ਹੈਦਰਾਬਾਦ: ਖੁਦ ਨੂੰ ਸਾਫ਼-ਸੁਥਰਾ ਰੱਖਣ ਲਈ ਰੋਜ਼ਾਨਾ ਨਹਾਉਣਾ ਜ਼ਰੂਰੀ ਹੈ, ਪਰ ਨਹਾਉਦੇ ਸਮੇਂ ਅਸੀਂ ਕੁਝ ਗੱਲਾਂ ਦਾ ਧਿਆਨ ਨਹੀਂ ਰੱਖਦੇ। ਇਨ੍ਹਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਬਾਅਦ 'ਚ ਕਈ ਮੁਸ਼ਕਲਾਂ ਦਾ ਕਾਰਨ ਬਣ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਨਹਾਉਦੇ ਸਮੇਂ ਕੁਝ ਗੱਲਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਤੁਹਾਡੀ ਚਮੜੀ ਖਰਾਬ ਅਤੇ ਕੈਂਸਰ ਵਰਗੀ ਗੰਭੀਰ ਬਿਮਾਰੀ ਵੀ ਹੋ ਸਕਦੀ ਹੈ।
ਨਹਾਉਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:
ਪਾਣੀ ਦਾ ਤਾਪਮਾਨ: ਮੌਸਮ ਦੇ ਹਿਸਾਬ ਨਾਲ ਪਾਣੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਕਿਉਕਿ ਜ਼ਿਆਦਾ ਠੰਡਾ ਜਾਂ ਗਰਮ ਪਾਣੀ ਤੁਹਾਡੀ ਚਮੜੀ ਨੂੰ ਖੁਸ਼ਕ ਕਰ ਸਕਦਾ ਹੈ। ਇਸ ਲਈ ਜ਼ਿਆਦਾ ਗਰਮ ਪਾਣੀ ਦਾ ਇਸਤੇਮਾਲ ਕਰਨ ਦੀ ਜਗ੍ਹਾਂ ਕੋਸੇ ਪਾਣੀ ਦਾ ਇਸਤੇਮਾਲ ਕਰੋ ਅਤੇ ਠੰਡੇ ਪਾਣੀ ਦਾ ਇਸਤੇਮਾਲ ਕਰਨ ਦੀ ਜਗ੍ਹਾਂ ਨਾਰਮਲ ਤਾਪਮਾਨ ਵਾਲੇ ਪਾਣੀ ਦਾ ਇਸਤੇਮਾਲ ਕਰੋ।
ਕੈਮਿਕਲ ਵਾਲੇ ਸ਼ੈਪੂ ਅਤੇ ਸਾਬਣ ਦਾ ਇਸਤੇਮਾਲ ਨਾ ਕਰੋ:ਬਾਜ਼ਾਰ 'ਚ ਕਈ ਤਰ੍ਹਾਂ ਦੇ ਸਾਬਣ ਅਤੇ ਸ਼ੈਪੂ ਉਪਲਬਧ ਹੁੰਦੇ ਹਨ। ਪਰ ਇਨ੍ਹਾਂ ਸਾਬਣ ਅਤੇ ਸ਼ੈਪੂ 'ਚ ਕੈਮਿਕਲ ਹੁੰਦੇ ਹਨ। ਜੋ ਚਮੜੀ ਅਤੇ ਵਾਲਾਂ ਲਈ ਹਾਨੀਕਾਰਕ ਹੋ ਸਕਦੇ ਹਨ।
ਨਹਾਉਣ 'ਚ ਜ਼ਿਆਦਾ ਸਮਾਂ ਲਗਾਉਣਾ ਸਹੀ ਨਹੀਂ: ਨਹਾਉਣ 'ਚ ਜ਼ਿਆਦਾ ਸਮੇਂ ਲਗਾਉਣਾ ਸਹੀ ਨਹੀਂ ਹੈ। ਕਈ ਲੋਕਾਂ ਦਾ ਮੰਨਣਾ ਹੈ ਕਿ ਜ਼ਿਆਦਾ ਸਮਾਂ ਲਗਾ ਕੇ ਨਹਾਉਣ ਨਾਲ ਸਰੀਰ ਦੀ ਗੰਦਗੀ ਸਾਫ਼ ਹੋ ਜਾਵੇਗੀ। ਪਰ ਅਜਿਹਾ ਬਿਲਕੁਲ ਵੀ ਨਹੀਂ ਹੈ, ਸਗੋਂ ਜ਼ਿਆਦਾ ਸਮੇਂ ਤੱਕ ਨਹਾਉਣ ਨਾਲ ਚਮੜੀ ਖਰਾਬ ਹੋ ਜਾਂਦੀ ਹੈ ਅਤੇ ਚਮੜੀ ਨਾਲ ਜੁੜੀਆਂ ਬਿਮਾਰੀਆਂ ਹੋ ਜਾਂਦੀਆਂ ਹਨ।
ਤੌਲੀਏ ਨਾਲ ਨਾ ਰਗੜੋ: ਨਹਾਉਣ ਤੋਂ ਬਾਅਦ ਚਮੜੀ ਨੂੰ ਤੌਲੀਏ ਨਾਲ ਨਾ ਰਗੜੋ। ਇਸ ਨਾਲ ਚਮੜੀ ਨਾਲ ਜੁੜੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਸਦੇ ਨਾਲ ਹੀ ਗਿੱਲਾ ਤੌਲੀਆਂ ਕਈ ਤਰ੍ਹਾਂ ਦੇ ਬੈਕਟੀਰੀਆਂ ਅਤੇ ਵਾਈਰਸ ਨੂੰ ਪੈਦਾ ਕਰਦਾ ਹੈ। ਇਸ ਨਾਲ ਫਿਣਸੀਆਂ, ਖੁਜਲੀ ਅਤੇ ਕਈ ਤਰ੍ਹਾਂ ਦੀ ਇਨਫੈਕਸ਼ਨ ਹੋ ਸਕਦੀ ਹੈ। ਇਸ ਲਈ ਨਹਾਉਣ ਤੋਂ ਬਾਅਦ ਤੌਲੀਏ ਨੂੰ ਚੰਗੀ ਤਰ੍ਹਾਂ ਸੁਕਾਓ ਅਤੇ ਹਫ਼ਤੇ 'ਚ ਇੱਕ ਵਾਰ ਤੌਲੀਏ ਨੂੰ ਧੋ ਲਓ।
ਨਹਾਉਦੇ ਸਮੇਂ ਜਲਦਬਾਜੀ ਕਰਨਾ: ਅਕਸਰ ਲੋਕ ਨਹਾਉਦੇ ਸਮੇਂ ਜਲਦਬਾਜੀ ਕਰਦੇ ਹਨ। ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਤੁਸੀਂ ਸ਼ਿਕਾਰ ਹੋ ਸਕਦੇ ਹੋ। ਇਸ ਲਈ ਨਹਾਉਦੇ ਸਮੇਂ ਕਦੇ ਵੀ ਜਲਦਬਾਜੀ ਨਾ ਕਰੋ।
ਸੱਟ 'ਤੇ ਪਾਣੀ ਨਾ ਪੈਣ ਦਿਓ: ਜੇਕਰ ਤੁਹਾਡੇ ਸਰੀਰ 'ਤੇ ਕੋਈ ਸੱਟ ਲੱਗੀ ਹੈ, ਤਾਂ ਨਹਾਉਦੇ ਸਮੇਂ ਆਪਣੀ ਸੱਟ ਦਾ ਖਾਸ ਧਿਆਨ ਰੱਖੋ। ਜੇਕਰ ਤੁਹਾਡੀ ਸੱਟ ਮਾਮੂਲੀ ਹੈ, ਤਾਂ ਉਸਦੀ ਗਰਮ ਪਾਣੀ ਨਾਲ ਤੁਸੀਂ ਸਫਾਈ ਕਰ ਸਕਦੇ ਹੋ।