮੈਂਸ਼ੀਆ ਹੋਣ ਦੀ ਖਬਰ ਨੇ ਇਸ ਬਿਮਾਰੀ ਨੂੰ ਲੈ ਕੇ ਲੋਕਾਂ ਦੀ ਉਤਸੁਕਤਾ ਕਾਫੀ ਵਧਾਈ ਹੈ।

ਦਰਅਸਲ ਫਰੰਟੋ-ਟੈਂਪੋਰਲ ਡਿਮੈਂਸ਼ੀਆ ਨੂੰ ਡਿਮੈਂਸ਼ੀਆ ਦੇ ਮੁੱਖ ਪ੍ਰਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਇੱਕ ਲਾਇਲਾਜ ਬਿਮਾਰੀ ਹੈ। ਜੋ ਦਿਮਾਗ ਦੇ ਕੁਝ ਖੇਤਰਾਂ ਵਿੱਚ ਨੁਕਸਾਨ ਨਾਲ ਸਬੰਧਤ ਹੈ। ਇਸ ਬਿਮਾਰੀ ਦੀ ਗੰਭੀਰਤਾਂ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਬਿਮਾਰੀ ਦੇ ਪ੍ਰਭਾਵ ਵਿੱਚ ਆਉਣ 'ਤੇ ਹੌਲੀ-ਹੌਲੀ ਪੀੜਿਤ ਨੂੰ ਨਾ ਸਿਰਫ ਬੋਲਣ, ਸੋਚਨ, ਸਮਝਣ ਅਤੇ ਆਮ ਰੁਟੀਨ ਦੀ ਪਾਲਣ ਕਰਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਗੋਂ ਸਮੱਸਿਆਂ ਜਿਆਦਾ ਵੱਧ ਜਾਣ ' ਤੇ ਉਸਦੇ ਦੂਸਰੇ 'ਤੇ ਜਿਆਦਾ ਨਿਰਭਰ ਹੋਣ ਦੀ ਸੰਭਾਵਨਾ ਵੀ ਆ ਸਕਦੀ ਹੈ।

ਕੀ ਹੈ ਫਰੰਟੋ-ਟੈਂਪੋਰਲ ਡਿਮੈਂਸ਼ੀਆ:ਐਸੋਸੀਐਸ਼ਨ ਫਾਰ ਫਰੰਟੋ-ਟੈਂਪੋਰਲ ਡਿਜਨਰੇਸ਼ਨ ਦੇ ਅਨੁਸਾਰ ਫਰੰਟੋ-ਟੈਂਪੋਰਲ ਡਿਮੈਂਸ਼ੀਆ, ਡਿਮੈਂਸ਼ੀਆ ਦਾ ਪ੍ਰਮੁੱਖ ਪ੍ਰਕਾਰ ਹੈ। ਜਿਸਦਾ ਆਮ ਤੌਂਰ 'ਤੇ ਸਮੇਂ 'ਤੇ ਪਤਾ ਨਹੀ ਚਲਦਾ ਹੈ। ਕਿਉਕਿ ਇਸ ਦੌਰ ਦੇ ਸ਼ੁਰੂਆਤੀ ਦੌਂਰ ਵਿੱਚ ਆਮ ਤੌਂਰ 'ਤੇ ਡਿਮੈਂਸ਼ੀਆ ਦੇ ਆਮ ਲੱਛਣ ਨਜ਼ਰ ਨਹੀ ਆਉਦੇ। ਜਿਵੇਂ ਕਿ ਭੁੱਲਣ ਦੀ ਜਾਂ ਯਾਦਸ਼ਤ ਸੰਬੰਧੀ ਸਮੱਸਿਆਂ। ਇਸ ਬਿਮਾਰੀ ਦੇ ਸ਼ੁਰੂਆਤ ਵਿੱਚ ਵਿਵਹਾਰ, ਗੱਲਬਾਤ ਜਾਂ ਭਾਸ਼ਾ ਸੰਬੰਧੀ ਲੱਛਣ ਨਜ਼ਰ ਆਉਦੇ ਹਨ। ਪਰ ਜ਼ਿਆਦਾਤਰ ਮਾਮਲਿਆਂ ਵਿੱਚ ਇਹ ਇੰਨੇਂ ਆਮ ਹੁੰਦੇ ਹਨ ਕਿ ਲੋਕ ਇਸਨੂੰ ਕਿਸੇ ਵੱਡੀ ਸਮੱਸਿਆਂ ਨਾਲ ਜੋੜ ਕੇ ਨਹੀ ਦੇਖਦੇ। ਅਜਿਹੇ ਵਿੱਚ ਜਦੋਂ ਤੱਕ ਫਰੰਟੋ-ਟੈਂਪੋਰਲ ਡਿਮੈਂਸ਼ੀਆ ਹੋਣ ਦੀ ਪੁਸ਼ਟੀ ਹੁੰਦੀ ਹੈ, ਉਦੋਂ ਤੱਕ ਇਹ ਬਿਮਾਰੀ ਕਾਫੀ ਪ੍ਰਭਾਵਿਤ ਕਰ ਚੁੱਕੀ ਹੁੰਦੀ ਹੈ।

