ਪੰਜਾਬ

punjab

ETV Bharat / sukhibhava

Fenugreek Water Benefits: ਵਾਲਾਂ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਊਣ 'ਚ ਮਦਦਗਾਰ ਹੈ ਮੇਥੀ ਦਾ ਪਾਣੀ, ਜਾਣੋ ਇਸਤੇਮਾਲ ਕਰਨ ਦਾ ਤਰੀਕਾ - ਮੇਥੀ ਨੂੰ ਇਸਤੇਮਾਲ ਕਰਨ ਦਾ ਤਰੀਕਾ

ਮੇਥੀ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ਵਿੱਚ ਵਿਟਾਮਿਨ-ਬੀ, ਜਿੰਕ, ਮੈਗਨੀਸ਼ੀਅਮ, ਆਈਰਨ ਅਤੇ ਐਂਟੀਆਕਸੀਡੈਂਟ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਵਾਲਾਂ ਅਤੇ ਚਿਹਰੇ ਲਈ ਕਾਫ਼ੀ ਫਾਇਦੇਮੰਦ ਹੁੰਦੇ ਹਨ।

fenugreek water Benefits
fenugreek water Benefits

By ETV Bharat Punjabi Team

Published : Aug 31, 2023, 11:11 AM IST

ਹੈਦਰਾਬਾਦ: ਮੇਥੀ ਨੂੰ ਵਾਲਾਂ ਦੀ ਦੇਖਭਾਲ ਲਈ ਕਾਫ਼ੀ ਸਮੇਂ ਤੋਂ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ। ਇਸ ਨਾਲ ਵਾਲਾਂ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਮੇਥੀਦਾਣੇ ਦਾ ਪਾਣੀ ਤਿਆਰ ਕਰਨ ਲਈ ਇਸਨੂੰ ਰਾਤ ਭਰ ਪਾਣੀ 'ਚ ਭਿਗੋ ਦਿਓ ਅਤੇ ਸਵੇਰੇ ਉੱਠ ਕੇ ਉਸ ਪਾਣੀ ਦਾ ਸੇਵਨ ਕਰ ਲਓ। ਇਸ ਪਾਣੀ ਦਾ ਇਸਤੇਮਾਲ ਕਰਨ ਨਾਲ ਸ਼ੂਗਰ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਅਤੇ ਦਾਗ-ਧੱਬਿਆਂ ਦੀ ਸਮੱਸਿਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਲਈ ਰੋਜ਼ਾਨਾ ਇਸ ਪਾਣੀ ਦਾ ਇਸਤੇਮਾਲ ਕਰੋ।

ਮੇਥੀਦਾਣੇ ਦੇ ਫਾਇਦੇ:

ਮੇਥੀਦਾਣੇ ਨਾਲ ਵਾਲਾਂ 'ਚ ਵਾਧਾ ਹੁੰਦਾ: ਮੇਥੀਦਾਣੇ ਦਾ ਪਾਣੀ ਵਾਲਾਂ ਨੂੰ ਸਿਹਤਮੰਦ ਰੱਖਣ ਅਤੇ ਵਧਾਉਣ 'ਚ ਮਦਦਗਾਰ ਹੁੰਦਾ ਹੈ। ਮੇਥੀਦਾਣੇ 'ਚ ਪ੍ਰੋਟੀਨ, ਨਿਕੋਟਿਨਿਕ ਐਸਿਡ ਅਤੇ ਲਾਇਸਿਨ ਪਾਇਆ ਜਾਂਦਾ ਹੈ, ਜੋ ਵਾਲਾਂ ਨੂੰ ਵਧਾਉਣ ਅਤੇ ਮਜ਼ਬੂਤ ਬਣਾਉਣ 'ਚ ਮਦਦਗਾਰ ਹੁੰਦਾ ਹੈ। ਇਸ ਪਾਣੀ ਨਾਲ ਵਾਲਾਂ ਵਿੱਚ ਪ੍ਰੋਟੀਨ ਦੀ ਕਮੀ ਪੂਰੀ ਹੁੰਦੀ ਹੈ ਅਤੇ ਵਾਲ ਨਹੀਂ ਝੜਦੇ। ਇਸ ਲਈ ਰੋਜ਼ਾਨਾ ਮੇਥੀਦਾਣੇ ਦੇ ਪਾਣੀ ਦਾ ਇਸਤੇਮਾਲ ਕਰੋ।

