ਹੈਦਰਾਬਾਦ: ਮੌਸਮ ਵਿੱਚ ਬਦਲਾਅ ਕਾਰਨ ਅੱਖਾਂ ਦਾ ਇਨਫੈਕਸ਼ਨ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਜੇਕਰ ਤੁਹਾਨੂੰ ਆਈ ਫਲੂ ਹੋ ਗਿਆ ਹੈ, ਤਾਂ ਇਸਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰੋ। ਆਈ ਫਲੂ ਕਾਰਨ ਅੱਖਾਂ 'ਚ ਜਲਨ, ਦਰਦ ਅਤੇ ਲਾਲੀ ਵਰਗੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਬੱਚਿਆਂ ਵਿੱਚ ਇਹ ਸਮੱਸਿਆਂ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ।
ਆਈ ਫਲੂ ਦੇ ਕਾਰਨ: ਜਦੋ ਇੱਕ ਅੱਖ 'ਚ ਆਈ ਫਲੂ ਹੋ ਜਾਂਦਾ ਹੈ, ਤਾਂ ਇਹ ਫਲੂ ਦੂਜੀ ਅੱਖ ਤੱਕ ਵੀ ਪਹੁੰਚ ਸਕਦਾ ਹੈ। ਦਰਅਸਲ, ਮੀਂਹ ਹੇ ਮੌਸਮ 'ਚ ਹਵਾ ਨਾਲ ਪੈਦਾ ਹੋਣ ਵਾਲੇ ਬੈਕਟੀਰੀਆਂ ਦੀ ਗਿਣਤੀ ਵਧ ਜਾਂਦੀ ਹੈ। ਜਿਸ ਕਾਰਨ ਆਈ ਫਲੂ ਦਾ ਖਤਰਾ ਵੀ ਵਧ ਜਾਂਦਾ ਹੈ। ਆਈ ਫਲੂ ਇੱਕ ਬਿਮਾਰੀ ਹੈ। ਜਿਸ ਕਰਕੇ ਇਹ ਬਿਮਾਰੀ ਇੱਕ ਅੱਖ ਤੋਂ ਦੂਜੀ ਅੱਖ ਤੱਕ ਪਹੁੰਚ ਸਕਦੀ ਹੈ। ਇਸ ਲਈ ਆਪਣੀਆਂ ਅੱਖਾਂ ਨੂੰ ਹੱਥ ਲਗਾਉਣ ਤੋਂ ਪਹਿਲਾ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਆਪਣੀਆਂ ਅੱਖਾਂ ਨੂੰ ਹੱਥ ਨਾ ਲਗਾਓ।
ਆਈ ਫਲੂ ਹੋਣ 'ਤੇ ਨਾ ਕਰੋ ਇਹ ਕੰਮ:
- ਕਿਸੇ ਵੀ ਜਨਤਕ ਥਾਂ 'ਤੇ ਨਾ ਜਾਓ। ਇਸ ਨਾਲ ਹੋਰਨਾਂ ਵਿਅਕਤੀਆਂ ਨੂੰ ਇਨਫੈਕਸ਼ਨ ਹੋਣ ਦਾ ਖਤਰਾ ਹੋ ਸਕਦਾ ਹੈ।
- ਅੱਖਾਂ 'ਤੇ ਕਾਲੀਆਂ ਐਨਕਾਂ ਲਗਾ ਕੇ ਹੀ ਬਾਹਰ ਨਿਕਲੋ।
- ਕਿਸੇ ਨੂੰ ਹੱਥ ਨਾ ਲਗਾਓ।
- ਹੱਥਾਂ ਨੂੰ ਸਾਫ਼ ਰੱਖੋ ਅਤੇ ਸੈਨੀਟਾਈਜ਼ਰ ਦਾ ਇਸਤੇਮਾਲ ਕਰੋ।
ਆਈ ਫਲੂ ਦੇ ਲੱਛਣ:
- ਅੱਖਾਂ 'ਚ ਤੇਜ਼ ਦਰਦ
- ਅੱਖਾਂ 'ਚ ਖੁਜਲੀ ਹੋਣਾ
- ਧੁੰਦਲਾ ਨਜ਼ਰ ਆਉਣਾ
- ਅਜਿਹਾ ਮਹਿਸੂਸ ਹੋਣਾ ਕਿ ਅੱਖਾਂ 'ਚ ਕੁਝ ਚਲਾ ਗਿਆ ਹੈ।
- ਅੱਖਾਂ 'ਚ ਲਾਲੀ ਹੋਣਾ
- ਅੱਖਾਂ 'ਚ ਪਾਣੀ ਆਉਣਾ
- ਅੱਖਾਂ 'ਚ ਜਲਨ
ਆਈ ਫਲੂ ਤੋਂ ਬਚਣ ਦੇ ਤਰੀਕੇ:
- ਅੱਖਾਂ ਨੂੰ ਸਾਫ਼ ਠੰਡੇ ਪਾਣੀ ਨਾਲ ਧੋ ਲਓ।
- ਹੱਥਾਂ ਨੂੰ ਸਾਫ਼ ਰੱਖੋ।
- ਡਾਕਟਰ ਦੀ ਦੱਸੀ ਹੋਈ ਅੱਖਾਂ 'ਚ ਪਾਉਣ ਵਾਲੀ ਦਵਾਈ ਦੀ ਵਰਤੋ ਕਰੋ।
- ਬਿਨ੍ਹਾਂ ਹੱਥ ਧੋਏ ਅੱਖਾਂ ਨੂੰ ਹੱਥ ਨਾ ਲਗਾਓ।
- ਅੱਖਾਂ 'ਤੇ ਖੁਜਲੀ ਨਾ ਕਰੋ।
- ਆਈ ਫਲੂ ਤੋਂ ਪੀੜਿਤ ਵਿਅਕਤੀ ਤੋਂ ਦੂਰ ਰਹੋ।
- ਆਪਣਾ ਤੌਲੀਆਂ, ਕੱਪੜੇ, ਚਾਦਰ, ਮੇਕਅੱਪ ਪ੍ਰੋਡਕਟਸ ਅਤੇ ਅੱਖਾਂ 'ਚ ਪਾਉਣ ਵਾਲੀ ਦਵਾਈ ਅਲੱਗ ਰੱਖੋ।
- ਪਲਕਾਂ ਨੂੰ ਵਾਰ-ਵਾਰ ਝਪਕਦੇ ਰਹੋ।
- ਅੱਖਾਂ ਨੂੰ ਨਾ ਰਗੜੋ।
- ਮੀਂਹ ਦੇ ਮੌਸਮ 'ਚ ਜਾਣ ਤੋਂ ਬਚੋ।
- ਛੋਟੇ ਬੱਚਿਆਂ ਨੂੰ ਹੱਥ ਵਾਰ-ਵਾਰ ਧੋਣੇ ਚਾਹੀਦੇ ਹਨ।