ਪੰਜਾਬ

punjab

ETV Bharat / sukhibhava

World Oral Health Day: ਦੰਦਾਂ ਦੀ ਸਮੱਸਿਆ ਨੂੰ ਨਾ ਕਰੋ ਨਜ਼ਰਅੰਦਾਜ਼, ਅਤਿ ਜ਼ਰੂਰੀ ਦੰਦਾਂ ਦੀ ਸੰਭਾਲ

ਉਮਰ ਚਾਹੇ ਕੋਈ ਵੀ ਹੋਵੇ ਸਾਡੇ ਮੂੰਹ ਦੀ ਸਮੱਸਿਆ ਸਾਨੂੰ ਕਦੇ ਵੀ ਪ੍ਰੇਸ਼ਾਨ ਕਰ ਸਕਦੀ ਹੈ। ਧਿਆਨ ਨਾ ਦੇਣ ’ਤੇ ਸਮੱਸਿਆ ਕਦੇ-ਕਦੇ ਗੰਭੀਰ ਅਤੇ ਜਾਨਲੇਵਾ ਰੋਗਾਂ ’ਚ ਵੀ ਬਦਲ ਸਕਦੀ ਹੈ। ਪੜ੍ਹੋ, ਦੰਦਾ ਦੀ ਸੰਭਾਲ ਸਬੰਧੀ ਧਿਆਨ ਦੇਣ ਯੋਗ ਗੱਲਾਂ...

By

Published : Mar 20, 2021, 10:43 PM IST

ਤਸਵੀਰ
ਤਸਵੀਰ

ਉਮਰ ਚਾਹੇ ਕੋਈ ਵੀ ਹੋਵੇ ਸਾਡੇ ਮੂੰਹ ਦੀ ਸਮੱਸਿਆ ਸਾਨੂੰ ਕਦੇ ਵੀ ਪ੍ਰੇਸ਼ਾਨ ਕਰ ਸਕਦੀ ਹੈ। ਧਿਆਨ ਨਾ ਦੇਣ ’ਤੇ ਸਮੱਸਿਆ ਕਦੇ-ਕਦੇ ਗੰਭੀਰ ਅਤੇ ਜਾਨਲੇਵਾ ਰੋਗਾਂ ’ਚ ਵੀ ਬਦਲ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਵਿਸ਼ਵ ਪੱਧਰ ’ਤੇ ਲਗਭਗ 3.5 ਬਿਲੀਅਨ ਲੋਕ ਮੂੰਹ ਦੀ ਸਮੱਸਿਆ ਨਾਲ ਪੀੜ੍ਹਤ ਹਨ। ਜਿਨਾਂ ਵਿਚੋਂ ਲਗਭਗ 530 ਮਿਲੀਅਨ ਤੋਂ ਜ਼ਿਆਦਾ ਬੱਚੇ ਸਫ਼ਾਈ ਦੀ ਕਮੀ ਜਾਂ ਹੋਰਨਾਂ ਕਾਰਨਾਂ ਕਰਕੇ ਦੰਦਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।

ਵਿਸ਼ਵ ਭਰ ’ਚ ਲੋਕਾਂ ਨੂੰ ਉਨ੍ਹਾਂ ਦੇ ਮੂੰਹ ਦੀ ਸਿਹਤ ਬਣਾਈ ਰੱਖਣ ਲਈ ਨਿਰੰਤਰ ਯਤਨ ਕਰਦੇ ਰਹਿਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਹਰ ਸਾਲ 20 ਮਾਰਚ ਨੂੰ 'ਵਿਸ਼ਵ ਮੌਖਿਕ ਸਿਹਤ ਦਿਵਸ' ਮਨਾਇਆ ਜਾਂਦਾ ਹੈ। ਐੱਫ਼ਡੀਆਈ ਭਾਵ ਵਰਲਡ ਡੇਂਟਲ ਫੈਡਰੇਸ਼ਨ ਦੇ ਉਪਰਾਲੇ ਸਦਕਾ ਆਯੋਜਿਤ ਹੋਣ ਵਾਲਾ ਇਹ ਵਿਸ਼ੇਸ਼ ਦਿਵਸ ਇਸ ਸਾਲ 'ਵੂਈ ਪ੍ਰਾਊਡ ਆਫ਼ ਯੂਅਰ ਮਾਊਥ' ਵਿਸ਼ੇ ’ਤੇ ਮਨਾਇਆ ਜਾ ਰਿਹਾ ਹੈ।

ਮੌਖਿਕ ਸਿਹਤ

ਸਾਡੇ ਮੌਖਿਕ ਸਿਹਤ ਭਾਵ ਮੂੰਹ ਦੇ ਸਾਰੇ ਅੰਗਾਂ ਦੀ ਸਿਹਤਮੰਤ ਰਹਿਣਾ ਉਨ੍ਹਾ ਹੀ ਜ਼ਰੂਰੀ ਹੈ ਜਿਨ੍ਹਾ ਸ਼ਰੀਰ ਦੇ ਬਾਕੀ ਅੰਗਾਂ ਦਾ। ਡਬਲਿਊਐੱਚਓ ਅਨੁਸਾਰ ਕਿਸੇ ਵੀ ਪ੍ਰਕਾਰ ਦੇ ਮੂੰਹ ਦੀ ਸਮੱਸਿਆ, ਰੋਗ ਅਤੇ ਸੰਕ੍ਰਮਣ ਕਾਰਣ ਚਿਹਰੇ ਦੇ ਕਿਸੇ ਵੀ ਭਾਗ ’ਚ ਦਰਦ, ਮੂੰਹ ਜਾ ਗਲੇ ਨਾਲ ਜੁੜ੍ਹਿਆ ਕੈਂਸਰ ਅਤੇ ਹੋਰਨਾਂ ਗੰਭੀਰ ਰੋਗ ਮੂੰਹ ਦੀ ਸਿਹਤ ਸਬੰਧੀ ਰੋਗਾਂ ਦੀ ਸ਼੍ਰੇਣੀ ’ਚ ਆਉਂਦੇ ਹਨ। ਜਿਸ ਕਾਰਨ ਵਿਅਕਤੀ ਨੂੰ ਭੋਜਨ ਚਬਾਉਣ, ਨਿਗਲਣ, ਮੁਸਕੁਰਾਉਣ ਅਤੇ ਗੱਲ ਕਰਨ ’ਚ ਪ੍ਰੇਸ਼ਾਨੀ ਹੁੰਦੀ ਹੈ।

ਮੌਖਿਕ ਸਿਹਤ ’ਚ ਸਮੱਸਿਆ ਹੋਣ ਨਾਲ ਆਮ ਤੌਰ ’ਤੇ ਪੈਣ ਵਾਲਾ ਅਸਰ

ਇੰਡੀਅਨ ਡੇਂਟਲ ਐਸੋਸ਼ੀਏਸ਼ਨ (ਆਈਡੀਏ) ਦੀ ਮੰਨੀਏ ਤਾਂ ਸਾਡੇ ਮੂੰਹ ਦੀ ਸਮੱਸਿਆ ਹੋਣ ’ਤੇ ਸਾਡੇ ਪੂਰੀ ਸਿਹਤ ਪ੍ਰਣਾਲੀ ’ਤੇ ਨਾਕਾਰਤਮਕ ਅਸਰ ਦੇਖਣ ਨੂੰ ਮਿਲਦਾ ਹੈ। ਮੌਖਿਕ ਸਿਹਤ ’ਚ ਸਮੱਸਿਆ ਹੋਣ ਨਾਲ ਸਾਡੀ ਆਮ ਸਿਹਤ ’ਤੇ ਨਜ਼ਰ ਆਉਣ ਵਾਲੇ ਲੱਛਣ ਕੁਝ ਇਸ ਪ੍ਰਕਾਰ ਹਨ:

ਦਿਲ ਨਾਲ ਸਬੰਧਿਤ ਰੋਗ

ਮਸੂੜਿਆਂ ’ਚ ਰੋਗ ਦੀ ਸਮੱਸਿਆ ਹੋਣ ਨਾਲ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵਧ ਜਾਂਦਾ ਹੈ। ਇਹ ਨਹੀਂ ਜੋ ਲੋਕ ਪਹਿਲਾਂ ਦਿਲ ਦੇ ਰੋਗ ਨਾਲ ਪੀੜ੍ਹਤ ਹੋਣ, ਉਨ੍ਹਾਂ ਲਈ ਮੂੰਹ ਦੀ ਸਿਹਤ ਨੂੰ ਚੰਗਾ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਕਿਉਂਕਿ ਅਜਿਹਾ ਨਾ ਕਰਨ ਦੀ ਹਾਲਤ ’ਚ ਉਨ੍ਹਾਂ ਨੂੰ ਦਿਲ ਦੌਰਾ ਪੈਣ ਦਾ ਖ਼ਤਰਾ ਵਧ ਜਾਂਦਾ ਹੈ।

ਸਟ੍ਰੋਕ

ਵੱਖ ਵੱਖ ਸ਼ੋਧਾਂ ਦੌਰਾਨ ਨਤੀਜੇ ਸਾਹਮਣੇ ਆਏ ਹਨ ਕਿ ਮੂੰਹ ਦਾ ਸੰਕ੍ਰਮਣ ਵੱਧ ਜਾਣ ਨਾਲ ਆਮ ਤੌਰ ’ਤੇ ਰੋਗੀਆਂ ’ਚ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ।

ਮਧੂਮੇਹ

ਮਧੂਮੇਹ ਦੇ ਰੋਗੀਆਂ ਲਈ ਮੂੰਹ ਦੀ ਸਿਹਤ ਸੰਭਾਲ ਕਰਨਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ, ਕਿਉਂ ਕਿ ਅਜਿਹਾ ਨਾ ਕਰਨ ’ਤੇ ਨਾ ਸਿਰਫ਼ ਖ਼ੂਨ ’ਚ ਸ਼ੂਗਰ ਵੱਧਣ ਦਾ ਖ਼ਤਰਾ ਵਧ ਜਾਂਦਾ ਹੈ, ਬਲਕਿ ਉਨ੍ਹਾਂ ਰੋਗੀਆਂ ’ਚ ਮਸੂੜਿਆਂ ਦੇ ਰੋਗਾਂ ਦੀ ਸੰਭਾਵਨਾ ਵੀ ਵਧ ਜਾਂਦੀ ਹੈ।

ਸਾਹ ਰੋਗ

ਮੌਖਿਕ ਸੰਕ੍ਰਮਣ ਨਾਲ ਪੀੜ੍ਹਤ ਲੋਕਾਂ ’ਚ ਆਮ ਤੌਰ ’ਤੇ ਗੰਭੀਰ ਸਾਹ ਸਬੰਧੀ ਰੋਗ ਹੋਣ ਦੀ ਅਸ਼ੰਕਾ ਰਹਿੰਦੀ ਹੈ, ਜਿਵੇਂ ਨਿਮੋਨੀਆ, ਫ਼ਲੂ ਆਦਿ।

ਮੌਖਿਕ ਸਿਹਤ ਨਾਲ ਜੁੜੀਆਂ ਆਮ ਸਮੱਸਿਆਵਾਂ

ਮੌਖਿਕ ਸਿਹਤ ਦੀ ਸ਼੍ਰੇਣੀ ’ਚ ਆਉਣ ਵਾਲੀਆਂ ਪ੍ਰਚਲਿੱਤ ਸਮੱਸਿਆਵਾਂ ਇਸ ਪ੍ਰਕਾਰ ਹਨ:

  • ਦੰਦਾਂ ’ਚ ਦਰਦ
  • ਦੰਦਾਂ ’ਚ ਕੀੜੇ ਲੱਗਣਾ
  • ਦੰਦਾਂ ’ਤੇ ਧੱਬੇ ਜਾਂ ਉਨ੍ਹਾਂ ਦਾ ਪੀਲਾ ਹੋਣਾ
  • ਦੰਦਾਂ ’ਚ ਦਰਾਰ ਆਉਣਾ ਜਾ ਉਨ੍ਹਾ ਦਾ ਟੁੱਟ ਜਾਣਾ
  • ਦੰਦਾਂ ’ਚ ਸੰਕ੍ਰਮਣ
  • ਮਸੂੜਿਆਂ ’ਚ ਸੰਕ੍ਰਮਣ ਰੋਗ
  • ਮੂੰਹ ਦਾ ਕੈਂਸਰ
  • ਮੂੰਹ ’ਚ ਛਾਲੇ
  • ਮੂੰਹ ਦਾ ਬਦਬੂ

ਕਿਵੇਂ ਕਰੀਏ ਬਚਾਓ

ਉਮਰ ਦੇ ਹਰ ਪੜਾਅ ’ਤੇ ਦੰਦਾਂ ਦੀ ਸੁਰੱਖਿਆ ਜ਼ਰੂਰੀ ਹੈ। ਆਈਡੀਏ ਵੱਲੋਂ ਹਰ ਉਮਰ ਦੇ ਲੋਕਾਂ ਲਈ ਮੌਖਿਕ ਸਿਹਤ ਨੂੰ ਬਣਾਈ ਰੱਖਣ ਲਈ ਜ਼ਰੂਰੀ ਨਿਰਦੇਸ਼ ਦਿੱਤੇ ਗਏ ਹਨ, ਜੋ ਇਸ ਪ੍ਰਕਾਰ ਹਨ:

  • ਨਵਜਾਤ ਅਤੇ ਦੁੱਧ ਪੀਂਦੇ ਬੱਚੇ
  • ਜਦੋਂ ਬੱਚਿਆਂ ਦੇ ਦੰਦ ਨਿਕਲਣੇ ਸ਼ੁਰੂ ਹੁੰਦੇ ਹਨ, ਉਸ ਸਮੇਂ ਉਨ੍ਹਾਂ ਨੂੰ ਡਾਕਟਰ ਨੂੰ ਜ਼ਰੂਰ ਦਿਖਾਓ
  • ਨਵਜੰਮੇ ਬੱਚਿਆਂ ’ਚ ਜਦੋਂ ਤੱਕ ਦੰਦ ਨਾ ਨਿਕਲੇ ਹੋਣ ਰੂੰਈ ਜਾ ਸੂਤੀ ਵਰਗੇ ਮੁਲਾਇਮ ਕੱਪੜੇ ਨਾਲ ਬੱਚੇ ਦੇ ਮਸੂੜਿਆਂ ਦੀ ਨਿਯਮਿਤ ਸਫ਼ਾਈ ਕੀਤੀ ਜਾਣੀ ਚਾਹੀਦੀ ਹੈ।
  • ਦੰਦ ਨਿਕਲਣ ਤੋਂ ਬਾਅਦ ਜਦੋਂ ਤੱਕ ਸੰਭਵ ਹੋਵੇ ਦੁੱਧ ਪੀਣ, ਕੁਝ ਖਾਣ ਅਤੇ ਸੋਣ ਤੋਂ ਪਹਿਲਾਂ ਵਿਸ਼ੇਸ਼ ਤੌਰ ’ਤੇ ਬੱਚਿਆ ਦੇ ਮੁਲਾਇਮ ਬਰਸ਼ ’ਤੇ ਮਟਰ ਦੇ ਦਾਣ ਜਿਨ੍ਹਾ ਪੇਸਟ ਲਗਾ ਕੇ ਉਸਦੇ ਦੰਦ ਸਾਫ਼ ਕਰੋ।
  • ਜੇਕਰ ਬੱਚਾ ਬੋਤਲ ਰਾਹੀਂ ਦੁੱਧ ਪੀਂਦਾ ਹੈ, ਤਾਂ ਉਸਦੀ ਬੋਤਲ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ।

