ਹੈਦਰਾਬਾਦ:ਤਰਬੂਜ ਦੀ ਤਰ੍ਹਾਂ ਖਰਬੂਜਾ ਵੀ ਗਰਮੀਆਂ ਦਾ ਇੱਕ ਵਧੀਆ ਫਲ ਹੈ। ਖਾਣੇ 'ਚ ਸਵਾਦ ਤੋਂ ਇਲਾਵਾ ਇਸ ਦੇ ਕਈ ਮਹੱਤਵਪੂਰਨ ਸਿਹਤ ਲਾਭ ਵੀ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਖਰਬੂਜੇ ਦੇ ਨਾਲ-ਨਾਲ ਤੁਸੀਂ ਇਸ ਦੇ ਬੀਜਾਂ ਤੋਂ ਵੀ ਕਈ ਫਾਇਦੇ ਲੈ ਸਕਦੇ ਹੋ। ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਹੁੰਦਾ ਅਤੇ ਜਾਣਕਾਰੀ ਦੀ ਅਣਹੋਂਦ ਕਾਰਨ ਉਹ ਬੀਜਾਂ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। ਪਰ ਖਰਬੂਜੇ ਦੇ ਬੀਜਾਂ ਤੋਂ ਤੁਹਾਨੂੰ ਕਈ ਸਿਹਤ ਲਾਭ ਮਿਲ ਸਕਦੇ ਹਨ। ਹੇਠਾਂ ਕੁਝ ਸਿਹਤ ਲਾਭਾਂ ਬਾਰੇ ਦੱਸਿਆ ਗਿਆ ਹੈ, ਜੋ ਤੁਹਾਨੂੰ ਖਰਬੂਜੇ ਦੇ ਬੀਜਾ ਤੋਂ ਮਿਲ ਸਕਦੇ ਹਨ।
ਖਰਬੂਜ ਦੇ ਬੀਜਾਂ ਦੇ ਫਾਇਦੇ:
ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਖਰਬੂਜੇ ਦੇ ਬੀਜ ਫਾਇਦੇਮੰਦ: ਜੇਕਰ ਤੁਸੀਂ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਖਰਬੂਜੇ ਦੇ ਬੀਜਾਂ ਦਾ ਸੇਵਨ ਤੁਹਾਨੂੰ ਰਾਹਤ ਦੇ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਖਰਬੂਜੇ ਦੇ ਬੀਜਾਂ ਦੇ ਫਾਇਦੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੁੰਦੇ ਹਨ। ਖਰਬੂਜੇ ਦੇ ਬੀਜਾਂ ਵਿੱਚ ਪੋਟਾਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਸਰੀਰ ਵਿੱਚ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ। ਇਸ ਤਰ੍ਹਾਂ, ਤੁਸੀਂ ਬੀਜਾਂ ਨੂੰ ਖਰਬੂਜੇ ਦੇ ਨਾਲ ਜਾਂ ਵੱਖਰੇ ਤੌਰ 'ਤੇ ਖਾ ਕੇ ਆਪਣੇ ਦਿਲ ਨੂੰ ਸਿਹਤਮੰਦ ਰੱਖ ਸਕਦੇ ਹੋ।
ਅੱਖਾ ਲਈ ਫਾਇਦੇਮੰਦ ਹੈ ਖਰਬੂਜੇ ਦੇ ਬੀਜ:ਖਰਬੂਜੇ ਦੇ ਬੀਜਾਂ ਵਿੱਚ ਵਿਟਾਮਿਨ ਏ ਅਤੇ ਬੀਟਾ ਕੈਰੋਟੀਨ ਦੀ ਉੱਚ ਮਾਤਰਾ ਪਾਈ ਜਾਂਦੀ ਹੈ। ਇਸ ਦੀ ਵਰਤੋਂ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਨ 'ਚ ਮਦਦਗਾਰ ਹੈ। ਇਸ ਨਾਲ ਮੋਤੀਆਬਿੰਦ ਦਾ ਖਤਰਾ ਵੀ ਘੱਟ ਜਾਂਦਾ ਹੈ।