ਪੰਜਾਬ

punjab

ETV Bharat / sukhibhava

pregnancy Diet: ਗਰਭ ਅਵਸਥਾ ਦੌਰਾਨ ਖਾਲੀ ਪੇਟ ਇਨ੍ਹਾਂ ਚੀਜ਼ਾਂ ਨੂੰ ਖਾਣਾ ਹੋ ਸਕਦੈ ਫਾਇਦੇਮੰਦ, ਬੱਚੇ ਦਾ ਹੋਵੇਗਾ ਵਿਕਾਸ - healthy lifestyle

ਗਰਭ ਅਵਸਥਾ ਦੌਰਾਨ ਆਪਣੀ ਖੁਰਾਕ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਸਮੇਂ ਦੌਰਾਨ ਅਸੀ ਜੋ ਖਾਂਦੇ ਹਾਂ, ਉਸਦਾ ਅਸਰ ਹੋਣ ਵਾਲੇ ਬੱਚੇ 'ਤੇ ਵੀ ਪੈਂਦਾ ਹੈ।

pregnancy Diet
pregnancy Diet

By

Published : Aug 17, 2023, 10:10 AM IST

ਹੈਦਰਾਬਾਦ:ਗਰਭ ਅਵਸਥਾ ਦੌਰਾਨ ਆਪਣੀ ਖੁਰਾਕ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਡਾਕਟਰ 9 ਮਹੀਨੇ ਦੇ ਸਮੇਂ 'ਚ ਵਧੀਆਂ ਭੋਜਨ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਣ ਦੀ ਸਲਾਹ ਦਿੰਦੇ ਹਨ। ਸਿਹਤਮੰਦ ਖੁਰਾਕ ਦਾ ਫਾਇਦਾ ਮਾਂ ਅਤੇ ਬੱਚੇ ਦੋਨਾਂ ਨੂੰ ਹੁੰਦਾ ਹੈ। ਗਰਭਵਤੀ ਔਰਤ ਨੂੰ ਖਾਲੀ ਪੇਟ ਪੌਸ਼ਟਿਕ ਭਰਪੂਰ ਭੋਜਨ ਖਾਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਹੋਣ ਵਾਲੇ ਬੱਚੇ ਨੂੰ ਵਿਟਾਮਿਨ ਅਤੇ ਮਿਨਰਲ ਸਹੀ ਮਾਤਰਾ 'ਤ ਮਿਲ ਸਕੇਗਾ ਅਤੇ ਬੱਚੇ ਦਾ ਸਹੀ ਵਿਕਾਸ ਹੋ ਸਕੇਗਾ।

ਗਰਭ ਅਵਸਥਾ ਦੌਰਾਨ ਸਵੇਰੇ ਖਾਲੀ ਪੇਟ ਇਹ ਫਲ ਖਾਓ:

ਸਿਹਤਮੰਦ ਭੋਜਨ ਖਾਓ:ਸਵੇਰੇ ਖਾਲੀ ਪੇਟ ਵਿਟਾਮਿਨ-ਏ, ਬੀ, ਸੀ ਅਤੇ ਆਈਰਨ, ਕੈਲਸ਼ੀਅਮ ਅਤੇ ਫਾਈਬਰ ਨਾਲ ਭਰਪੂਰ ਭੋਜਨ ਖਾਣਾ ਚਾਹੀਦਾ ਹੈ। ਸਿਹਤਮੰਦ ਭੋਜਨ ਆਰਾਮ ਨਾਲ ਪਚ ਜਾਂਦਾ ਹੈ। ਇਹ ਪੌਸ਼ਟਿਕ ਤੱਤ ਮਾਂ ਅਤੇ ਬੱਚੇ ਦੋਨਾਂ ਲਈ ਫਾਇਦੇਮੰਦ ਹੁੰਦੇ ਹਨ। ਸਵੇਰੇ ਖੱਟੇ ਫਲ ਨਹੀਂ ਖਾਣੇ ਚਾਹੀਦੇ।

ਸਾਬਤ ਅਨਾਜ ਖਾਓ: ਸਾਬਤ ਅਨਾਜ 'ਚ ਵਿਟਾਮਿਨਸ, ਪ੍ਰੋਟੀਨ ਅਤੇ ਫਾਈਬਰ ਭਰਪੂਰ ਮਾਤਰਾ 'ਚ ਹੁੰਦੇ ਹਨ। ਸਾਬਤ ਅਨਾਜ ਦੇ ਰੂਪ 'ਚ ਤੁਸੀਂ ਦਲੀਆ, ਓਟਸ ਅਤੇ ਬਰਾਊਨ ਬ੍ਰੈਡ ਖਾ ਸਕਦੇ ਹੋ। ਇਸ ਵਿੱਚ ਕਾਫ਼ੀ ਮਾਤਰਾ 'ਚ ਫਾਈਬਰ ਹੁੰਦਾ ਹੈ।

ਖਾਲੀ ਪੇਟ ਪੋਹਾ ਖਾਓ:ਨਾਸ਼ਤਾ ਹਲਕਾ ਖਾਣਾ ਚਾਹੀਦਾ ਹੈ। ਇਸ ਲਈ ਤੁਸੀਂ ਆਪਣੇ ਨਾਸ਼ਤੇ 'ਚ ਪੋਹੇ ਨੂੰ ਸ਼ਾਮਲ ਕਰ ਸਕਦੇ ਹੋ। ਗਰਭ ਅਵਸਥਾ ਦੌਰਾਨ ਖਾਲੀ ਪੇਟ ਪੋਹਾ ਖਾਣਾ ਫਾਇਦੇਮੰਦ ਹੁੰਦਾ ਹੈ। ਪੋਹਾ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਪੋਹੇ ਨੂੰ ਸਿਹਤਮੰਦ ਬਣਾਉਣ ਲਈ ਇਸ ਵਿੱਚ ਮੂੰਗਫਲੀ ਸ਼ਾਮਲ ਕੀਤੀ ਜਾ ਸਕਦੀ ਹੈ।

ਅੰਡਾ ਖਾਓ: ਗਰਭ ਅਸਥਾ ਦੌਰਾਨ ਅੰਡਾ ਖਾਂਦਾ ਜਾ ਸਕਦਾ ਹੈ। ਇਹ ਸਿਹਤ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ। ਜੇਕਰ ਤੁਹਾਨੂੰ ਅੰਡੇ ਤੋਂ ਐਲਰਜ਼ੀ ਜਾਂ ਗੰਦੀ ਬਦਬੂ ਦੀ ਸਮੱਸਿਆਂ ਹੈ, ਤਾਂ ਅੰਡਾ ਨਾ ਖਾਓ।

ABOUT THE AUTHOR

...view details