ਹੈਦਰਾਬਾਦ: ਚੰਗੀ ਸਿਹਤ ਲਈ ਹੀ ਨਹੀਂ ਸਗੋਂ ਅੱਖਾਂ ਦੀ ਰੌਸ਼ਨੀ ਨੂੰ ਬਿਮਾਰੀਆਂ ਅਤੇ ਸਮੱਸਿਆਵਾਂ ਤੋਂ ਮੁਕਤ ਰੱਖਣ ਲਈ ਵੀ ਸਿਹਤਮੰਦ ਖੁਰਾਕ ਦੀ ਪਾਲਣ ਕਰਨੀ ਜ਼ਰੂਰੀ ਹੈ। ਜੇਕਰ ਵਿਟਾਮਿਨ, ਪੌਸ਼ਟਿਕ ਤੱਤਾਂ ਅਤੇ ਖਣਿਜਾਂ ਨੂੰ ਤੁਹਾਡੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕੀਤਾ ਜਾਵੇਂ ਤਾਂ ਅੱਖਾਂ ਦੀਆਂ ਗੰਭੀਰ ਸਮੱਸਿਆਵਾਂ ਜਿਵੇਂ ਸੁੱਕੀਆਂ ਅੱਖਾਂ, ਮਾੜੀ ਰਾਤ ਦੀ ਨਜ਼ਰ ਅਤੇ ਮੋਤੀਆਬਿੰਦ ਤੋਂ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕੁਝ ਪੌਸ਼ਟਿਕ ਭੋਜਨ, ਜੋ ਅੱਖਾਂ ਦੀ ਸਿਹਤ ਨੂੰ ਬਿਹਤਰ ਬਣਾਉਣ ਲਈ ਜ਼ਰੂਰੀ ਹਨ। ਇਹ ਭੋਜਨ ਤੁਹਾਡੀਆਂ ਅੱਖਾਂ ਲਈ ਫਾਇਦੇਮੰਦ ਹਨ। ਹਾਲਾਂਕਿ ਅੱਖਾਂ ਦੀ ਕਿਸੇ ਵੀ ਸਮੱਸਿਆ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਇਨ੍ਹਾਂ ਭੋਜਨਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਿਲ ਕਰਨ ਤੋਂ ਇਲਾਵਾ ਡਾਕਟਰ ਨਾਲ ਸਲਾਹ ਵੀ ਜ਼ਰੂਰ ਕਰਨੀ ਚਾਹੀਦੀ ਹੈ।
ਮੱਛੀ:ਮੱਛੀ ਅੱਖਾਂ ਦੀ ਸਿਹਤ ਲਈ ਇੱਕ ਵਧੀਆ ਭੋਜਨ ਹੋ ਸਕਦਾ ਹੈ। ਸਾਲਮਨ ਅਤੇ ਹੋਰ ਮੱਛੀਆਂ ਵਿੱਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ। ਓਮੇਗਾ-3 ਫੈਟੀ ਐਸਿਡ ਅੱਖਾਂ ਦੇ ਪਿਛਲੇ ਹਿੱਸੇ ਵਿੱਚ ਨਜ਼ਰ ਦੇ ਵਿਕਾਸ ਅਤੇ ਰੈਟੀਨਾ ਦੀ ਸਿਹਤ ਵਿੱਚ ਯੋਗਦਾਨ ਪਾ ਸਕਦਾ ਹੈ।
ਅੰਡੇ:ਅੱਖਾਂ ਦੀ ਸਿਹਤ ਲਈ ਅੰਡੇ ਨੂੰ ਪੋਸ਼ਣ ਦਾ ਇੱਕ ਜ਼ਰੂਰੀ ਸਰੋਤ ਮੰਨਿਆ ਜਾਂਦਾ ਹੈ। ਜ਼ਰਦੀ ਵਿੱਚ ਵਿਟਾਮਿਨ ਏ, ਲੂਟੀਨ, ਜ਼ੈਕਸੈਂਥਿਨ ਅਤੇ ਜ਼ਿੰਕ ਹੁੰਦੇ ਹਨ, ਜੋ ਅੱਖਾਂ ਦੀ ਸਿਹਤ ਲਈ ਬਹੁਤ ਜ਼ਰੂਰੀ ਹਨ।
ਬਦਾਮ:ਬਦਾਮ, ਹੋਰ ਗਿਰੀਆਂ ਅਤੇ ਬੀਜ ਅੱਖਾਂ ਦੀ ਸਿਹਤ ਲਈ ਚੰਗੇ ਹੁੰਦੇ ਹਨ। ਬਦਾਮ ਵਿੱਚ ਵਿਟਾਮਿਨ ਈ ਹੁੰਦਾ ਹੈ। ਇਹ ਵਿਟਾਮਿਨ ਅਸਥਿਰ ਅਣੂਆਂ ਤੋਂ ਬਚਾਉਂਦਾ ਹੈ ਜੋ ਸਿਹਤਮੰਦ ਟਿਸ਼ੂ ਨੂੰ ਨਿਸ਼ਾਨਾ ਬਣਾਉਂਦੇ ਹਨ। ਵਿਟਾਮਿਨ ਈ ਦੀ ਨਿਯਮਤ ਮਾਤਰਾ ਦਾ ਸੇਵਨ ਉਮਰ-ਸਬੰਧਤ ਮੈਕੂਲਰ ਡੀਜਨਰੇਸ਼ਨ ਦੇ ਨਾਲ-ਨਾਲ ਮੋਤੀਆਬਿੰਦ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ।