ਹੈਦਰਾਬਾਦ: ਸਰਦੀਆਂ ਦੇ ਮੌਸਮ 'ਚ ਕਈ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਇਸ ਮੌਸਮ 'ਚ ਲੋਕ ਚਾਹ ਅਤੇ ਕੌਫ਼ੀ ਜ਼ਿਆਦਾ ਪੀਣਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਰੂਰਤ ਤੋਂ ਜਿਆਦਾ ਚਾਹ ਅਤੇ ਕੌਫ਼ੀ ਪੀਣਾ ਨੁਕਸਾਨਦੇਹ ਹੋ ਸਕਦਾ ਹੈ। ਇਸ ਲਈ ਤੁਸੀਂ ਸਰਦੀਆਂ ਦੇ ਮੌਸਮ 'ਚ ਕੁਝ ਸਿਹਤਮੰਦ ਡ੍ਰਿੰਕਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਠੰਡ ਤੋਂ ਬਚਣ ਲਈ ਲੋਕ ਅਕਸਰ ਜ਼ਿਆਦਾ ਮਾਤਰਾ 'ਚ ਕੌਫ਼ੀ ਪੀ ਲੈਂਦੇ ਹਨ। ਇਸ ਨਾਲ ਸਿਹਤ 'ਤੇ ਗਲਤ ਅਸਰ ਪੈ ਸਕਦਾ ਹੈ। ਇਸ ਕਰਕੇ ਨਾ ਸਿਰਫ਼ ਹੱਡੀਆਂ ਕੰਮਜ਼ੋਰ ਹੁੰਦੀਆਂ ਹਨ, ਸਗੋ ਨੀਂਦ ਦੇ ਪੈਟਰਨ ਅਤੇ ਪਾਚਨ 'ਤੇ ਵੀ ਗਲਤ ਅਸਰ ਪੈਂਦਾ ਹੈ।
ਸਰਦੀਆਂ ਦੇ ਮੌਸਮ 'ਚ ਪੀਓ ਇਹ ਸਿਹਤਮੰਦ ਡ੍ਰਿੰਕਸ:
ਹਰਬਲ ਚਾਹ:ਸਰਦੀਆਂ ਦੇ ਮੌਸਮ 'ਚ ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ, ਤਾਂ ਹਰਬਲ ਚਾਹ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਅਦਰਕ ਅਤੇ ਪੁਦੀਨੇ ਤੋਂ ਬਣੀ ਹਰਬਲ ਚਾਹ ਕੈਫ਼ਿਨ ਮੁਕਤ ਹੁੰਦੀ ਹੈ। ਇਸ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ। ਇਸ ਲਈ ਤੁਸੀਂ ਚਾਹ-ਕੌਫ਼ੀ ਦੀ ਜਗ੍ਹਾਂ ਹਰਬਲ ਚਾਹ ਪੀ ਸਕਦੇ ਹੋ।