ਹੈਦਰਾਬਾਦ:ਗਰਮੀਆਂ ਦੇ ਮੌਸਮ 'ਚ ਜ਼ਿਆਦਾ ਪਸੀਨਾ ਆਉਣਾ ਆਮ ਗੱਲ ਹੁੰਦੀ ਹੈ। ਪਰ ਜੇਕਰ ਪੱਖਾ ਜਾ ਏਸੀ ਚੱਲ ਰਿਹਾ ਹੋਵੇ ਅਤੇ ਫਿਰ ਵੀ ਪਸੀਨਾ ਆਵੇ, ਤਾਂ ਇਸਨੂੰ ਨਜ਼ਰਅੰਦਾਜ਼ ਨਾ ਕਰੋ। ਕਿਉਕਿ ਇਹ ਗੰਭੀਰ ਬਿਮਾਰੀ ਦੇ ਲੱਛਣ ਹੋ ਸਕਦੇ ਹਨ। ਰਾਤ ਨੂੰ ਸੌਂਦੇ ਸਮੇਂ ਪਸੀਨਾ ਆਉਣਾ ਕੈਂਸਰ ਦੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਇਹ ਕੋਈ ਆਮ ਨਹੀਂ ਸਗੋ ਗੰਭੀਰ ਬਿਮਾਰੀ ਹੈ।
ਕੀ ਹੈ ਕੈਂਸਰ?: ਕੈਂਸਰ ਇੱਕ ਜਾਨਲੇਵਾ ਬਿਮਾਰੀ ਹੈ। ਇਸਦੇ ਲੱਛਣ ਉਦੋਂ ਜ਼ਿਆਦਾ ਨਜ਼ਰ ਆਉਦੇ ਹਨ, ਜਦੋ ਇਹ ਬਿਮਾਰੀ ਵਧ ਜਾਂਦੀ ਹੈ। ਹਾਲਾਂਕਿ ਜੇਕਰ ਇਸ ਬਿਮਾਰੀ ਦਾ ਸ਼ੁਰੂਆਤ 'ਚ ਹੀ ਪਤਾ ਲੱਗ ਜਾਵੇ, ਤਾਂ ਇਲਾਜ ਕਰਵਾਉਣਾ ਆਸਾਨ ਹੁੰਦਾ ਹੈ। ਇਸ ਲਈ ਤੁਹਾਨੂੰ ਆਪਣੇ ਸਰੀਰ 'ਚ ਕੋਈ ਵੀ ਬਦਲਾਅ ਨਜ਼ਰ ਆਵੇ, ਤਾਂ ਉਸਨੂੰ ਨਜ਼ਰਅੰਦਾਜ਼ ਨਹੀ ਕਰਨਾ ਚਾਹੀਦਾ ਅਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਕੈਂਸਰ ਦੇ ਲੱਛਣ:
- ਸਰੀਰ ਦੇ ਕਿਸੇ ਹਿੱਸੇ 'ਚ ਗੰਢ ਹੋਣਾ।
- ਭਾਰ ਦਾ ਅਚਾਨਕ ਘਟ ਹੋਣਾ।
- ਥਕਾਵਟ ਮਹਿਸੂਸ ਕਰਨਾ।
- ਮਾਸਪੇਸ਼ੀਆਂ 'ਚ ਦਰਦ।
- ਭੋਜਨ ਪਚਨ 'ਚ ਸਮੱਸਿਆਂ ਆਉਣਾ।
- ਰਾਤ ਨੂੰ ਪਸੀਨਾ ਆਉਣਾ।
- ਸਾਹ ਲੈਣ 'ਚ ਮੁਸ਼ਕਲ ਹੋਣਾ।
- ਚਮੜੀ 'ਚ ਬਦਲਾਅ ਹੋਣਾ।
- ਰੰਗ 'ਚ ਬਦਲਾਅ ਹੋਣਾ।
- ਭੋਜਨ ਖਾਣ 'ਚ ਪਰੇਸ਼ਾਨੀ।
ਰਾਤ ਨੂੰ ਪਸੀਨਾ ਆਉਣਾ ਇਨ੍ਹਾਂ ਬਿਮਾਰੀਆਂ ਦਾ ਹੋ ਸਕਦੈ ਸੰਕੇਤ: ਰਾਤ ਨੂੰ ਪਸੀਨਾ ਆਉਣਾ ਕੈਂਸਰ ਦੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। ਇਹ ਬਿਮਾਰੀ ਲਗਾਤਾਰ ਵਧਦੀ ਜਾ ਰਹੀ ਹੈ। ਪਸੀਨਾ ਆਉਣ ਦੇ ਪਿੱਛੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਜਿਸ ਕਰਕੇ ਲੋਕ ਇਸਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਪਰ ਜ਼ਿਆਦਾ ਪਸੀਨਾ ਆਉਣਾ ਕੈਂਸਰ ਦਾ ਸੰਕੇਤ ਵੀ ਹੋ ਸਕਦਾ ਹੈ। ਹੈਲਥ ਐਕਸਪਰਟ ਅਨੁਸਾਰ, ਰਾਤ ਨੂੰ ਜ਼ਿਆਦਾ ਪਸੀਨਾ ਆਉਣਾ ਲਿਊਕੇਮੀਆ, ਕਾਰਸੀਨੋਇਡ ਟਿਊਮਰ, ਲਿਮਫੋਮਾ, ਜਿਗਰ ਦਾ ਕੈਂਸਰ, ਹੱਡੀਆਂ ਦਾ ਕੈਂਸਰ, ਮੇਸੋਥੈਲੀਓਮਾ ਆਦਿ ਦਾ ਸੰਕੇਤ ਵੀ ਹੋ ਸਕਦਾ ਹੈ।