ਜਾਣਕਾਰ ਮੰਨਦੇ ਹਨ ਕਿ ਡਿਮੈਂਸ਼ੀਆ, ਰੋਗ-ਮਨੋਵਿਕਾਰ ਜਾਂ ਕਿਸੇ ਵੀ ਕਾਰਨ ਤੋਂ ਦਿਮਾਗ ਦੇ ਇਨ੍ਹਾਂ ਖੇਤਰਾਂ ਵਿੱਚ ਜਾਂ ਦੋਨਾਂ 'ਚੋ ਕਿਸੇ ਇੱਕ ਵਿੱਚ ਵੀ ਨੁਕਸਾਨ ਪਹੁੰਚਾਉਣ ਦੀ ਸਥਿਤੀ ਵਿੱਚ ਕਈ ਵਾਰ ਉਨ੍ਹਾਂ ਵਿੱਚ ਕੁੱਝ ਅਸਧਾਰਨ ਪ੍ਰੋਟੀਨ ਇਕੱਠੇ ਹੋਣ ਲੱਗਦੇ ਹਨ। ਜਿਸਦੇ ਕਾਰਨ ਸੈੱਲ ਨੂੰ ਨੁਕਸਾਨ ਹੋਣ ਲੱਗਦਾ ਹੈ। ਅਤੇ ਪ੍ਰਭਾਵਿਤ ਲੋਬ ਸੁਗੜਨ ਲੱਗਦੇ ਹਨ। ਜਿਸ ਤੋਂ ਉਸ ਲੋਬ ਨਾਲ ਸੰਬੰਧਿਤ ਕੰਮ ਵਿੱਚ ਸਮੱਸਿਆ ਹੋਣ ਲੱਗਦੀ ਹੈ। ਪਰੇਸ਼ਾਨੀ ਦੀ ਗੱਲ ਇਹ ਹੈ ਕਿ ਇਸ ਬਿਮਾਰੀ ਦੇ ਫੈਲਣ ਦੀ ਰਫਤਾਰ ਕਾਫੀ ਤੇਜ਼ ਹੁੰਦੀ ਹੈ। ਅਜਿਹੇ ਵਿੱਚ ਇਹ ਦਿਮਾਗ ਦੇ ਹੋਰ ਹਿੱਸਿਆ ਨੂੰ ਵੀ ਪ੍ਰਭਾਵਿਤ ਕਰਨ ਲੱਗਦਾ ਹੈ।

