ਪੰਜਾਬ

punjab

ETV Bharat / sukhibhava

'ਫੇਸ ਸ਼ੀਲਡ ਅਤੇ ਐਨ-95 ਮਾਸਕ ਮਿਲ ਕੇ ਵੀ ਕੋਰੋਨਾ ਨੂੰ ਨਹੀਂ ਰੋਕ ਸਕਦੇ'

ਕੋਰੋਨਾ ਤੋਂ ਬਚਾਅ ਲਈ ਇਸ਼ਤੇਮਾਲ ਕੀਤੇ ਜਾਣ ਵਾਲੇ ਐਕਸਹੇਲੇਸ਼ਨ ਵਾਲਵ ਵਾਲੇ ਮਾਸਕ ਸੁਰੱਖਿਅਤ ਨਹੀਂ ਹਨ। ਇਸ 'ਤੇ ਕੀਤੀ ਗਈ ਇੱਕ ਖੋਜ ਦੇ ਅਨੁਸਾਰ, ਐਕਸਹੇਲੇਸ਼ਨ ਵਾਲਵ ਦੇ ਨਾਲ ਮਾਸਕ ਨਾਲ ਫੇਸ ਸ਼ੀਲਡ ਲਗਾਉਣ ਤੋਂ ਬਾਅਦ ਵੀ ਕੋਰੋਨਾ ਦਾ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ।

ਤਸਵੀਰ
ਤਸਵੀਰ

By

Published : Sep 2, 2020, 8:17 PM IST

ਕੋਰੋਨਾ ਕਾਲ ਵਿੱਚ ਮਹਾਂਮਾਰੀ ਤੋਂ ਬਚਣ ਲਈ ਢੁਕਵੀਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ, ਪਰ ਕਈ ਵਾਰ ਸਾਡੀ ਨਿਗਾਹ ਵਿੱਚ ਬਹੁਤ ਸਾਰੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਬਿਨਾਂ ਕਿਸੇ ਮਾਸਕ ਲਾਏ ਸੜਕਾਂ ਉੱਤੇ ਤੁਰਦੇ ਵੇਖਦੇ ਹਾਂ ਤੇ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਮਾਸਕ ਨੂੰ ਹਰ ਸਮੇਂ ਪਾਈ ਰੱਖਦੇ ਹਨ। ਇਸ 'ਤੇ ਹੋਈ ਇੱਕ ਖੋਜ ਦਾ ਨਤੀਜਾ ਹੁਣ ਸਾਹਮਣੇ ਆਇਆ ਹੈ। ਭਾਰਤੀ-ਅਮਰੀਕੀ ਖੋਜਕਰਤਾਵਾਂ ਦੁਆਰਾ ਕੀਤੀ ਗਈ ਇੱਕ ਖੋਜ ਵਿੱਚ, ਚਿਤਾਵਨੀ ਦਿੱਤੀ ਗਈ ਹੈ ਕਿ ਕੋਰੋਨਾ ਆਸਾਨੀ ਨਾਲ ਐਕਸਹੇਲੇਸ਼ਨ ਵਾਲਵ ਮਾਸਕ ਨਾਲ ਫੇਸ ਸ਼ੀਲਡ ਲਗਾਉਣ ਤੋਂ ਬਾਅਦ ਵੀ ਆਸਾਨੀ ਨਾਲ ਵਿਅਕਤੀ ਇਸ ਦੀ ਲਪੇਟ ਵਿੱਚ ਆ ਸਕਦਾ ਹੈ।

ਜੇਕਰ ਕੋਰੋਨਾ ਨਾਲ ਸੰਕਰਮਿਤ ਕੋਈ ਵਿਅਕਤੀ ਖੰਘਦਾ ਹੈ, ਤਾਂ ਉਸ ਦੇ ਅੰਦਰੋ ਨਿੱਕਲੀਆਂ ਬੂੰਦਾਂ ਨਾਲ ਨਿਕਲਦੇ ਵਿਸ਼ਾਣੂ ਫੇਸ ਸ਼ੀਲਡ ਉੱਤੇ 'ਤੇ ਘੁੰਮਦੇ ਰਹਿੰਦੇ ਹਨ। ਫਲੋਰੀਡਾ ਅਟਲਾਂਟਿਕ ਯੂਨੀਵਰਸਿਟੀ (ਐੱਫਯੂਯੂ) ਦੇ ਸੀਟੈਕ ਵਿਭਾਗ ਦੇ ਡਾਇਰੈਕਟਰ, ਡਿਪਾਰਟਮੈਂਟ ਆਫ਼ ਚੇਅਰ ਮਨਹਰ ਧਨਕ ਕਹਿੰਦੇ ਹਨ ਕਿ ਸਮੇਂ ਦੇ ਨਾਲ ਇਹ ਬੂੰਦਾਂ ਅਗੇ ਅਤੇ ਪਿਛੇ ਦੋਵਾਂ ਦਿਸ਼ਾਵਾਂ ਵਿੱਚ ਕਾਫ਼ੀ ਵੱਡੇ ਪੈਮਾਨੇ ਉੱਤੇ ਫੈਲਦੀਆਂ ਹਨ, ਹਾਲਾਂਕਿ ਸਮੇਂ ਦੇ ਨਾਲ ਉਨ੍ਹਾਂ ਦਾ ਪ੍ਰਭਾਵ ਘੱਟ ਜਾਂਦਾ ਹੈ।

