ਪੰਜਾਬ

punjab

ETV Bharat / sukhibhava

ਦੇਸੀ ਘਿਓ ਨੂੰ ਇਨ੍ਹਾਂ 5 ਚੀਜ਼ਾਂ ਨਾਲ ਮਿਲਾ ਕੇ ਖਾਣਾ ਹੋ ਸਕਦੈ ਫਾਇਦੇਮੰਦ - ਦੇਸੀ ਘਿਓ ਦੇ ਫਾਇਦੇ

Desi Ghee Benefits: ਦੇਸੀ ਘਿਓ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸਨੂੰ ਖਾਣ ਨਾਲ ਕਈ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ।

Desi Ghee Benefits
Desi Ghee Benefits

By ETV Bharat Health Team

Published : Dec 29, 2023, 11:52 AM IST

ਹੈਦਰਾਬਾਦ: ਦੇਸੀ ਘਿਓ ਦਾ ਇਸਤੇਮਾਲ ਜ਼ਿਆਦਾਤਰ ਲੋਕ ਭੋਜਨ ਦਾ ਸਵਾਦ ਵਧਾਉਣ ਲਈ ਕਰਦੇ ਹਨ। ਭੋਜਨ ਦਾ ਸਵਾਦ ਹੀ ਨਹੀਂ, ਸਗੋ ਦੇਸੀ ਘਿਓ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਲਈ ਤੁਹਾਨੂੰ ਆਪਣੀ ਖੁਰਾਕ 'ਚ ਦੇਸੀ ਘਿਓ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਦੇਸੀ ਘਿਓ ਨਾਲ ਕੁਝ ਚੀਜ਼ਾਂ ਮਿਲਾ ਕੇ ਖਾਓਗੇ, ਤਾਂ ਇਸ ਨਾਲ ਤੁਹਾਨੂੰ ਹੋਰ ਵੀ ਜ਼ਿਆਦਾ ਸਿਹਤ ਲਾਭ ਮਿਲ ਸਕਦੇ ਹਨ।

ਇਨ੍ਹਾਂ ਚੀਜ਼ਾਂ 'ਚ ਮਿਲਾ ਕੇ ਖਾਓ ਦੇਸੀ ਘਿਓ :

ਹਲਦੀ ਅਤੇ ਦੇਸੀ ਘਿਓ: ਹਲਦੀ ਨੂੰ ਦੇਸੀ ਘਿਓ 'ਚ ਮਿਲਾ ਕੇ ਖਾਣਾ ਸਿਹਤ ਲਈ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਲਈ ਦੇਸੀ ਘਿਓ 'ਚ ਇੱਕ ਚਮਚ ਹਲਦੀ ਮਿਲਾ ਕੇ ਖਾਓ। ਇਸ 'ਚ ਸਾੜ-ਵਿਰੋਧੀ ਗੁਣ ਪਾਏ ਜਾਂਦੇ ਹਨ, ਜਿਸ ਨਾਲ ਅੰਤੜੀਆਂ ਨੂੰ ਸਿਹਤਮੰਦ ਰੱਖਣ ਅਤੇ ਸਰੀਰ 'ਚ ਸੋਜ ਦੇ ਦਰਦ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ।

ਅਦਰਕ ਦਾ ਪਾਊਡਰ ਅਤੇ ਦੇਸੀ ਘਿਓ: ਅਦਰਕ ਦੇ ਪਾਊਡਰ ਨਾਲ ਵੀ ਦੇਸੀ ਘਿਓ ਖਾਣਾ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਦੇਸੀ ਘਿਓ 'ਚ ਅਦਰਕ ਦੇ ਪਾਊਡਰ ਨੂੰ ਮਿਲਾ ਕੇ ਖਾਓ। ਇਸ ਨਾਲ ਸਰਦੀ ਅਤੇ ਖੰਘ ਤੋਂ ਰਾਹਤ ਮਿਲੇਗੀ। ਇਸਦੇ ਨਾਲ ਹੀ, ਪੇਟ 'ਚ ਦਰਦ ਅਤੇ ਸਿਰਦਰਦ ਵਰਗੀ ਸਮੱਸਿਆ ਤੋਂ ਆਰਾਮ ਪਾਉਣ ਲਈ ਵੀ ਤੁਸੀਂ ਦੇਸੀ ਘਿਓ 'ਚ ਅਦਰਕ ਦੇ ਪਾਊਡਰ ਨੂੰ ਮਿਲਾ ਕੇ ਖਾ ਸਕਦੇ ਹੋ।

ਦੇਸੀ ਘਿਓ ਅਤੇ ਸੌਫ਼: ਪਾਚਨ ਨੂੰ ਸਿਹਤਮੰਦ ਰੱਖਣ ਲਈ ਸੌਫ਼ ਫਾਇਦੇਮੰਦ ਹੁੰਦੀ ਹੈ। ਇਸ ਨਾਲ ਪੇਟ ਨੂੰ ਠੰਡਕ ਪਹੁੰਚਾਉਣ 'ਚ ਮਦਦ ਮਿਲਦੀ ਹੈ। ਜਦੋ ਤੁਸੀਂ ਦੇਸੀ ਘਿਓ 'ਚ ਸੌਫ਼ ਨੂੰ ਮਿਲਾ ਕੇ ਖਾਂਦੇ ਹੋ, ਤਾਂ ਇਸ ਨਾਲ ਪੇਟ ਦਰਦ ਵਰਗੀਆਂ ਸਮੱਸਿਆਵਾਂ ਤੋਂ ਆਰਾਮ ਮਿਲਦਾ ਹੈ।

ਹੀਂਗ ਅਤੇ ਦੇਸੀ ਘਿਓ:ਗੈਸ ਵਰਗੀ ਸਮੱਸਿਆ ਤੋਂ ਆਰਾਮ ਪਾਉਣ ਲਈ ਹੀਂਗ ਫਾਇਦੇਮੰਦ ਹੋ ਸਕਦੀ ਹੈ। ਇਸ ਲਈ ਤੁਸੀਂ ਦੇਸੀ ਘਿਓ 'ਚ ਹੀਂਗ ਮਿਲਾ ਕੇ ਖਾ ਸਕਦੇ ਹੋ। ਇਸ ਨਾਲ ਪੇਟ ਦਰਦ ਅਤੇ ਭੋਜਨ ਨਾ ਪਚਨ ਵਰਗੀਆਂ ਸਮੱਸਿਆਵਾਂ ਤੋਂ ਆਰਾਮ ਮਿਲੇਗਾ। ਜੇਕਰ ਤੁਸੀਂ ਦੇਸੀ ਘਿਓ, ਹੀਂਗ ਅਤੇ ਸ਼ਹਿਦ ਨੂੰ ਮਿਲਾ ਕੇ ਖਾਂਦੇ ਹੋ, ਤਾਂ ਗਲੇ ਦੇ ਦਰਦ ਤੋਂ ਆਰਾਮ ਮਿਲ ਸਕਦਾ ਹੈ।

ਕਾਲੀ ਮਿਰਚ ਅਤੇ ਦੇਸੀ ਘਿਓ:ਸਿਹਤਮੰਦ ਰਹਿਣ ਲਈ ਦੇਸੀ ਘਿਓ 'ਚ ਕਾਲੀ ਮਿਰਚ ਮਿਲਾ ਕੇ ਖਾਣਾ ਵੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲ ਸਕਦੀ ਹੈ।

ABOUT THE AUTHOR

...view details