ਹੈਦਰਾਬਾਦ:ਕੈਂਸਰ ਦਾ ਇਲਾਜ ਕਾਫੀ ਮੁਸ਼ਕਲ ਹੁੰਦਾ ਹੈ। ਇਸਦੇ ਲੱਛਣਾ ਨੂੰ ਸਮਝਣ 'ਚ ਸਮੇਂ ਲੱਗ ਜਾਂਦਾ ਹੈ ਅਤੇ ਇਲਾਜ਼ ਸਹੀ ਸਮੇਂ 'ਤੇ ਨਾ ਹੋਣ ਕਰਕੇ ਜਾਣ ਦਾ ਖਤਰਾ ਰਹਿੰਦਾ ਹੈ। ਇਸ ਲਈ ਡਾਕਟਰਾਂ ਦਾ ਕਹਿਣਾ ਹੈ ਕਿ ਕੈਂਸਰ ਦੇ ਹਰ ਲੱਛਣ ਨੂੰ ਗੰਭੀਰਤਾਂ ਨਾਲ ਲੈਣਾ ਚਾਹੀਦਾ ਹੈ ਅਤੇ ਤਰੁੰਤ ਇਲਾਜ਼ ਸ਼ੁਰੂ ਕਰਵਾਉਣਾ ਚਾਹੀਦਾ ਹੈ। ਇਸ ਨਾਲ ਕੈਂਸਰ ਨੂੰ ਰੋਕਿਆ ਜਾ ਸਕਦਾ ਹੈ। ਕੈਂਸਰ ਦੇ ਸੰਕੇਤ ਇਸ ਲਈ ਵੀ ਜਲਦੀ ਸਮਝ ਨਹੀਂ ਆਉਦੇ, ਕਿਉਕਿ ਇਹ ਜ਼ਿਆਦਾਤਰ ਰੋਜ਼ਾਨਾ ਦੀਆਂ ਆਮ ਬਿਮਾਰੀਆਂ ਨਾਲ ਮਿਲਦੇ ਹਨ। ਹਾਲਾਂਕਿ ਕੁਝ ਸੰਕੇਤ ਦੱਸਦੇ ਹਨ ਕਿ ਤੁਸੀਂ ਕੈਂਸਰ ਦਾ ਸ਼ਿਕਾਰ ਹੋ ਚੁੱਕੇ ਹੋ।
ਬੈੱਡ 'ਤੇ ਇਹ ਨਿਸ਼ਾਨ ਦਿਖਾਣੀ ਦੇਣ ਤਾਂ ਇਹ ਕੈਂਸਰ ਦਾ ਸੰਕੇਤ ਹੈ: ਨੈਸ਼ਨਲ ਕੈਂਸਰ ਇੰਸਟੀਚਿਊਟ ਨੇ ਦੱਸਿਆਂ ਹੈ ਕਿ ਰਾਤ ਨੂੰ ਜ਼ਿਆਦਾ ਪਸੀਨਾ ਆਉਣਾ ਕੈਂਸਰ ਦਾ ਸੰਕੇਤ ਹੋ ਸਕਦਾ ਹੈ। ਇਸ ਲਈ ਇਸਨੂੰ ਨਜ਼ਰਅੰਦਾਜ਼ ਨਹੀ ਕਰਨਾ ਚਾਹੀਦਾ। ਗਰਮੀ 'ਚ ਰਾਤ ਨੂੰ ਪਸੀਨਾ ਆਉਣ ਕਾਰਨ ਲੋਕ ਇਸਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਹਾਲਾਂਕਿ ਇਹ ਕੈਂਸਰ ਦੇ ਲੱਛਣ ਵੀ ਹੋ ਸਕਦੇ ਹਨ। ਜੇਕਰ ਤੁਸੀਂ ਸਵੇਰੇ ਉੱਠਦੇ ਹੀ ਸਿਰਹਾਣੇ ਅਤੇ ਚਾਦਰ 'ਤੇ ਜ਼ਿਆਦਾ ਪਸੀਨਾ ਦੇਖਦੇ ਹੋ, ਤਾਂ ਤੁਹਾਨੂੰ ਤਰੁੰਤ ਡਾਕਟਰ ਨਾਲ ਸਪੰਰਕ ਕਰਨਾ ਚਾਹੀਦਾ ਹੈ। ਕਿਉਕਿ ਇਹ ਕੈਂਸਰ ਦੇ ਲੱਛਣ ਵੀ ਹੋ ਸਕਦੇ ਹਨ।