ਨਵਜਾਤ ਬੱਚੇ

  • ਹਰ ਛੇ ਮਹੀਨੇ ’ਚ ਦੰਦਾਂ ਦੀ ਡਾਕਟਰ ਦੁਆਰਾ ਜਾਂਚ ਅਤੇ ਸਫ਼ਾਈ ਜ਼ਰੂਰੀ ਹੈ।
  • ਬੱਚਿਆਂ ਨੂੰ ਸਹੀ ਢੰਗ ਨਾਲ ਬਰਸ਼ ਕਰਨਾ ਅਤੇ ਦੰਦਾਂ ਨੂੰ ਫਲਾਸ ਕਰਵਾਉਣਾ ਆਉਣਾ ਚਾਹੀਦਾ ਹੈ।
  • ਬੱਚਿਆਂ ਨੂੰ ਚਿਪਸ, ਕੂਕੀਜ਼ ਅਤੇ ਆਈਸਕ੍ਰੀਮ, ਜਿੱਥੇ ਤੱਕ ਸੰਭਵ ਹੋ ਸਕੇ ਦੇਣ ਤੋਂ ਬੱਚਣਾ ਚਾਹੀਦਾ ਹੈ।
  • ਬੱਚਿਆਂ ਨੂੰ ਘਰ ਦਾ ਬਣਿਆ ਤਾਜ਼ਾ ਅਤੇ ਸਤੁੰਲਿਤ ਭੋਜਣ ਖਾਣ ਦੀ ਆਦਤ ਪਾਉਣੀ ਚਾਹੀਦੀ ਹੈ।
  • ਬੱਚਿਆਂ ਦੇ ਦੰਦਾਂ ਦੀ ਸਹੀ ਸਥਿਤੀ ਜਾਨਣ ਲਈ ਆਰਥੋਡੈਂਟਿਕ ਜਾਂਚ ਕਰਵਾਓ। ਕਈ ਮਾਹਰ ਡਾਕਟਰ ਮੰਨਦੇ ਹਨ ਸੱਤ ਸਾਲ ਦੀ ਉਮਰ ’ਚ ਬੱਚਿਆਂ ਦੀ ਆਰਥੋਡੈਂਟਿਕ ਜਾਂਚ ਹੋਣਾ ਜ਼ਰੂਰੀ ਹੈ।

ਪੀਣ ਅਤੇ ਕੁੱਲਾ ਕਰਨ ਵਾਲੀ ਪਾਣੀ ’ਚ ਫਲੋਰਾਈਡ ਦੀ ਮਾਤਰਾ ਦੀ ਜਾਂਚ ਕਰਵਾਓ। ਜ਼ਿਆਦਾ ਫਲੋਰਾਈਡ ਵਾਲੇ ਪਾਣੀ ਦਾ ਇਸਤੇਮਾਲ ਨਾਲ ਬੱਚਿਆਂ ਦੇ ਦੰਦਾਂ ’ਚ ਡੇਂਟਲ ਫਲੁਰੋਸਿਸ ਹੋਣ ਦੀ ਅਸ਼ੰਕਾ ਤਾਂ ਰਹਿੰਦੀ ਹੀ ਹੈ, ਨਾਲ ਹੀ ਦੰਦਾਂ ’ਚ ਕੈਵਿਟੀ ਜੰਮਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਪਾਣੀ ’ਚ ਫਲੋਰਾਈਡ ਦੀ ਮਾਤਰਾ ਜ਼ਿਆਦਾ ਹੋਣ ਨਾਲ ਡਾਕਟਰ ਤੋਂ ਫਲੋਰਾਈਡ ਟ੍ਰੀਟਮੈਂਟ ਦੇ ਬਾਰੇ ਜਾਣਾਕਰੀ ਹਾਸਲ ਕੀਤੀ ਜਾ ਸਕਦੀ ਹੈ।

ਛੋਟੀ ਉਮਰ ਦੇ ਬੱਚੇ

  • ਹਰ ਛੇ ਮਹੀਨੇ ’ਚ ਡਾਕਟਰ ਦੁਆਰਾ ਦੰਦਾ ਦੀ ਜਾਂਚ ਅਤੇ ਸਫ਼ਾਈ ਕਰਵਾਈ ਜਾਵੇ।
  • ਦੰਦਾ ਨੂੰ ਨਿਯਮਿਤ ਰੂਪ ਨਾਲ ਬਰਸ਼ ਅਤੇ ਫਲਾਸ (ਦੰਦਾ ਦੀ ਸਫ਼ਾਈ) ਕਰੋ।
  • ਸੋਡਾ ਜਾ ਐਨਰਜੀ ਡ੍ਰਿੰਕ ਪੀਣ ਦੀ ਬਜਾਏ ਸਿਹਤ ਵਧਾਉਣ ਵਾਲੇ ਤਰਲ ਪਦਾਰਥਾਂ ਦੀ ਵਰਤੋਂ ਕਰੋ।
  • ਸੰਤੁਲਿਤ ਭੋਜਟ ਖਾਓ।
  • ਜੇਕਰ ਛੋਟਾ ਬੱਚਾ ਜਾ ਬੱਚੀ ਖਿਡਾਰੀ ਹੈ ਤਾਂ ਡਾਕਟਰ ਤੋਂ ਮਾਊਥ ਗਾਰਡ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਖੇਡਦੇ ਸਮੇਂ ਉਸਦਾ ਇਸਤੇ ਮਾਲ ਕਰੋ।