ਏ.ਏਫਟੀਡੀ ਦੇ ਅਨੁਸਾਰ ਇਸਦੇ ਮਾਮਲੇ ਜ਼ਿਆਦਾਤਰ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਦੇਖਣ ਨੂੰ ਮਿਲਦੇ ਹਨ। ਹਾਂਲਾਕਿ 60 ਸਾਲ ਤੋਂ ਜਿਆਦਾ ਉਮਰ ਦੇ ਲੋਕਾਂ ਵਿੱਚ ਵੀ ਇਹ ਬਿਮਾਰੀ ਨਜ਼ਰ ਆ ਸਕਦੀ ਹੈ ਪਰ ਅਜਿਹਾ ਘੱਟ ਹੁੰਦਾ ਹੈ।

ਲੱਛਣ :ਜਦ ਕਿਸੇ ਵਿਅਕਤੀ ਨੂੰ ਫਰੰਟੋ-ਟੈਂਪੋਰਲ ਕਿਸਮ ਦਾ ਡਿਮੈਂਸ਼ੀਆ ਹੁੰਦਾ ਹੈ ਤਾਂ ਜ਼ਿਆਦਾਤਰ ਮਾਮਲਿਆ ਵਿੱਚ ਇਸਦੀ ਸ਼ੁਰੂਆਤ ਵਿੱਚ ਪੀੜਿਤ ਨੂੰ ਯਾਦਸ਼ਤ ਸੰਬੰਧੀ ਨਹੀ ਸਗੋਂ ਭਾਸ਼ਾ ਸੰਬੰਧੀ ਅਤੇ ਵਿਵਹਾਰ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫ੍ਰੰਟਲ ਜਾਂ ਟੈਂਪੋਰਲ ਲੋਬ ਨਾਲ ਸੰਬੰਧਿਤ ਹੁੰਦੇ ਹਨ। ਏਫਟੀਡੀ ਵਿੱਚ ਜੋ ਲੱਛਣ ਅਲੱਗ-ਅਲੱਗ ਨਜ਼ਰ ਆ ਸਕਦੇ ਹਨ। ਉਹ ਇਸ ਪ੍ਰਕਾਰ ਹਨ।