ਖੋਜ ਪੱਤਰ ਦੇ ਮੁੱਖ ਲੇਖਕ ਸਿਧਾਰਥ ਵਰਮਾ ਹਨ, ਜਿਸਦੇ ਨਾਲ ਮਿਲ ਕੇ ਪ੍ਰੋਫੈਸਰ ਧਨਕ ਨੇ ਸਹਿ-ਲਿਖਤ ਕੀਤੀ ਹੈ। ਇਸ ਕੰਮ ਵਿੱਚ ਜੌਨ ਫ੍ਰੈਂਕਫੀਲਡ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਹੈ, ਜੋ ਐਫ਼ਏਯੂ ਦੇ ਡਿਪਾਰਟਮੈਂਟ ਆਫ਼ ਓਸ਼ਨ ਐਂਡ ਮੇਕੈਨੀਕਲ ਇੰਜੀਨੀਅਰ ਦੇ ਤਕਨੀਕੀ ਮਾਹਰ ਹਨ।

ਧਨਕ ਅੱਗੇ ਕਹਿੰਦੇ ਹਨ ਕਿ ਅਸੀਂ ਇਹ ਵੇਖਣ ਦੇ ਯੋਗ ਹੋ ਗਏ ਹਾਂ ਕਿ ਬੂੰਦਾਂ ਨੂੰ ਸ਼ੀਲਡ ਦੀ ਸਹਾਇਤਾ ਨਾਲ ਚਿਹਰੇ ਉੱਤੇ ਡਿੱਗਣ ਤੋਂ ਰੋਕਿਆ ਜਾ ਸਕਦਾ ਹੈ, ਪਰ ਹਵਾ ਨਾਲ ਬੂੰਦਾਂ ਸ਼ੀਡਲ 'ਤੇ ਇੱਧਰ ਉੱਧਰ ਫ਼ੈਲਦੀਆਂ ਹਨ। ਫਿਜਿਕਸ ਆਫ਼ ਫਲੂਏਡਸ ਅਕਾਦਮਿਕ ਜਰਨਲ ਵਿੱਚ ਪ੍ਰਕਾਸ਼ਿਤ ਇਸ ਅਧਿਐਨ ਵਿੱਚ ਐਨ-95 ਮਾਸਕ ਬਾਰੇ ਦੱਸਿਆ ਗਿਆ ਹੈ ਕਿ ਇਸ ਵਿਚਲੇ ਨਿਕਾਸ ਦੇ ਵਾਲਵ ਦੀ ਮਦਦ ਨਾਲ, ਵੱਡੀ ਮਾਤਰਾ ਵਿੱਚ ਬੂੰਦਾਂ ਤੁਹਾਡੇ ਤੱਕ ਪਹੁੰਚ ਸਕਦੀਆਂ ਹਨ।

ਇਸ ਖੋਜ ਲਈ ਖੋਜਕਰਤਾਵਾਂ ਨੇ ਪ੍ਰਯੋਗਸ਼ਾਲਾ ਵਿੱਚ ਇੱਕ ਲੇਜ਼ਰ ਲਾਈਟ ਸ਼ੀਟ ਤੇ ਬੂੰਦਾਂ ਦੇ ਰੂਪ ਵਿੱਚ ਡਿਸਟਿਲਡ ਪਾਣੀ ਅਤੇ ਗਲਾਈਸਰੀਨ ਦੀ ਵਰਤੋਂ ਕੀਤੀ ਅਤੇ ਪਾਇਆ ਕਿ ਖੰਘਣ ਜਾਂ ਛਿੱਕ ਮਾਰਨ ਵਾਲੇ ਵਿਅਕਤੀ ਦੁਆਰਾ ਫੈਲਦੀਆਂ ਇਹ ਬੂੰਦਾਂ ਜੋ ਕਿ ਸਤਿਹ ਉੱਤੇ ਵਿਆਪਕ ਤੌਰ ਉੱਤੇ ਫੈਲਦੀਆਂ ਹਨ।

ਕੁਲ ਮਿਲਾ ਕੇ ਇਹ ਸਪੱਸ਼ਟ ਹੈ ਕਿ ਚਿਹਰੇ ਦੀ ਸ਼ੀਲਡ ਅਤੇ ਐਨ -95 ਮਾਸਕ ਮਿਲ ਕੇ ਕੋਰੋਨਾ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਨਹੀਂ ਹਨ। ਇਸ ਸਥਿਤੀ ਵਿੱਚ ਵਾਲਵ ਤੋਂ ਬਿਨਾਂ ਇੱਕ ਆਮ ਮਾਸਕ ਦੀ ਵਰਤੋਂ ਵਾਇਰਸ ਤੋਂ ਬਚਣ ਲਈ ਕੀਤੀ ਜਾ ਸਕਦੀ ਹੈ।

ABOUT THE AUTHOR

...view details