ਹੈਦਰਾਬਾਦ:ਲੋਕ ਡਰਾਈ ਫਰੂਟਸ ਖਾਣਾ ਬਹੁਤ ਪਸੰਦ ਕਰਦੇ ਹਨ। ਡਰਾਈ ਫਰੂਟਸ ਜਿਵੇਂ ਕਿ ਬਦਾਮ, ਅਖਰੋਟ, ਸੌਗੀ ਅਤੇ ਕਾਜੂ ਆਦਿ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ, ਪਰ ਰੋਜ਼ਾਨਾ ਡਰਾਈ ਫਰੂਟਸ ਖਾਣ ਨਾਲ ਸਿਹਤ ਨੂੰ ਕਈ ਨੁਕਸਾਨ ਵੀ ਹੋ ਸਕਦੇ ਹਨ। ਡਰਾਈ ਫਰੂਟਸ 'ਚ ਵਿਟਾਮਿਨ, ਮਿਨਰਲਸ, ਐਂਟੀਆਕਸੀਡੈਂਟ ਅਤੇ ਫਾਈਬਰ ਪਾਏ ਜਾਂਦੇ ਹਨ। ਇਸ ਨਾਲ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਣ 'ਚ ਮਦਦ ਮਿਲਦੀ ਹੈ। ਇਸ 'ਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਅਤੇ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ, ਪਰ ਰੋਜ਼ਾਨਾ ਡਰਾਈ ਫਰੂਟਸ ਖਾਣ ਨਾਲ ਸਿਹਤ ਨੂੰ ਕਈ ਨੁਕਸਾਨ ਵੀ ਹੋ ਸਕਦੇ ਹਨ। ਇਨ੍ਹਾਂ 'ਚ ਕੈਲੋਰੀ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਇਸ ਲਈ ਤੁਹਾਨੂੰ ਸੀਮਿਤ ਮਾਤਰਾ 'ਚ ਹੀ ਡਰਾਈ ਫਰੂਟਸ ਖਾਣੇ ਚਾਹੀਦੇ ਹਨ।
ਰੋਜ਼ਾਨਾ ਡਰਾਈ ਫਰੂਟਸ ਖਾਣ ਦੇ ਨੁਕਸਾਨ:
ਡਰਾਈ ਫਰੂਟਸ ਖਾਣ ਨਾਲ ਭਾਰ ਵਧਣ ਦਾ ਖਤਰਾ: ਜ਼ਰੂਰਤ ਤੋਂ ਜ਼ਿਆਦਾ ਡਰਾਈ ਫਰੂਟਸ ਖਾਣ ਨਾਲ ਭਾਰ ਵਧਣ ਦਾ ਖਤਰਾ ਹੋ ਸਕਦਾ ਹੈ। ਡਰਾਈ ਫਰੂਟਸ 'ਚ ਕੈਲੋਰੀ ਜ਼ਿਆਦਾ ਹੁੰਦੀ ਹੈ। ਜੇਕਰ ਤੁਸੀਂ ਇੱਕ ਦਿਨ 'ਚ 30-40 ਗ੍ਰਾਮ ਤੋਂ ਜ਼ਿਆਦਾ ਡਰਾਈ ਫਰੂਟਸ ਖਾਂਦੇ ਹੋ, ਤਾਂ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਕੈਲੋਰੀ ਲੈ ਰਹੇ ਹੋ। ਜ਼ਿਆਦਾ ਕੈਲੋਰੀ ਲੈਣ ਨਾਲ ਭਾਰ ਵਧਣ ਦਾ ਖਤਰਾ ਹੋ ਸਕਦਾ ਹੈ।
ਹਾਈ ਬਲੱਡ ਪ੍ਰੈਸ਼ਰ: ਡਰਾਈ ਫਰੂਟਸ 'ਚ ਸੋਡੀਅਮ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ, ਜਿਸ ਕਾਰਨ ਬਲੱਡ ਪ੍ਰੈਸ਼ਰ ਦਾ ਖਤਰਾ ਵਧ ਸਕਦਾ ਹੈ। ਸੋਡੀਅਮ ਸਰੀਰ ਲਈ ਜ਼ਰੂਰੀ ਖਣਿਜ ਹੈ, ਪਰ ਜ਼ਿਆਦਾ ਸੋਡੀਅਮ ਸਰੀਰ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ।
ਕੋਲੇਸਟ੍ਰੋਲ ਵਧ ਸਕਦਾ: ਡਰਾਈ ਫਰੂਟਸ 'ਚ ਕੈਲੋਰੀ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਜੇਕਰ ਤੁਸੀਂ ਰੋਜ਼ਾਨਾ ਡਰਾਈ ਫਰੂਟਸ ਖਾਂਦੇ ਹੋ, ਤਾਂ ਤੁਹਾਡਾ ਕੋਲੇਸਟ੍ਰੋਲ ਵਧ ਸਕਦਾ ਹੈ। ਕੋਲੇਸਟ੍ਰੋਲ ਵਧਣ ਕਾਰਨ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਹੋ ਸਕਦਾ ਹੈ। ਇਸ ਲਈ ਡਰਾਈ ਫਰੂਟਸ ਨੂੰ ਸੀਮਿਤ ਮਾਤਰਾ 'ਚ ਹੀ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ।