ਪੰਜਾਬ

punjab

ETV Bharat / sukhibhava

Foods For Dark Circles: ਅੱਖਾਂ ਥੱਲੇ ਹੋ ਗਏ ਨੇ ਕਾਲੇ ਘੇਰੇ, ਤਾਂ ਅੱਜ ਤੋਂ ਹੀ ਇਨ੍ਹਾਂ 5 ਚੀਜ਼ਾਂ ਨੂੰ ਆਪਣੀ ਖੁਰਾਕ 'ਚ ਕਰ ਲਓ ਸ਼ਾਮਲ - healthy food

ਚਿਹਰੇ 'ਤੇ ਫਿਣਸੀਆਂ, ਦਾਗ-ਧੱਬੇ ਅਤੇ ਅੱਖਾਂ ਥੱਲੇ ਕਾਲੇ ਘੇਰਿਆਂ ਕਾਰਨ ਚਿਹਰੇ ਦੀ ਚਮਕ ਖੋਹ ਜਾਂਦੀ ਹੈ। ਚਮੜੀ ਨੂੰ ਸਿਹਤਮੰਦ ਬਣਾਉਣ ਲਈ ਤੁਹਾਨੂੰ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

Foods For Dark Circles
Foods For Dark Circles

By

Published : Aug 17, 2023, 12:33 PM IST

ਹੈਦਰਾਬਾਦ: ਅੱਖਾਂ ਥੱਲੇ ਕਾਲੇ ਘੇਰੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਨੀਦ ਦੀ ਕਮੀ, ਗਲਤ ਖਾਣ-ਪੀਣ ਦੀ ਆਦਤ, ਤਣਾਅ, ਨਸ਼ਾ, ਪ੍ਰਦੂਸ਼ਣ ਆਦਿ ਕਾਰਨ ਚਮੜੀ ਪ੍ਰਭਾਵਿਤ ਹੁੰਦੀ ਹੈ। ਸਰੀਰ 'ਚ ਪਾਣੀ ਦੀ ਕਮੀ ਕਾਰਨ ਵੀ ਡਾਰਕ ਸਰਕਲ ਦੀ ਸਮੱਸਿਆਂ ਹੋ ਸਕਦੀ ਹੈ। ਪਾਣੀ ਦੀ ਕਮੀ ਕਾਰਨ ਚਮੜੀ ਖੁਸ਼ਕ ਹੋ ਜਾਂਦੀ ਹੈ, ਜਿਸ ਨਾਲ ਅੱਖਾਂ ਥੱਲੇ ਕਾਲੇ ਘੇਰੇ ਨਜ਼ਰ ਆਉਣ ਲੱਗਦੇ ਹਨ। ਇਸ ਸਮੱਸਿਆਂ ਤੋਂ ਬਚਣ ਲਈ ਤੁਸੀਂ ਆਪਣੀ ਖੁਰਾਕ 'ਚ ਕੁਝ ਚੀਜ਼ਾਂ ਸ਼ਾਮਲ ਕਰ ਸਕਦੇ ਹੋ।

ਡਾਰਕ ਸਰਕਲ ਤੋਂ ਛੁਟਕਾਰਾ ਪਾਉਣ ਲਈ ਖਾਓ ਇਹ ਭੋਜਨ:

ਖੀਰਾ: ਖੀਰੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨਾਲ ਅੱਖਾਂ ਹਾਈਡ੍ਰੇਟ ਰਹਿੰਦੀਆਂ ਹਨ। ਖੀਰੇ ਦਾ ਇਸਤੇਮਾਲ ਕਰਨ ਲਈ ਖੀਰੇ ਨੂੰ ਦੋ ਟੁੱਕੜਿਆਂ 'ਚ ਕੱਟੋ ਅਤੇ ਆਪਣੀਆਂ ਅੱਖਾਂ 'ਤੇ ਰੱਖੋ। ਫਿਰ 15 ਮਿੰਟਾਂ ਬਾਅਦ ਪਾਣੀ ਨਾਲ ਅੱਖਾਂ ਧੋ ਲਓ। ਇਸ ਨਾਲ ਨਾ ਸਿਰਫ਼ ਅੱਖਾਂ ਦੇ ਕਾਲੇ ਘੇਰੇ ਘਟ ਹੋਣਗੇ, ਸਗੋ ਅੱਖਾਂ ਦੇ ਆਲੇ ਦੁਆਲੇ ਦੀ ਚਮੜੀ ਨੂੰ ਵੀ ਫਾਇਦਾ ਮਿਲੇਗਾ। ਇਸ ਤੋਂ ਇਲਾਵਾ ਤੁਸੀਂ ਖੀਰੇ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।

ਤਰਬੂਜ:ਤਰਬੂਜਪਾਣੀ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ ਅਤੇ ਚਮੜੀ ਵੀ ਹਾਈਡ੍ਰੇਟ ਰਹਿੰਦੀ ਹੈ। ਤੁਸੀਂ ਤਰਬੂਜ ਦੇ ਰਸ ਨੂੰ ਅੱਖਾਂ ਦੇ ਆਲੇ-ਦੁਆਲੇ ਦੀ ਚਮੜੀ 'ਤੇ ਲਗਾਓ। ਇਸਦੇ ਨਾਲ ਹੀ ਤਰਬੂਜ ਨੂੰ ਆਪਣੀ ਖੁਰਾਕ 'ਚ ਵੀ ਜ਼ਰੂਰ ਸ਼ਾਮਲ ਕਰੋ। ਇਸ ਵਿੱਚ ਕੈਰੋਟੀਨ, ਲਾਇਕੋਪੀਨ, ਫਾਈਬਰ, ਵਿਟਾਮਿਨ ਬੀ1, ਬੀ6 ਅਤੇ ਸੀ, ਪੋਟਾਸ਼ੀਅਮ, ਮੈਗਨੀਸ਼ੀਅਮ ਆਦਿ ਪੋਸ਼ਕ ਤੱਤ ਪਾਏ ਜਾਂਦੇ ਹਨ। ਤਰਬੂਜ ਵਿੱਚ ਐਂਟੀਆਕਸੀਡੈਂਟ ਗੁਣ ਵੀ ਹੁੰਦੇ ਹਨ, ਜੋ ਕਾਲੇ ਘੇਰਿਆਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ।

ਜਾਮਣ: ਅੱਖਾਂ ਦੀ ਚਮੜੀ ਨੂੰ ਸਿਹਤਮੰਦ ਰੱਖਣ ਲਈ ਆਪਣੀ ਖੁਰਾਕ 'ਚ ਜਾਮਣ ਸ਼ਾਮਲ ਕਰ ਸਕਦੇ ਹੋ। ਇਸ ਵਿੱਚ ਲੂਟੀਨ ਅਤੇ ਐਂਥੋਸਾਇਨਿਨ ਵਰਗੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਚਮੜੀ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੇ ਹਨ।

ਟਮਾਟਰ: ਜੇਕਰ ਤੁਸੀਂ ਅੱਖਾਂ ਥੱਲੇ ਕਾਲੇ ਘੇਰਿਆਂ ਤੋਂ ਪਰੇਸ਼ਾਨ ਹੋ, ਤਾਂ ਆਪਣੀ ਚਮੜੀ ਦੀ ਦੇਖਭਾਲ ਲਈ ਟਮਾਟਰ ਦਾ ਇਸਤੇਮਾਲ ਕਰੋ। ਇਸਦਾ ਰਸ ਰੋਜ਼ਾਨਾ ਅੱਖਾਂ ਦੇ ਆਲੇ-ਦੁਆਲੇ ਲਗਾਓ। ਕਰੀਬ 15 ਮਿੰਟ ਬਾਅਦ ਪਾਣੀ ਨਾਲ ਅੱਖਾਂ ਨੂੰ ਸਾਫ਼ ਕਰ ਲਓ। ਤੁਸੀਂ ਟਮਾਟਰ ਨੂੰ ਆਪਣੀ ਖੁਰਾਕ 'ਚ ਵੀ ਸ਼ਾਮਲ ਕਰ ਸਕਦੇ ਹੋ।

ਚੁਕੰਦਰ: ਚੁਕੰਦਰ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਸ ਨੂੰ ਅੱਖਾਂ ਦੀ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਚੁਕੰਦਰ ਮੈਗਨੀਸ਼ੀਅਮ ਅਤੇ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ। ਇਸਦੀ ਮਦਦ ਨਾਲ ਅੱਖਾਂ ਥੱਲੇ ਕਾਲੇ ਘੇਰਿਆਂ ਨੂੰ ਘਟ ਕੀਤਾ ਜਾ ਸਕਦਾ ਹੈ।

ABOUT THE AUTHOR

...view details