ਹੈਦਰਾਬਾਦ: ਸਰਦੀਆਂ ਦੇ ਮੌਸਮ ਸ਼ੁਰੂ ਹੋਣ ਵਾਲੇ ਹਨ। ਇਸ ਮੌਸਮ 'ਚ ਕਈ ਬਿਮਾਰੀਆਂ ਅਤੇ ਪ੍ਰਦੂਸ਼ਣ ਦਾ ਖਤਰਾ ਵੀ ਰਹਿੰਦਾ ਹੈ, ਜਿਸ ਕਾਰਨ ਲੋਕ ਐਲਰਜ਼ੀ ਦਾ ਸ਼ਿਕਾਰ ਹੋ ਜਾਂਦੇ ਹਨ। ਐਲਰਜ਼ੀ ਕਾਰਨ ਲੋਕਾਂ ਨੂੰ ਖੰਘ ਅਤੇ ਖੁਜਲੀ ਹੋਣ ਲੱਗਦੀ ਹੈ। ਇਸ ਕਰਕੇ ਤੁਸੀਂ ਐਲਰਜ਼ੀ ਤੋਂ ਰਾਹਤ ਪਾਉਣ ਲਈ ਕੁਝ ਤਰੀਕੇ ਅਜ਼ਮਾ ਸਕਦੇ ਹੋ।
ਐਲਰਜ਼ੀ ਤੋਂ ਰਾਹਤ ਪਾਉਣ ਦੇ ਤਰੀਕੇ:
ਹਲਦੀ ਵਾਲਾ ਦੁੱਧ: ਹਲਦੀ ਵਾਲੇ ਦੁੱਧ 'ਚ ਕਈ ਚਿਕਿਤਸਕ ਗੁਣ ਪਾਏ ਜਾਂਦੇ ਹਨ। ਇਸ ਨਾਲ ਕਈ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ। ਜੇਕਰ ਤੁਸੀਂ ਐਲਰਜ਼ੀ ਦਾ ਸ਼ਿਕਾਰ ਹੁੰਦੇ ਹੋ, ਤਾਂ ਹਲਦੀ ਵਾਲੇ ਦੁੱਧ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਇਸ ਲਈ ਇੱਕ ਕੱਪ ਦੁੱਧ 'ਚ ਅੱਧਾ ਚਮਚ ਹਲਦੀ ਮਿਲਾ ਕੇ ਗਰਮ ਕਰ ਲਓ ਅਤੇ ਫਿਰ ਸ਼ਹਿਦ ਮਿਲਾ ਕੇ ਸੌਣ ਤੋਂ ਪਹਿਲਾ ਇਸ ਦੁੱਧ ਨੂੰ ਪੀ ਲਓ। ਇਸ ਨਾਲ ਤੁਹਾਡੀ ਐਲਰਜ਼ੀ ਦੂਰ ਹੋਵੇਗੀ ਅਤੇ ਇਮਿਊਨਟੀ ਵੀ ਮਜ਼ਬੂਤ ਹੁੰਦੀ ਹੈ।
ਪੁਦੀਨੇ ਵਾਲੀ ਚਾਹ: ਐਲਰਜ਼ੀ ਤੋਂ ਰਾਹਤ ਪਾਉਣ ਲਈ ਤੁਸੀਂ ਪੁਦੀਨੇ ਵਾਲੀ ਚਾਹ ਪੀ ਸਕਦੇ ਹੋ। ਇਸਨੂੰ ਬਣਾਉਣ ਲਈ ਇੱਕ ਕੱਪ ਗਰਮ ਪਾਣੀ 'ਚ ਪੁਦੀਨੇ ਦੀਆਂ ਪੱਤੀਆਂ ਅਤੇ ਸ਼ਹਿਦ ਮਿਲਾ ਕੇ ਚਾਹ ਬਣਾ ਲਓ। ਪੁਦੀਨੇ 'ਚ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ। ਇਸ ਨਾਲ ਐਲਰਜ਼ੀ ਦੇ ਲੱਛਣਾਂ ਤੋਂ ਰਾਹਤ ਮਿਲਦੀ ਹੈ।
ਸ਼ਹਿਦ: ਸ਼ਹਿਦ ਨੂੰ ਵੀ ਸਿਹਤ ਲਈ ਕਾਫ਼ੀ ਫਾਇਦੇਮੰਦ ਮੰਨਿਆਂ ਜਾਂਦਾ ਹੈ। ਇਸ ਨਾਲ ਤੁਸੀਂ ਕਈ ਸਿਹਤ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ। ਸਿਹਤ ਹੀ ਨਹੀਂ ਸਗੋ ਐਲਰਜ਼ੀ ਤੋਂ ਰਾਹਤ ਪਾਉਣ ਲਈ ਵੀ ਸ਼ਹਿਦ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਰੋਜ਼ਾਨਾ ਦੋ ਚਮਚ ਸ਼ਹਿਦ ਦੇ ਖਾਓ। ਇਸ ਨਾਲ ਐਲਰਜ਼ੀ ਤੋਂ ਰਾਹਤ ਮਿਲੇਗੀ।
ਗ੍ਰੀਨ-ਟੀ:ਗ੍ਰੀਨ-ਟੀ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਜ਼ਿਆਦਾਤਰ ਲੋਕ ਗ੍ਰੀਨ-ਟੀ ਦਾ ਇਸਤੇਮਾਲ ਭਾਰ ਘਟਾਉਣ ਲਈ ਕਰਦੇ ਹਨ, ਪਰ ਗ੍ਰੀਨ-ਟੀ ਸਿਰਫ਼ ਭਾਰ ਘਟਾਉਣ ਲਈ ਹੀ ਨਹੀਂ ਸਗੋ ਐਲਰਜ਼ੀ ਤੋਂ ਰਾਹਤ ਦਿਵਾਉਣ 'ਚ ਵੀ ਮਦਦਗਾਰ ਹੁੰਦੀ ਹੈ। ਇਸ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਐਲਰਜ਼ੀ ਦੇ ਲੱਛਣਾ ਨੂੰ ਘਟ ਕਰਨ 'ਚ ਮਦਦ ਕਰਦੇ ਹਨ।
ਘਿਓ:ਐਲਰਜ਼ੀ ਤੋਂ ਰਾਹਤ ਪਾਉਣ ਲਈ ਤੁਸੀਂ ਗਾਂ ਦੇ ਘਿਓ ਦਾ ਇਸਤੇਮਾਲ ਵੀ ਕਰ ਸਕਦੇ ਹੋ। ਇਸ ਲਈ ਰੋਜ਼ ਸਵੇਰੇ ਗਾਂ ਦੇ ਘਿਓ ਦੀਆਂ ਦੋ ਬੂੰਦਾਂ ਆਪਣੀ ਨੱਕ 'ਚ ਪਾਓ। ਇਸ ਨਾਲ ਐਲਰਜ਼ੀ ਤੋਂ ਰਾਹਤ ਮਿਲੇਗੀ ਅਤੇ ਖੰਘ, ਨਿੱਛ ਵਰਗੇ ਲੱਛਣਾ ਤੋਂ ਵੀ ਆਰਾਮ ਮਿਲੇਗਾ।