ਮੱਧ ਉਮਰ ਦੇ ਵਿਅਕਤੀ

ਆਪਣੇ ਦੰਦਾਂ ਦੀ ਡਾਕਟਰ ਤੋਂ ਜਾਂਚ ਕਰਵਾਉਂਦੇ ਰਹੋ।

  • ਦੰਦਾਂ ਦੀ ਨਿਯਮਿਤ ਰੂਪ ਨਾਲ ਬਰਸ਼ ਅਤੇ ਫਲਾਸ (ਦੰਦਾ ਦੇ ਵਿਚ ਦੀ ਸਫ਼ਾਈ) ਕਰੋ।
  • ਫਾਸਟ ਫ਼ੂਡ ਅਤੇ ਸ਼ੂਗਰ ਦੀ ਜ਼ਿਆਦਾ ਮਾਤਰਾ ਵਾਲਾ ਹਾਨੀਕਾਰਕ ਭੋਜਨ ਗ੍ਰਹਿਣ ਕਰਨ ਤੋਂ ਬਚੋ ਅਤੇ ਪੌਸ਼ਟਿਕ ਅਤੇ ਸੰਤੁਲਿਤ ਭੋਜਨ ਕਰੋ।
  • ਨਿਯਮਿਤ ਕਸਰਤ ਵੀ ਦੰਦਾਂ ਦੀ ਸਿਹਤ ਲਈ ਜ਼ਰੂਰੀ ਹੈ। ਕਈ ਸ਼ੋਧਾਂ ਦੀ ਨਤੀਜਿਆਂ ’ਚ ਸਾਹਮਣੇ ਆਇਆ ਹੈ ਕਿ ਸਹੀ ਭੋਜਨ ਅਤੇ ਨਿਯਮਿਤ ਕਸਰਤ ਪੀਰਿਆਡੈਂਟਿਕਸ ਵਰਗੇ ਮਸੂੜਿਆਂ ਦੇ ਗੰਭੀਰ ਰੋਗ ਹੋਣ ਦਾ ਖ਼ਤਰਾ 40 ਪ੍ਰਤੀਸ਼ਤ ਤੱਕ ਘੱਟ ਕਰ ਦਿੰਦੇ ਹਨ।

ਬਜ਼ੁਰਗ

  • ਆਪਣੇ ਦੰਦਾਂ ਦੀ ਡਾਕਟਰ ਤੋਂ ਜਾਂਚ ਕਰਵਾਉਂਦੇ ਰਹੋ।
  • ਜਬੜਿਆਂ ਦੀ ਸਿਹਤ ਅਤੇ ਤੰਦਰੁਸਤੀ ਲਈ ਡਾਕਟਰ ਦੀ ਮਦਦ ਲਓ। ਜੇਕਰ ਜਬੜਿਆਂ ’ਚ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਆਉਂਦੀ ਹੈ, ਆਪਣੇ ਆਪ ਡੇਂਚਰ ਕਿੱਟ ਦਾ ਉਪਯੋਗ ਕਰਨ ਦੀ ਬਜਾਏ ਡਾਕਟਰ ਨੂੰ ਵਿਖਾਓ।
  • ਜ਼ਰੂਰਤ ਮਹਿਸੂਸ ਹੋਣ ’ਤੇ ਇਲੈਕਟ੍ਰਾਨਿਕ ਟੁਥ ਬਰਸ਼ ਦਾ ਇਸਤੇਮਾਲ ਕਰੋ।
  • ਦੰਦ ਨਿਕਲਣ ਦੀ ਅਵਸਥਾ ’ਚ ਡਾਕਟਰ ਦੁਆਰਾ ਨਕਲੀ ਦੰਦ ਅਤੇ ਡੇਂਚਲ ਬਣਵਾ ਕੇ ਲਗਵਾਇਆ ਜਾ ਸਕਦਾ ਹੈ।

ABOUT THE AUTHOR

...view details