ਮੇਥੀਦਾਣੇ ਦੇ ਪਾਣੀ ਨਾਲ ਡੈਂਡਰਫ਼ ਦੀ ਸਮੱਸਿਆਂ ਤੋਂ ਛੁਟਕਾਰਾ ਮਿਲਦਾ: ਮੇਥੀਦਾਣੇ 'ਚ ਐਂਟੀਫੰਗਲ ਗੁਣ ਪਾਏ ਜਾਂਦੇ ਹਨ। ਇਸ ਨਾਲ ਡੈਂਡਰਫ਼ ਅਤੇ ਸਿਰ ਦੀ ਚਮੜੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਜੇਕਰ ਤੁਸੀਂ ਡੈਂਡਰਫ਼ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਮੇਥੀ ਦੇ ਪਾਣੀ ਦਾ ਰੋਜ਼ਾਨਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ।

ਵਾਲਾਂ ਨੂੰ ਚਮਕਦਾਰ ਬਣਾਉਣ ਲਈ ਮੇਥੀ ਦਾ ਪਾਣੀ ਫਾਇਦੇਮੰਦ: ਮੇਥੀ ਦਾ ਪਾਣੀ ਵਾਲਾਂ ਨੂੰ ਚਮਕਦਾਰ ਬਣਾਉਣ 'ਚ ਵੀ ਮਦਦਗਾਰ ਹੁੰਦਾ ਹੈ। ਮੇਥੀ 'ਚ ਪ੍ਰੋਟੀਨ ਅਤੇ ਕਈ ਹੋਰ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜਿਸ ਨਾਲ ਵਾਲਾਂ ਦੀਆਂ ਜੜਾਂ ਨੂੰ ਪੋਸ਼ਣ ਮਿਲਦਾ ਹੈ ਅਤੇ ਵਾਲ ਮਜ਼ਬੂਤ ਹੁੰਦੇ ਹਨ।

ਮੇਥੀ ਨੂੰ ਇਸਤੇਮਾਲ ਕਰਨ ਦਾ ਤਰੀਕਾ:ਮੇਥੀਦਾਣੇ ਨੂੰ ਰਾਤ ਭਰ ਪਾਣੀ 'ਚ ਭਿਗੋ ਦਿਓ। ਸਵੇਰੇ ਇਸ ਪਾਣੀ ਨੂੰ ਛਾਣ ਲਓ ਅਤੇ ਫਿਰ ਵਾਲਾਂ 'ਤੇ ਚੰਗੀ ਤਰ੍ਹਾਂ ਲਗਾ ਲਓ। 30-40 ਮਿੰਟ ਬਾਅਦ ਵਾਲਾਂ ਨੂੰ ਧੋ ਲਓ। ਇਸ ਤੋਂ ਇਲਾਵਾ ਭਿਗੋਏ ਹੋਏ ਮੇਥੀਦਾਣੇ ਦਾ ਪੇਸਟ ਵੀ ਬਣਾਇਆ ਜਾ ਸਕਦਾ ਹੈ ਅਤੇ ਇਸਨੂੰ ਵਾਲਾਂ ਅਤੇ ਸਿਰ ਦੀ ਚਮੜੀ 'ਤੇ ਲਗਾ ਲਓ। 30-40 ਮਿੰਟ ਬਾਅਦ ਵਾਲਾਂ ਨੂੰ ਪਾਣੀ ਨਾਲ ਧੋ ਲਓ।

ABOUT THE AUTHOR

...view details