ਹੈਦਰਾਬਾਦ:ਸਰਦੀਆਂ ਵਿੱਚ ਲੋਕ ਸਾਗ ਖਾਣਾ ਕਾਫ਼ੀ ਪਸੰਦ ਕਰਦੇ ਹਨ। ਬਾਜ਼ਾਰ ਵਿੱਚ ਵੀ ਤੁਹਾਨੂੰ ਹਰੀਆਂ ਸਬਜ਼ੀਆਂ ਜ਼ਿਆਦਾ ਦੇਖਣ ਨੂੰ ਮਿਲਦੀਆਂ ਹਨ। ਸਰਦੀਆਂ ਵਿੱਚ ਸਾਗ ਨਾ ਸਿਰਫ਼ ਖਾਣ ਵਿੱਚ ਸੁਆਦ ਹੁੰਦਾ ਹੈ ਸਗੋ ਇਹ ਵਿਟਾਮਿਨ, ਮਿਨਰਲਸ, ਫਾਈਬਰ ਨਾਲ ਭਰਪੂਰ ਹੁੰਦਾ ਹੈ, ਜੋ ਸਿਹਤ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ।
ਸਾਗ ਖਾਣ ਦੇ ਫਾਇਦੇ:
ਝੁੜੜੀਆਂ ਨੂੰ ਦੂਰ ਕਰਦਾ ਹੈ ਸਾਗ: ਸਾਗ ਵਿੱਚ ਲਾਇਸਿਨ ਨਾਮ ਦਾ ਅਮੀਨੋ ਐਸਿਡ ਪਾਇਆ ਜਾਂਦਾ ਹੈ, ਜੋ ਵਧਦੀ ਉਮਰ ਦੇ ਲੱਛਣਾਂ ਨੂੰ ਰੋਕਣ ਦਾ ਕੰਮ ਕਰਦਾ ਹੈ। ਇਸ ਸਾਗ ਦੇ ਸੇਵਨ ਨਾਲ ਤੁਸੀਂ ਲੰਬੇ ਸਮੇਂ ਤੱਕ ਝੁਰੜੀਆਂ ਤੋਂ ਬਚੇ ਰਹਿ ਸਕਦੇ ਹੋ। ਇਸਦੇ ਸੇਵਨ ਨਾਲ ਸਰੀਰ ਵਿੱਚ ਵਿਟਾਮਿਨ ਦੀ ਕਮੀ ਪੂਰੀ ਹੁੰਦੀ ਹੈ।
ਗੋਡਿਆਂ ਦੇ ਦਰਦ ਲਈ ਫਾਇਦੇਮੰਦ ਹੈ ਸਾਗ: ਸਾਗ ਵਿੱਚ ਕਾਰਬੋਹਾਈਡਰੇਟ, ਫਾਈਬਰ, ਪੋਟਾਸ਼ੀਅਮ, ਵਿਟਾਮਿਨ-ਏ, ਸੀ, ਡੀ, b12 ਅਤੇ ਮੈਗਨੀਸ਼ੀਅਮ ਆਦਿ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਸ ਵਿੱਚ ਕਈ ਐਂਟੀਆਕਸੀਡੈਂਟ ਵੀ ਮੌਜ਼ੂਦ ਹੁੰਦੇ ਹਨ, ਜੋ ਸਰੀਰ ਨੂੰ Detoxify ਕਰਨ 'ਚ ਮਦਦ ਕਰਦੇ ਹਨ। ਇਸ ਨਾਲ ਸਰੀਰ ਦੀ ਇਮਿਊਨਿਟੀ ਤਾਂ ਵਧਦੀ ਹੀ ਹੈ, ਇਸਦੇ ਨਾਲ ਹੀ ਇਸ ਵਿੱਚ ਮੌਜ਼ੂਦ ਕੈਲਸ਼ੀਅਮ ਅਤੇ ਪੋਟਾਸ਼ੀਅਮ ਸਰੀਰ ਦੀਆਂ ਹੱਡੀਆਂ ਨੂੰ ਵੀ ਮਜ਼ਬੂਤ ਕਰਦਾ ਹੈ।
ਦਿਲ ਦੀ ਸਿਹਤ ਲਈ ਫਾਇਦੇਮੰਦ ਹੈ ਸਾਗ: ਸਾਗ ਵਿੱਚ ਓਮੇਗਾ 3, ਓਮੇਗਾ 6, ਫਾਈਬਰ, ਕਾਰਬੋਹਾਈਡਰੇਟ ਅਤੇ ਪ੍ਰੋਟੀਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਸਾਗ ਵਿੱਚ ਨਾਈਟ੍ਰੇਟ ਪਾਇਆ ਜਾਂਦਾ ਹੈ, ਜੋ ਬਲੱਡ ਪ੍ਰੇਸ਼ਰ ਨੂੰ ਘਟ ਕਰਦਾ ਹੈ। ਇਸ ਨਾਲ ਦਿਲ ਵੀ ਸਿਹਤਮੰਦ ਰਹਿੰਦਾ ਹੈ ਅਤੇ ਕੈਂਸਰ ਦੇ ਖਤਰੇ ਨੂੰ ਵੀ ਘਟ ਕੀਤਾ ਜਾ ਸਕਦਾ ਹੈ।
ਪੱਥਰੀ ਨੂੰ ਦੂਰ ਕਰਨ 'ਚ ਮਦਦਗਾਰ ਹੈ ਸਾਗ: ਸਰਦੀਆਂ 'ਚ ਲੋਕ ਸਾਗ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਸਾਗ ਵਿੱਚ ਵਿਟਾਮਿਨ-ਏ, ਕੈਲਸ਼ੀਅਮ, ਫਾਸਫੋਰਸ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸਨੂੰ ਰੋਜ਼ਾਨਾ ਖਾਣ ਨਾਲ ਕਿਡਨੀ 'ਚ ਸਟੋਨ ਹੋਣ ਦਾ ਖਤਰਾ ਘਟ ਹੋ ਜਾਂਦਾ ਹੈ। ਇਸਦੇ ਨਾਲ ਹੀ ਢਿੱਡ ਵਿੱਚ ਦਰਦ, ਗੈਸ ਅਤੇ ਕਬਜ਼ ਦੀ ਸਮੱਸਿਆਂ ਵੀ ਦੂਰ ਰਹਿੰਦੀ ਹੈ।
ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੈ ਸਾਗ: ਸਾਗ ਬਲੱਡ ਅਤੇ ਕੋਲੇਸਟ੍ਰੋਲ ਦੇ ਪੱਧਰ ਨੂੰ ਕੰਟਰੋਲ 'ਚ ਰੱਖਦਾ ਹੈ। ਇਸ ਕਾਰਨ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਘਟ ਜਾਂਦਾ ਹੈ। ਇਸਦੇ ਸੇਵਨ ਨਾਲ ਸ਼ੂਗਰ ਦਾ ਖਤਰਾ ਵੀ ਘਟ ਹੋ ਜਾਂਦਾ ਹੈ।