ਹੈਦਰਾਬਾਦ: ਗਲਤ ਖਾਣਾ-ਪੀਣਾ ਅਤੇ ਗਲਤ ਲਾਈਫਸਟਾਇਲ ਕਾਰਨ ਕਿਡਨੀ ਦੀ ਸਮੱਸਿਆਂ ਲਗਾਤਾਰ ਵਧਦੀ ਜਾ ਰਹੀ ਹੈ। ਕਿਡਨੀ 'ਚ ਸਟੋਨ ਬਣਨ ਲੱਗਦਾ ਹੈ। ਇਸਦਾ ਦਰਦ ਵੀ ਤੇਜ਼ ਹੁੰਦਾ ਹੈ ਕਿ ਵਿਅਕਤੀ ਲਈ ਬਰਦਾਸ਼ਤ ਕਰਨਾ ਮੁਸ਼ਕਲ ਹੋ ਜਾਂਦਾ ਹੈ। ਕਿਡਨੀ 'ਚ ਸਟੋਨ ਬਣਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਪਾਣੀ ਘਟ ਪੀਣਾ, ਕੁਝ ਲੋਕ ਅਜਿਹੀਆਂ ਚੀਜ਼ਾਂ ਖਾਂਦੇ ਹਨ, ਜਿਸ 'ਚ ਕੈਲਸ਼ੀਅਮ oxalate ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨਾਲ ਹੌਲੀ-ਹੌਲੀ ਕ੍ਰਿਸਟਲ ਬਣਨ ਲੱਗਦਾ ਹੈ। ਇਸਦੇ ਨਾਲ ਹੀ ਗ੍ਰੀਨ ਟੀ ਅਤੇ ਲੇਮਨ ਟੀ ਪੀਣ ਨਾਲ ਵੀ ਕਿਡਨੀ 'ਚ ਸਟੋਨ ਦਾ ਖਤਰਾ ਵਧ ਜਾਂਦਾ ਹੈ।
Health Tips: ਸਾਵਧਾਨ! ਗ੍ਰੀਨ ਟੀ ਅਤੇ ਲੈਮਨ ਟੀ ਪੀਣ ਨਾਲ ਤੁਸੀਂ ਹੋ ਸਕਦੇ ਹੋ ਇਸ ਗੰਭੀਰ ਸਮੱਸਿਆਂ ਦਾ ਸ਼ਿਕਾਰ, ਜਾਣੋ ਕਿਵੇਂ - healthy lifestyle
ਅੱਜ ਦੇ ਸਮੇਂ 'ਚ ਲੋਕ ਜ਼ਿਆਦਾ ਗ੍ਰੀਨ ਟੀ ਅਤੇ ਲੈਮਨ ਟੀ ਪੀਣਾ ਪਸੰਦ ਕਰਦੇ ਹਨ। ਕੁਝ ਲੋਕ ਸਿਹਤਮੰਦ ਰਹਿਣ ਲਈ ਇਹ ਚਾਹ ਪੀਂਦੇ ਹਨ, ਤਾਂ ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜੋ ਇੱਕ-ਦੂਜੇ ਨੂੰ ਦੇਖ ਕੇ ਗ੍ਰੀਨ ਟੀ ਅਤੇ ਲੈਮਨ ਟੀ ਪੀਂਦੇ ਹਨ। ਪਰ ਇਸਨੂੰ ਜ਼ਿਆਦਾ ਪੀਣਾ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ।
ਗ੍ਰੀਨ ਟੀ ਅਤੇ ਲੇਮਨ ਟੀ ਨਾਲ ਹੋ ਸਕਦਾ ਹੈ ਕਿਡਨੀ 'ਚ ਸਟੋਨ ਦਾ ਖਤਰਾ:ਅੱਜ ਕੱਲ ਲੋਕ ਸਿਹਤਮੰਦ ਰਹਿਣ ਲਈ ਗ੍ਰੀਨ ਟੀ ਅਤੇ ਲੇਮਨ ਟੀ ਪੀਂਦੇ ਹਨ। ਕਿਉਕਿ ਇਸ ਨਾਲ metabolism ਬੂਸਟ ਹੁੰਦਾ ਹੈ। ਪਾਚਨ ਤੰਤਰ ਸਹੀ ਰਹਿੰਦਾ ਹੈ। ਇਸ ਵਿੱਚ ਐਂਟੀਆਕਸੀਡੈਂਟ ਦੀ ਮਾਤਰਾ ਹੁੰਦੀ ਹੈ, ਜੋ ਤੁਹਾਨੂੰ ਕਈ ਸਾਰੀਆਂ ਬਿਮਾਰੀਆਂ ਤੋਂ ਬਚਾਉਦੀ ਹੈ। ਇਸ ਕਾਰਨ ਲੋਕ ਦੁੱਧ ਵਾਲੀ ਚਾਹ ਪੀਣ ਦੀ ਜਗ੍ਹਾਂ ਲੇਮਨ ਟੀ ਅਤੇ ਗ੍ਰੀਨ ਟੀ ਪੀਣਾ ਜ਼ਿਆਦਾ ਪਸੰਦ ਕਰਦੇ ਹਨ। ਹਾਲਾਂਕਿ ਜੇਕਰ ਤੁਸੀਂ ਇਸਦਾ ਜ਼ਿਆਦਾ ਸੇਵਨ ਕਰਦੇ ਹੋ, ਤਾਂ ਇਸ ਨਾਲ ਤੁਹਾਨੂੰ ਕਈ ਸਾਰੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਨ੍ਹਾਂ ਸਮੱਸਿਆਵਾਂ ਵਿੱਚੋਂ ਇਕ ਹੈ ਕਿਡਨੀ 'ਚ ਸਟੋਨ ਦੀ ਸਮੱਸਿਆਂ। ਜਿਨ੍ਹਾਂ ਲੋਕਾਂ ਨੂੰ ਗ੍ਰੀਨ ਟੀ ਅਤੇ ਲੇਮਨ ਟੀ ਜ਼ਿਆਦਾ ਪਸੰਦ ਹੈ, ਉਹ ਲੋਕ ਦਿਨ ਵਿੱਚ ਇਸਦਾ ਕਈ ਵਾਰ ਸੇਵਨ ਕਰਦੇ ਹਨ। ਜਿਸ ਕਾਰਨ ਸਰੀਰ 'ਚ oxalate ਦਾ ਪੱਧਰ ਵਧ ਸਕਦਾ ਹੈ। ਗ੍ਰੀਨ ਟੀ 'ਚ oxalate ਨਾਮ ਦਾ ਪਾਚਕ ਹੁੰਦਾ ਹੈ, ਜੋ ਕਿਡਨੀ 'ਚ ਸਟੋਨ ਲਈ ਜਿੰਮੇਵਾਰ ਹੋ ਸਕਦਾ ਹੈ।
- Sugar Craving: ਮਿੱਠੀਆਂ ਚੀਜ਼ਾਂ ਦੇਖ ਕੇ ਤੁਸੀਂ ਵੀ ਨਹੀਂ ਕਰ ਪਾਉਦੇ ਖੁਦ 'ਤੇ ਕੰਟਰੋਲ, ਤਾਂ ਅੱਜ ਤੋਂ ਹੀ ਅਪਣਾਓ ਇਹ 5 ਆਦਤਾਂ
- Skin Care Tips: ਫਿਣਸੀਆਂ ਤੋਂ ਲੈ ਕੇ ਚਿਹਰੇ ਦੇ ਨਿਖਾਰ ਤੱਕ ਕਈ ਸਮੱਸਿਆਵਾਂ ਲਈ ਫਾਇਦੇਮੰਦ ਹੈ ਗ੍ਰੀਨ ਟੀ ਦਾ ਪਾਣੀ, ਜਾਣੋ ਕਿਸ ਸਮੇਂ ਇਸਦਾ ਇਸਤੇਮਾਲ ਕਰਨਾ ਹੈ ਬਿਹਤਰ
- Health Tips: ਸਾਵਧਾਨ! ਸਿਰਫ਼ ਘਟ ਸੌਣ ਨਾਲ ਹੀ ਨਹੀਂ, ਸਗੋਂ ਜ਼ਿਆਦਾ ਸੌਣ ਨਾਲ ਵੀ ਹੋ ਸਕਦੀਆਂ ਨੇ ਕਈ ਗੰਭੀਰ ਬਿਮਾਰੀਆਂ, ਜਾਣੋ ਕਿਵੇਂ
ਲੇਮਨ ਟੀ ਪੀਣ ਨਾਲ ਬਿਮਾਰੀਆਂ ਦਾ ਖਤਰਾ: ਜੇਕਰ ਲੇਮਨ ਟੀ ਦੀ ਗੱਲ ਕੀਤੀ ਜਾਵੇ, ਤਾਂ ਇਸ ਵਿੱਚ ਵਿਟਾਮਿਨ-ਸੀ ਮੌਜ਼ੂਦ ਹੁੰਦਾ ਹੈ, ਜੋ oxalate ਬਣਾਉਦਾ ਹੈ। ਇਸ ਨਾਲ ਕੈਲਸ਼ੀਅਮ ਵਧਣ ਲੱਗਦਾ ਹੈ। ਕੈਲਸ਼ੀਅਮ ਵਧਣ ਨਾਲ ਸਰੀਰ 'ਚ ਕੀਡਨੀ ਸਟੋਨ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ। ਇਸ ਨਾਲ ਜਿਗਰ, ਗਠੀਏ ਵਰਗੇ ਰੋਗ ਹੋਣ ਦਾ ਖਤਰਾ ਵੀ ਰਹਿੰਦਾ ਹੈ। ਜੇਕਰ ਤੁਸੀਂ ਪਹਿਲਾ ਤੋਂ ਹੀ ਕਿਡਨੀ 'ਚ ਸਟੋਨ ਦੀ ਸਮੱਸਿਆਂ ਤੋਂ ਪੀੜਿਤ ਹੋ, ਤਾਂ ਤੁਸੀਂ ਇਸਦੇ ਸੇਵਨ ਤੋਂ ਬਚੋ।