ਭਾਰ ਘਟਾਉਣ ਤੋਂ ਲੈ ਕੇ ਚਮੜੀ ਨੂੰ ਸੁੰਦਰ ਬਣਾਉਣ ਲਈ ਮੇਥੀ ਦੇ ਬੀਜਾਂ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਇਸ ਆਯੁਰਵੈਦਿਕ ਜੜੀ-ਬੂਟੀ ਦਾ ਸੇਵਨ ਹਾਈ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਵੀ ਫਾਇਦੇਮੰਦ ਹੈ। ਇਸਦੇ ਨਾਲ ਹੀ ਮੇਥੀ ਦੇ ਬੀਜ ਨਾਲ ਕਈ ਹੋਰ ਸਮੱਸਿਆਵਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ। ਕੁਝ ਸਮੱਸਿਆਵਾਂ ਹੇਠ ਲਿਖੇ ਅਨੁਸਾਰ ਹਨ:-
ਭਾਰ ਘਟਾਉਣ ਲਈ ਫ਼ਾਇਦੇਮੰਦ:ਮੇਥੀ ਫਾਈਬਰ ਨਾਲ ਭਰਪੂਰ ਹੁੰਦੀ ਹੈ। ਜੋ ਭਾਰ ਘਟਾਉਣ ਵਿੱਚ ਮਦਦ ਕਰਦੀ ਹੈ। ਇਸ ਦਾ ਸੇਵਨ ਕਰਨ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ, ਜਿਸ ਨਾਲ ਤੁਸੀਂ ਜ਼ਿਆਦਾ ਖਾਣ ਤੋਂ ਬਚ ਸਕਦੇ ਹੋ। ਇੱਕ ਖੋਜ ਦੇ ਅਨੁਸਾਰ, ਦੁਪਹਿਰ ਦੇ ਖਾਣੇ ਤੋਂ ਪਹਿਲਾਂ ਮੇਥੀ ਦੀ ਚਾਹ ਦਾ ਸੇਵਨ ਕਰਨ ਨਾਲ ਕੋਈ ਵੀ ਚੀਜ਼ ਨੂੰ ਘੱਟ ਖਾਣ ਵਿੱਚ ਮਦਦ ਮਿਲ ਸਕਦੀ ਹੈ।
ਸ਼ੂਗਰ ਨੂੰ ਘਟਾਉਣ ਲਈ ਮੇਥੀ ਫ਼ਾਇਦੇਮੰਦ:ਮੇਥੀ ਦੇ ਬੀਜ ਘੁਲਣਸ਼ੀਲ ਫਾਈਬਰ ਨਾਲ ਭਰਪੂਰ ਹੁੰਦੇ ਹਨ। ਸਰੀਰ ਵਿੱਚ ਪਹੁੰਚਣ ਤੋਂ ਬਾਅਦ ਇਹ ਘੁਲਣਸ਼ੀਲ ਫਾਇਬਰ ਕਾਰਬੋਹਾਈਡਰੇਟ ਦੇ ਸੋਖਣ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦੇ ਹਨ। ਕਾਰਬੋਹਾਈਡ੍ਰੇਟਸ ਭਾਵ ਰੋਟੀ, ਚੌਲ ਜਾਂ ਹੋਰ ਅਨਾਜ ਜੋ ਤੁਸੀਂ ਖਾਧੇ ਹਨ, ਮੇਥੀ ਸਰੀਰ ਦੇ ਅੰਦਰ ਉਨ੍ਹਾਂ ਦੇ ਸੋਖਣ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦੇ ਹਨ। ਇਸ ਕਾਰਨ ਭੋਜਨ ਦੇ ਪਚਣ ਦੀ ਪ੍ਰਕਿਰਿਆ ਦੌਰਾਨ ਤੁਹਾਡੇ ਖੂਨ ਦੇ ਅੰਦਰ ਗਲੂਕੋਜ਼ ਦੀ ਮਾਤਰਾ ਹੌਲੀ-ਹੌਲੀ ਵੱਧਦੀ ਹੈ ਅਤੇ ਤੁਹਾਡੇ ਖੂਨ ਵਿੱਚ ਸ਼ੂਗਰ ਦੀ ਮਾਤਰਾ ਨਿਯੰਤਰਿਤ ਰਹਿੰਦੀ ਹੈ।
