ਪੰਜਾਬ

punjab

ETV Bharat / sukhibhava

Amla Benefits: ਸਵੇਰੇ ਖਾਲੀ ਪੇਟ ਆਂਵਲਾ ਖਾਣਾ ਹੋ ਸਕਦੈ ਫਾਇਦੇਮੰਦ, ਚਿਹਰੇ ਦੇ ਨਾਲ-ਨਾਲ ਸ਼ੂਗਰ ਦੀ ਸਮੱਸਿਆਂ ਤੋਂ ਵੀ ਮਿਲੇਗਾ ਛੁਟਕਾਰਾ - skin care tips

ਆਂਵਲਾ ਬਹੁਤ ਹੀ ਲਾਭਦਾਇਕ ਫ਼ਲ ਹੈ। ਇਸਨੂੰ ਖਾਣ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜੇਕਰ ਇਸ ਫਲ ਨੂੰ ਤੁਸੀਂ ਸਵੇਰੇ ਖਾਲੀ ਪੇਟ ਖਾਂਦੇ ਹੋ, ਤਾਂ ਇਸਦੇ ਫਾਇਦੇ ਜ਼ਿਆਦਾ ਦੇਖਣ ਨੂੰ ਮਿਲਦੇ ਹਨ। ਇਸ ਨਾਲ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ, ਇਮਿਊਨਿਟੀ ਮਜ਼ਬੂਤ ਹੁੰਦੀ ਹੈ, ਚਿਹਰੇ 'ਤੇ ਨਿਖਾਰ ਆਉਦਾ ਹੈ ਅਤੇ ਵਾਲਾ ਲਈ ਵੀ ਆਂਵਲਾ ਖਾਣਾ ਫਾਇਦੇਮੰਦ ਹੁੰਦਾ ਹੈ।

Amla Benefits
Amla Benefits

By

Published : Aug 6, 2023, 1:43 PM IST

ਹੈਦਰਾਬਾਦ: ਆਂਵਲਾ ਇੱਕ ਅਜਿਹਾ ਫ਼ਲ ਹੈ, ਜਿਸਨੂੰ ਖਾਣਾ ਸਿਹਤ ਲਈ ਹੀ ਨਹੀਂ ਸਗੋਂ ਚਿਹਰੇ ਅਤੇ ਵਾਲਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਆਂਵਲੇ 'ਚ ਵਿਟਾਮਿਨ-ਸੀ, ਆਈਰਨ, ਪੋਟਾਸ਼ੀਅਮ, ਕੈਲਸ਼ੀਅਮ ਆਦਿ ਪਾਏ ਜਾਂਦੇ ਹਨ। ਆਂਵਲੇ ਨੂੰ ਕੱਚਾ ਖਾਣ ਤੋਂ ਇਲਾਵਾ ਅਚਾਰ, ਚਟਨੀ ਅਤੇ ਮੁਰੱਬਾ ਬਣਾ ਕੇ ਵੀ ਖਾਇਆ ਜਾ ਸਕਦਾ ਹੈ। ਜੇਕਰ ਤੁਸੀਂ ਇਸਨੂੰ ਖਾਲੀ ਪੇਟ ਖਾਂਦੇ ਹੋ, ਤਾਂ ਇਸਦਾ ਫਾਇਦਾ ਤੁਹਾਡੇ ਸਰੀਰ ਨੂੰ ਜ਼ਿਆਦਾ ਮਿਲੇਗਾ।

ਖਾਲੀ ਪੇਟ ਆਂਵਲਾ ਖਾਣ ਦੇ ਫਾਇਦੇ:

ਚਿਹਰੇ ਅਤੇ ਵਾਲਾਂ ਲਈ ਆਂਵਲਾ ਫਾਇਦੇਮੰਦ: ਜੇਕਰ ਤੁਹਾਡੇ ਵਾਲ ਖਰਾਬ ਹੋ ਰਹੇ ਹਨ, ਤਾਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਆਂਵਲੇ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਆਂਵਲੇ ਦਾ ਇਸਤੇਮਾਲ ਕਰਨ ਨਾਲ ਚਿਹਰੇ 'ਤੇ ਨਿਖਾਰ ਵੀ ਆਉਦਾ ਹੈ। ਜੇਕਰ ਤੁਹਾਡੇ ਚਿਹਰੇ 'ਤੇ ਦਾਗ-ਧੱਬੇ ਹਨ, ਤਾਂ ਤੁਸੀਂ ਖਾਲੀ ਪੇਟ ਆਂਵਲੇ ਦਾ ਸੇਵਨ ਕਰੋ। ਇਸ ਨਾਲ ਵਾਲਾਂ ਅਤੇ ਚਿਹਰੇ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇਗਾ।

ਸ਼ੂਗਰ ਦੇ ਰੋਗੀਆਂ ਲਈ ਆਂਵਲਾ ਖਾਣਾ ਫਾਇਦੇਮੰਦ: ਆਂਵਲੇ ਦਾ ਖਾਲੀ ਪੇਟ ਸੇਵਨ ਕਰਨਾ ਸ਼ੂਗਰ ਦੇ ਰੋਗੀਆਂ ਲਈ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਕਰੋਮੀਅਮ ਦੀ ਮਾਤਰਾ ਪਾਈ ਜਾਂਦੀ ਹੈ, ਜੋ ਉੱਪਰ-ਥੱਲੇ ਹੋਣ ਵਾਲੇ ਬਲੱਡ ਸ਼ੂਗਰ ਨੂੰ ਕੰਟਰੋਲ ਰੱਖਦੀ ਹੈ। ਰੋਜ਼ਾਨਾ ਖਾਲੀ ਪੇਟ ਆਂਵਲੇ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ।

ਪਾਚਨ ਤੰਤਰ ਲਈ ਆਂਵਲਾ ਖਾਣਾ ਫਾਇਦੇਮੰਦ:ਆਂਵਲੇ 'ਚ ਫਾਈਬਰ ਦੀ ਵੀ ਚੰਗੀ ਮਾਤਰਾ ਹੁੰਦੀ ਹੈ। ਇਸ ਨਾਲ ਪਾਚਨ ਸਹੀ ਰਹਿੰਦਾ ਹੈ ਅਤੇ ਕਬਜ਼ ਦੀ ਸਮੱਸਿਆਂ ਨਹੀਂ ਹੁੰਦੀ। ਖਾਲੀ ਪੇਟ ਇਸਦਾ ਸੇਵਨ ਕਰਨ ਨਾਲ ਤੁਹਾਨੂੰ ਕੁਦਰਤੀ ਗੁਣ ਮਿਲਦੇ ਹਨ। ਜਿਸ ਨਾਲ ਤੁਹਾਡੇ ਸਰੀਰ 'ਚ ਇਕੱਠੇ ਹੋਏ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।

ਇਮਿਊਨਿਟੀ 'ਚ ਵਾਧਾ: ਸਵੇਰੇ ਖਾਲੀ ਪੇਟ ਆਂਵਲਾ ਖਾਣ ਨਾਲ ਸਰੀਰ ਵਿੱਚ ਮੌਜ਼ੂਦ ਗੰਦਗੀ ਆਸਾਨੀ ਨਾਲ ਬਾਹਰ ਨਿਕਲ ਜਾਂਦੀ ਹੈ। ਇਸ ਵਿੱਚ ਵਿਟਾਮਿਨ-ਸੀ ਦੀ ਮਾਤਰਾ ਹੁੰਦੀ ਹੈ, ਜੋ ਐਂਟੀ ਆਕਸੀਡੈਂਟ ਦੇ ਰੂਪ 'ਚ ਕੰਮ ਕਰਦੀ ਹੈ। ਇਸ ਨਾਲ ਇਮਿਊਨਿਟੀ 'ਚ ਵਾਧਾ ਹੁੰਦਾ ਹੈ। ਆਂਵਲਾ ਖਾਣ ਨਾਲ ਇੰਨਫੈਕਸ਼ਨ ਹੋਣ ਦਾ ਖਤਰਾ ਵੀ ਘਟ ਜਾਂਦਾ ਹੈ।

ABOUT THE AUTHOR

...view details