1. ਸਹੀ ਤਰੀਕੇ ਨਾਲ ਕੰਮ ਨਾ ਕਰ ਪਾਉਣਾ

2. ਚਾਲ, ਸਰੀਰ ਦੇ ਸਤੁਲੰਨ ਵਿੱਚ ਸਮੱਸਿਆਂ

3. ਅਸਾਧਰਨ ਆਦਤਾਂ ਦਾ ਵਿਕਾਰ ਹੋਣਾ, ਜਿਵੇਂ ਕਿ ਅਸ਼ਲੀਲ ਵਿਵਹਾਰ ਜਾਂ ਅਸਾਧਰਨ ਵਿਵਹਾਰ

4. ਭਾਵਨਾਵਾਂ ਨੂੰ ਨਾ ਸਮਝ ਪਾਉਣਾ

5. ਪਰੇਸ਼ਾਨ ਜਾਂ ਬੈਚੇਨ ਰਹਿਣਾ

6. ਗੱਲਾਂ ਨੂੰ ਦੁਹਰਾਣਾ

7. ਧਿਆਨ ਕੇਂਦ੍ਰਿਤ ਨਾ ਕਰ ਪਾਉਣਾ

8. ਫੈਸਲਾਂ ਲੈਣ ਵਿੱਚ ਜਾਂ ਪ੍ਰਤਿਕਿਰਿਆਂ ਦੇਣ ਵਿੱਚ ਪਰੇਸ਼ਾਨੀ

9. ਬੋਲਣ ਵਿੱਚ ਸਮੱਸਿਆਂ

10. ਪੜ੍ਹਨ ਜਾਂ ਭਾਸ਼ਾ ਸਮਝਣ ਵਿੱਚ ਸਮੱਸਿਆਂ

11. ਅਰਾਮ ਨਾਲ ਸੋਂ ਨਾ ਪਾਉਣਾ

12. ਲੋਕਾਂ ਤੇ ਚੀਜ਼ਾਂ ਨੂੰ ਪਹਿਚਾਣਨ ਵਿੱਚ ਸਮੱਸਿਆ ਆਉਣਾ

13. ਪ੍ਰਗਤੀਸ਼ੀਲ ਸੁਪਰਾਨੁਕਲੀਅਰ ਅਧਰੰਗ

14.ਕੋਰਟੀਕੋ-ਬੇਸਲ ਡੀਜਨਰੇਸ਼ਨ

15. ਫਰੰਟੋ-ਟੈਂਪੋਰਲ ਡਿਮੈਂਸ਼ੀਆ ਦਾ ਵਿਵਹਾਰਿਕ ਰੂਪ

16. ਫਰੰਟੋ-ਟੈਂਪੋਰਲ ਡਿਮੈਂਸ਼ੀਆ ਦਾ ਭਾਸ਼ਾ ਰੂਪ

17. ਅਰਥਵਾਦੀ ਡਿਮੈਂਸ਼ੀਆ

18. ਪ੍ਰਗਤੀਸ਼ੀਲ ਗੈਰ-ਪ੍ਰਵਾਹੀ aphasia

19. ਓਵਰਲੈਪਿੰਗ ਮੋਟਰ ਡਿਸਆਰਡਰ

ਨਿਦਾਨ : ਏਫਟੀਡੀ ਪੀੜਿਤ ਵਿਅਕਤੀ ਦਾ ਜੀਵਨ ਅਤੇ ਰੁਟੀਨ ਇਸ ਬਿਮਾਰੀ ਦੇ ਚਲਦੇ ਕਾਫੀ ਪ੍ਰਭਾਵਿਤ ਹੋ ਸਕਦੇ ਹਨ। ਦਰਅਸਲ ਇਸ ਬਿਮਾਰੀ ਦੇ ਹੋਣ 'ਤੇ ਨਾ ਸਿਰਫ ਪੀੜਿਤ ਦੇ ਪਰਿਵਾਰਿਕ ਅਤੇ ਸਮਾਜਿਕ ਜੀਵਨ 'ਤੇ ਅਸਰ ਪੈ ਸਕਦੇ ਹੈ ਸਗੋਂ ਉਸਦੇ ਜੀਵਨ ਵੀ ਕਾਫੀ ਪ੍ਰਭਾਵਿਤ ਹੋ ਸਕਦਾ ਹੈ। ਕਿਉਕਿ ਇਹ ਬਿਮਾਰੀ ਉਸਦੇ ਕੰਮ ਕਰਨ, ਸੋਚਣ,ਬੋਲਣ, ਉਸਦੇ ਵਿਵਹਾਰ ਅਤੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈ।

ਸੰਗਠਨ ਦੀ ਵੈਬਸਾਇਟ 'ਤੇ ਉਪਲੱਬਧ ਸੂਚਨਾ ਅਨੁਸਾਰ ਫਰੰਟੋ-ਟੈਂਪੋਰਲ ਡਿਮੈਂਸ਼ੀਆ ਵਿੱਚ ਦਿਮਾਗ ਵਿੱਚ ਹੋਏ ਨੁਕਸਾਨ ਨੂੰ ਦਵਾਈ ਨਾਲ ਠੀਕ ਨਹੀ ਕੀਤਾ ਜਾ ਸਕਦਾ ਅਤੇ ਇੱਕ ਵਾਰ ਇਹ ਬਿਮਾਰੀ ਹੋਣ ਤੋਂ ਬਾਅਦ ਦਿਮਾਗ ਦਾ ਨੁਕਸਾਨ ਸਮੇਂ ਦੇ ਨਾਲ ਵਧਦਾ ਜਾਂਦਾ ਹੈ। ਇਸ ਲਈ ਇਸ ਨੂੰ ਪ੍ਰੋਗ੍ਰੇਸਿਵ ਡਿਮੈਂਸ਼ੀਆ ਵੀ ਮੰਨਿਆ ਜਾਂਦਾ ਹੈ।

