ਹੈਦਰਾਬਾਦ:ਲੋਕ ਆਪਣਾ ਸਾਰਾ ਦਿਨ ਫੋਨ ਅਤੇ ਲੈਪਟਾਪ 'ਤੇ ਗੁਜ਼ਾਰਦੇ ਹਨ। ਬਜ਼ੁਰਗ ਅਤੇ ਜਵਾਨ ਤੋਂ ਲੈ ਕੇ ਹਰ ਉਮਰ ਦੇ ਲੋਕ ਫੋਨ ਚਲਾਉਦੇ ਹਨ। ਜਿਸ ਕਾਰਨ ਲੋਕਾਂ ਦੀਆਂ ਅੱਖਾਂ ਥੱਕ ਜਾਂਦੀਆਂ ਹਨ। ਸਿਰਫ਼ ਇੰਨਾਂ ਹੀ ਨਹੀਂ ਅੱਖਾਂ 'ਚ ਖੁਜਲੀ ਅਤੇ ਜਲਨ ਦੀ ਸਮੱਸਿਆਂ ਵੀ ਹੋਣ ਲੱਗਦੀ ਹੈ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਅੱਖਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਲੈਪਟਾਪ ਜਾਂ ਫੋਨ ਚਲਾਉਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:
ਕੰਮ ਦੇ ਵਿਚਕਾਰ ਬ੍ਰੇਕ ਲੈਂਦੇ ਰਹੋ: ਅੱਖਾਂ ਨੂੰ ਆਰਾਮ ਦੇਣ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਫੋਨ ਅਤੇ ਲੈਪਟਾਪ ਚਲਾਉਦੇ ਸਮੇਂ ਬ੍ਰੇਕ ਲੈਂਦੇ ਰਹੋ। ਆਫ਼ਿਸ ਹੋਵੇ ਜਾਂ ਘਰ, ਬ੍ਰੇਕ ਲੈਣਾ ਬਹੁਤ ਜ਼ਰੂਰੀ ਹੈ। ਹਰ ਅੱਧੇ ਘੰਟੇ 'ਚ ਸਕ੍ਰੀਨ ਤੋਂ ਦੂਰੀ ਬਣਾਓ। ਬ੍ਰੇਕ ਦੇ ਸਮੇਂ ਤੁਸੀਂ ਸੈਰ ਕਰ ਸਕਦੇ ਹੋ ਅਤੇ ਉਸ ਸਮੇ ਫੋਨ ਨਾ ਚਲਾਓ। ਅਜਿਹਾ ਕਰਨ ਨਾਲ ਤੁਹਾਡੀਆਂ ਅੱਖਾਂ ਨੂੰ ਵੀ ਆਰਾਮ ਮਿਲੇਗਾ।
ਮੋਬਾਈਲ ਅਤੇ ਲੈਪਟਾਪ ਚਲਾਉਦੇ ਸਮੇਂ ਪਲਕਾ ਝਪਕਦੇ ਰਹੋ: ਲਗਾਤਾਰ ਮੋਬਾਈਲ ਅਤੇ ਲੈਪਟਾਪ 'ਤੇ ਕੰਮ ਕਰਦੇ ਸਮੇ ਆਪਣੀਆਂ ਪਲਕਾ ਝਪਕਦੇ ਰਹੋ। ਕਿਉਕਿ ਅਜਿਹਾ ਕਰਨ ਨਾਲ ਅੱਖਾਂ 'ਤੇ ਹੋਣ ਵਾਲਾ ਦਬਾਅ ਘਟ ਕੀਤਾ ਜਾ ਸਕਦਾ ਹੈ। ਇਸ ਨਾਲ ਅੱਖਾਂ ਦੀ ਥਕਾਨ ਅਤੇ ਜਲਨ ਘਟ ਹੁੰਦੀ ਹੈ ਅਤੇ ਅੱਖਾਂ ਦੀ ਨਮੀ ਬਣੀ ਰਹਿੰਦੀ ਹੈ।