ਹੈਦਰਾਬਾਦ:ਅੱਜ ਕੱਲ ਦੀ ਖਰਾਬ ਜੀਵਨਸ਼ੈਲੀ ਅਤੇ ਗਲਤ ਖਾਣ-ਪੀਣ ਕਾਰਨ ਭਾਰ ਵਧਣ ਦੀ ਸਮੱਸਿਆਂ ਆਮ ਹੋ ਗਈ ਹੈ। ਭਾਰ ਨੂੰ ਕੰਟਰੋਲ ਕਰਨ ਦੇ ਚੱਕਰ 'ਚ ਲੋਕ ਕਈ ਤਰੀਕੇ ਅਪਣਾਉਦੇ ਹਨ। ਕਈ ਲੋਕ ਜਿਮ, ਸੈਰ ਕਰਦੇ ਅਤੇ ਦੌੜਦੇ ਹਨ, ਤਾਂ ਕਈ ਲੋਕ ਆਪਣੀ ਖੁਰਾਕ ਦੇ ਰਾਹੀ ਭਾਰ ਘਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਦੂਜੇ ਪਾਸੇ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਘਰੇਲੂ ਉਪਾਅ ਰਾਹੀ ਆਪਣਾ ਭਾਰ ਘਟ ਕਰਨ ਦੀ ਕੋਸਿਸ਼ ਕਰ ਰਹੇ ਹਨ। ਇੱਕ ਘਰੇਲੂ ਉਪਾਅ ਜਿਸਨੂੰ ਲੋਕ ਜ਼ਿਆਦਾ ਅਪਣਾਉਦੇ ਹਨ, ਉਹ ਹੈ ਨਿੰਬੂ ਪਾਣੀ ਪੀਣਾ। ਅਕਸਰ ਲੋਕ ਗਰਮ ਪਾਣੀ 'ਚ ਨਿੰਬੂ ਪਾ ਕੇ ਸੁਵੇਰ ਨੂੰ ਖਾਲੀ ਪੇਟ ਪੀਂਦੇ ਹਨ। ਪਰ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਗਰਮ ਪਾਣੀ 'ਚ ਨਿੰਬੂ ਪਾ ਕੇ ਪੀਣ ਨਾਲ ਕੁਝ ਲਾਭ ਹੁੰਦੇ ਹਨ ਜਾਂ ਨਹੀ।
ਗਰਮ ਪਾਣੀ 'ਚ ਨਿੰਬੂ ਪਾ ਕੇ ਪੀਣ ਨਾਲ ਭਾਰ ਘਟ ਨਹੀਂ ਹੁੰਦਾ:ਨਿੰਬੂ 'ਚ ਵਿਟਾਮਿਨ ਸੀ ਹੁੰਦਾ ਹੈ। ਇਸਨੂੰ ਪੀਣ ਨਾਲ ਸਾਡਾ ਇਮਿਊਨ ਸਿਸਟਮ ਕਾਫ਼ੀ ਮਜ਼ਬੂਤ ਹੁੰਦਾ ਹੈ। ਇਸ ਨਾਲ ਸਾਡਾ ਪਾਚਨ ਤੰਤਰ ਵੀ ਸਿਹਤਮੰਦ ਰਹਿੰਦਾ ਹੈ। ਪਰ ਸਵਾਲ ਇਹ ਹੈ ਕਿ ਗਰਮ ਪਾਣੀ 'ਚ ਨਿੰਬੂ ਪਾ ਕੇ ਪੀਣ ਨਾਲ ਭਾਰ ਘਟਾਇਆ ਜਾ ਸਕਦਾ ਹੈ ਜਾਂ ਨਹੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਸਿਰਫ਼ ਇੱਕ ਗਲਤ ਧਾਰਨਾ ਹੈ ਕਿ ਗਰਮ ਪਾਣੀ 'ਚ ਨਿੰਬੂ ਪਾ ਕੇ ਪੀਣ ਨਾਲ ਭਾਰ ਘਟ ਹੋ ਸਕਦਾ ਹੈ। ਸੱਚ ਇਹ ਹੈ ਕਿ ਗਰਮ ਪਾਣੀ 'ਚ ਨਿੰਬੂ ਪਾ ਕੇ ਪੀਣ ਨਾਲ ਭਾਰ ਘਟ ਨਹੀਂ ਹੁੰਦਾ ਹੈ।