ਵਾਲਾਂ ਲਈ ਫਾਇਦੇਮੰਦ:ਮੇਥੀ ਦੇ ਬੀਜਾਂ 'ਚ ਆਇਰਨ, ਪ੍ਰੋਟੀਨ, ਜ਼ਿੰਕ, ਹੈਲਦੀ ਫੈਟ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਵਾਲਾਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ। ਇਸ 'ਚ ਮੌਜੂਦ ਐਂਟੀ ਫੰਗਸ ਅਤੇ ਐਂਟੀ ਇੰਫਲੇਮੇਟਰੀ ਤੱਤ ਵਾਲਾਂ ਦੇ ਵਾਧੇ ਲਈ ਜ਼ਰੂਰੀ ਹਨ। ਵਾਲਾਂ ਦੇ ਝੜਨ ਨੂੰ ਕੰਟਰੋਲ ਕਰਨ ਲਈ ਮੇਥੀ ਦੇ ਬੀਜਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਲਈ ਮੇਥੀ ਦੇ ਬੀਜਾਂ ਨੂੰ ਰਾਤ ਨੂੰ ਪਾਣੀ 'ਚ ਭਿਓ ਦਿਓ, ਅਗਲੇ ਦਿਨ ਇਸ ਦਾ ਪੇਸਟ ਬਣਾ ਲਓ। ਹੁਣ ਇਸ 'ਚ ਨਾਰੀਅਲ ਦਾ ਤੇਲ ਮਿਲਾਓ। ਫਿਰ ਇਸ ਪੇਸਟ ਨੂੰ ਆਪਣੇ ਵਾਲਾਂ 'ਤੇ ਲਗਾਓ ਅਤੇ ਵਾਲਾਂ 'ਤੇ 30 ਮਿੰਟ ਰੱਖਣ ਤੋਂ ਬਾਅਦ ਆਪਣੇ ਵਾਲਾਂ ਨੂੰ ਪਾਣੀ ਨਾਲ ਧੋ ਲਓ।
ਦਿਲ ਦੀ ਸਿਹਤ ਲਈ ਫ਼ਾਇਦੇਮੰਦ:ਮੇਥੀ ਦੇ ਬੀਜਾਂ ਵਿੱਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਜੋ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਹ ਖੂਨ ਦੇ ਥੱਕੇ ਨੂੰ ਰੋਕਣ ਵਿੱਚ ਮਦਦਗਾਰ ਹਨ। ਜੇਕਰ ਤੁਸੀਂ ਆਪਣੇ ਦਿਲ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਮੇਥੀ ਦੇ ਦਾਣੇ ਨੂੰ ਕਈ ਤਰੀਕਿਆਂ ਨਾਲ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ।
- Unwanted Facial Hair: ਜੇਕਰ ਤੁਸੀਂ ਵੀ ਚਿਹਰੇ ਦੇ ਅਣਚਾਹੇ ਵਾਲਾਂ ਤੋਂ ਹੋ ਪਰੇਸ਼ਾਨ, ਤਾਂ ਇੱਥੇ ਸਿੱਖੋ ਇਸ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਨੁਸਖੇ
- Leukorrhea Disease: ਔਰਤਾਂ ਵਿੱਚ ਕਮਜ਼ੋਰੀ ਦਾ ਕਾਰਨ ਬਣ ਸਕਦੀ ਲਕੋਰੀਆ ਦੀ ਬਿਮਾਰੀ, ਇੱਥੇ ਜਾਣੋ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਉਪਾਅ
- Diabetes Medicine: ਕੀ ਸ਼ੂਗਰ ਦੀ ਦਵਾਈ ਖਾਣ ਨਾਲ ਅੱਖਾਂ 'ਤੇ ਪੈ ਸਕਦਾ ਹੈ ਮਾੜਾ ਪ੍ਰਭਾਵ?, ਇੱਥੇ ਜਾਣੋ ਕੀ ਹੈ ਸੱਚਾਈ
ਕਬਜ਼ ਨੂੰ ਦੂਰ ਕਰਨ ਲਈ ਫ਼ਾਇਦੇਮੰਦ:ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੈ, ਉਨ੍ਹਾਂ ਲਈ ਮੇਥੀ ਦੇ ਦਾਣੇ ਮਦਦਗਾਰ ਸਾਬਤ ਹੋ ਸਕਦੇ ਹਨ। ਇਸ ਦੇ ਲਈ ਤੁਸੀਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਕੋਸੇ ਪਾਣੀ ਦੇ ਨਾਲ ਮੇਥੀ ਦੇ ਬੀਜਾਂ ਦੇ ਪਾਊਡਰ ਦਾ ਸੇਵਨ ਕਰ ਸਕਦੇ ਹੋ।
ਪੀਰਿਅਡਸ ਦੌਰਾਨ ਲਾਭਦਾਇਕ:ਮੇਥੀ ਦੇ ਬੀਜਾਂ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਜੋ ਅਨੀਮੀਆ ਨੂੰ ਦੂਰ ਕਰਦਾ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਔਰਤਾਂ ਆਪਣੇ ਔਖੇ ਦਿਨਾਂ 'ਚ ਮੇਥੀ ਦੇ ਦਾਣਿਆਂ ਨੂੰ ਖੁਰਾਕ ਦਾ ਹਿੱਸਾ ਜ਼ਰੂਰ ਬਣਾਉਣ। ਤੁਸੀਂ ਚਾਹੋ ਤਾਂ ਇਸ ਨੂੰ ਸਬਜ਼ੀ 'ਚ ਮਿਲਾ ਕੇ ਵੀ ਖਾ ਸਕਦੇ ਹੋ।
ਮੇਥੀ ਦੇ ਬੀਜਾਂ ਦੀ ਵਰਤੋਂ ਕਿਵੇਂ ਕਰੀਏ?:ਤੁਸੀਂ ਦੋ ਤਰੀਕਿਆਂ ਨਾਲ ਮੇਥੀ ਦੇ ਬੀਜਾਂ ਦੀ ਨਿਯਮਤ ਵਰਤੋਂ ਕਰ ਸਕਦੇ ਹੋ। ਪਹਿਲਾ ਤਰੀਕਾ ਹੈ ਖਾਣਾ ਬਣਾਉਂਦੇ ਸਮੇਂ ਮੇਥੀ ਦੇ ਬੀਜਾਂ ਦੀ ਵਰਤੋਂ ਕਰੋ। ਇਕ ਹੋਰ ਤਰੀਕਾ ਇਹ ਹੈ ਕਿ 1 ਚਮਚ ਮੇਥੀ ਦੇ ਬੀਜਾਂ ਨੂੰ ਰਾਤ ਭਰ ਪਾਣੀ ਵਿਚ ਭਿਓ ਦਿਓ ਅਤੇ ਸਵੇਰੇ ਖਾਲੀ ਪੇਟ ਮੇਥੀ ਦੇ ਬੀਜ ਨੂੰ ਚਬਾ ਕੇ ਖਾਓ। ਇਸ ਤੋਂ ਬਾਅਦ ਤੁਸੀਂ ਇੱਕ ਜਾਂ ਦੋ ਘੁੱਟ ਪਾਣੀ ਪੀ ਸਕਦੇ ਹੋ। ਹੋਰ ਜੋ ਵੀ ਤੁਸੀਂ ਖਾਣਾ-ਪੀਣਾ ਚਾਹੁੰਦੇ ਹੋ, ਮੇਥੀ ਦੇ ਦਾਣੇ ਖਾਣ ਦੇ ਘੱਟੋ-ਘੱਟ 30 ਮਿੰਟ ਬਾਅਦ ਹੀ ਖਾਓ, ਤਾਂ ਇਹ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਹੋਵੇਗਾ।