ਹੈਦਰਾਬਾਦ: ਕੁਝ ਲੋਕਾਂ ਨੂੰ ਰਾਤ ਦੇ ਸਮੇਂ ਵਾਰ-ਵਾਰ ਪਿਸ਼ਾਬ ਆਉਦਾ ਰਹਿੰਦਾ ਹੈ। ਜਿਸ ਕਰਕੇ ਨੀਂਦ ਵੀ ਖਰਾਬ ਹੋ ਜਾਂਦੀ ਹੈ। ਕਈ ਲੋਕ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਪਰ ਵਾਰ-ਵਾਰ ਪਿਸ਼ਾਬ ਆਉਣਾ ਕਈ ਬਿਮਾਰੀਆਂ ਦੇ ਲੱਛਣ ਹੋ ਸਕਦੇ ਹਨ। ਕਈ ਲੋਕਾਂ ਨੂੰ ਲੱਗਦਾ ਹੈ ਕਿ ਜ਼ਿਆਦਾ ਪਾਣੀ ਪੀਣ ਕਾਰਨ ਪਿਸ਼ਾਬ ਆਉਦਾ ਹੈ, ਪਰ ਇਸ ਪਿੱਛੇ ਕੁਝ ਹੋਰ ਕਾਰਨ ਵੀ ਜ਼ਿੰਮੇਵਾਰ ਹੋ ਸਕਦੇ ਹਨ। ਇਸ ਲਈ ਜੇਕਰ ਤੁਹਾਨੂੰ ਰਾਤ ਨੂੰ ਵਾਰ-ਵਾਰ ਪਿਸ਼ਾਬ ਆ ਰਿਹਾ ਹੈ, ਤਾਂ ਇਸ ਸਮੱਸਿਆਂ ਨੂੰ ਨਜ਼ਰਅੰਦਾਜ਼ ਨਾ ਕਰੋ।
ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਣ ਪਿੱਛੇ ਕਾਰਨ:
ਕਿਡਨੀ ਸਟੋਨ ਦਾ ਖਤਰਾ: ਜੇਕਰ ਤੁਹਾਨੂੰ ਰਾਤ ਨੂੰ ਵਾਰ-ਵਾਰ ਪਿਸ਼ਾਬ ਆ ਰਿਹਾ ਹੈ, ਤਾਂ ਇਹ ਕਿਡਨੀ ਸਟੋਨ ਦੀ ਸਮੱਸਿਆਂ ਕਾਰਨ ਹੋ ਸਕਦਾ ਹੈ। ਕਿਡਨੀ ਸਟੋਨ ਦੀ ਸਮੱਸਿਆਂ ਕਾਰਨ ਬਲੈਡਰ 'ਤੇ ਜ਼ਿਆਦਾ ਦਬਾਅ ਪੈਂਦਾ ਹੈ, ਜਿਸ ਕਾਰਨ ਵਾਰ-ਵਾਰ ਪਿਸ਼ਾਬ ਆਉਦਾ ਹੈ।
ਸ਼ੂਗਰ ਦਾ ਖਤਰਾ: ਸ਼ੂਗਰ ਦੀ ਸਮੱਸਿਆਂ ਹੋਣ ਕਰਕੇ ਵੀ ਵਾਰ-ਵਾਰ ਪਿਸ਼ਾਬ ਆ ਸਕਦਾ ਹੈ। ਬਲੱਡ 'ਚ ਸ਼ੂਗਰ ਦਾ ਪੱਧਰ ਵਧਣ ਨਾਲ ਸ਼ੂਗਰ ਦੀ ਸਮੱਸਿਆਂ ਹੋ ਜਾਂਦੀ ਹੈ। ਇਸ ਕਰਕੇ ਸਰੀਰ 'ਚ ਵਾਧੂ ਗਲੂਕੋਜ਼ ਬਣਨ ਲੱਗਦਾ ਹੈ। ਗਲੂਕੋਜ਼ ਪਿਸ਼ਾਬ ਰਾਹੀ ਸਰੀਰ 'ਚੋ ਬਾਹਰ ਨਿਕਲਦਾ ਹੈ। ਜਿਸ ਕਰਕੇ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆਂ ਸ਼ੁਰੂ ਹੋ ਜਾਂਦੀ ਹੈ।