ਇੱਥੇ ਇਹ ਦੱਸਣਯੋਗ ਹੈ ਕਿ ਏਫਟੀਡੀ ਲਈ ਕੋਈ ਇੱਕ ਇਲਾਜ ਨਹੀ ਹੈ। ਸਿਰਫ ਇਸਦੇ ਨਿਦਾਨ ਹੀ ਨਹੀ ਸਗੋਂ ਇਸ ਬਿਮਾਰੀ ਦੇ ਵਧਣ ਦੀ ਰਫਤਾਰ ਨੂੰ ਘੱਟ ਕਰਨ ਲਈ ਹੁਣ ਤੱਤ ਕੋਈ ਦਵਾਈ ਨਹੀ ਹੈ। ਪਰ ਲੱਛਣਾਂ 'ਤੇ ਨਿਰਭਰ ਕਰਦਿਆਂ, ਕੁਝ ਵਿਕਲਪਕ ਦਵਾਈਆਂ, ਕਸਰਤ ਅਤੇ ਥੈਰੇਪੀ ਖਾਸ ਕਰਕੇ ਸਪੀਚ ਥੈਰੇਪੀ ਦੀ ਮਦਦ ਨਾਲ ਪੀੜਤ ਦੇ ਲੱਛਣਾਂ ਨੂੰ ਸੁਧਾਰਨ ਦੇ ਯਤਨ ਕੀਤੇ ਜਾਂਦੇ ਹਨ। ਉਦਾਹਰਨ ਲਈ, ਜੇਕਰ ਪੀੜਤ ਵਿਅਕਤੀ ਵਿੱਚ ਪਾਰਕਿੰਸਨ'ਸ ਵਰਗੇ ਲੱਛਣ ਦਿਖਾਈ ਦਿੰਦੇ ਹਨ ਤਾਂ ਡਾਕਟਰ ਪਾਰਕਿੰਸਨ'ਸ ਦੀ ਦਵਾਈ ਦੇ ਨਾਲ-ਨਾਲ ਸਰੀਰਕ ਅਤੇ ਕਿੱਤਾਮੁਖੀ ਥੈਰੇਪੀ ਅਤੇ ਕਸਰਤ ਦੀ ਮਦਦ ਨਾਲ ਲੱਛਣਾਂ ਤੋਂ ਰਾਹਤ ਦੇਣ ਦੀ ਕੋਸ਼ਿਸ਼ ਕਰਦੇ ਹਨ।

ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਜੇਕਰ ਬੋਲਣ ਵਿਚ ਦਿੱਕਤ ਜਾਂ ਕੁਝ ਹੋਰ ਵਿਵਹਾਰ ਜਾਂ ਸਰੀਰ ਦੇ ਕੰਮ ਕਰਨ ਦੀ ਸਮਰੱਥਾ ਜਾਂ ਵਿਵਹਾਰ ਵਿਚ ਲਗਾਤਾਰ ਬਦਲਾਅ ਨਾਲ ਪਰੇਸ਼ਾਨੀ ਵਰਗੇ ਲੱਛਣ ਦਿਖਾਈ ਦੇਣ ਤਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਤਾਂ ਜੋ ਸਮੇਂ ਸਿਰ ਇਸ ਬਿਮਾਰੀ ਦੇ ਕਾਰਨਾਂ ਨੂੰ ਜਾਣ ਕੇ ਇਸ ਦੇ ਇਲਾਜ ਲਈ ਯਤਨ ਕੀਤੇ ਜਾ ਸਕਣ।

ਇਹ ਵੀ ਪੜ੍ਹੋ :-PATIENTS WITH FATTY LIVER DISEASE: ਫੈਟੀ ਲੀਵਰ ਦੀ ਬਿਮਾਰੀ ਵਾਲੇ ਮਰੀਜ਼ਾਂ ਨੂੰ ਬਦਲਵੇਂ ਦਿਨ ਦੇ ਵਰਤ ਤੋਂ ਹੋ ਸਕਦਾ ਲਾਭ : ਅਧਿਐਨ

ABOUT THE AUTHOR

...view details