ਪੰਜਾਬ

punjab

ETV Bharat / sukhibhava

ਸਾਵਧਾਨ! ਪਲਾਸਟਿਕ ਦੀ ਬੋਤਲ 'ਚ ਪਾਣੀ ਪੀਣ ਦੀ ਨਾ ਕਰੋ ਗਲਤੀ, ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦੈ ਖਤਰਾ - Plastic Bottle For Health

Plastic Bottle Side Effects: ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕ ਪਲਾਸਟਿਕ ਦੀ ਬੋਤਲ 'ਚ ਪਾਣੀ ਪੀਂਦੇ ਹਨ। ਹਾਲਾਂਕਿ, ਇਹ ਪਾਣੀ ਸਾਡੀ ਸਿਹਤ ਲਈ ਖਤਰਨਾਕ ਹੁੰਦਾ ਹੈ। ਇਸ ਨਾਲ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ।

Plastic Bottle Side Effects
Plastic Bottle Side Effects

By ETV Bharat Features Team

Published : Jan 10, 2024, 12:19 PM IST

ਹੈਦਰਾਬਾਦ: ਜ਼ਿਆਦਾਤਰ ਲੋਕ ਪਾਣੀ ਪੀਣ ਲਈ ਪਲਾਸਟਿਕ ਦੀ ਬੋਤਲ ਦਾ ਇਸਤੇਮਾਲ ਕਰਦੇ ਹਨ। ਸਕੂਲ, ਕਾਲਜ, ਦਫ਼ਤਰ ਜਾਂ ਸਫ਼ਰ ਦੌਰਾਨ ਹਰ ਕੋਈ ਆਪਣੇ ਨਾਲ ਪਲਾਸਟਿਕ ਦੀ ਬੋਤਲ 'ਚ ਪਾਣੀ ਲੈ ਕੇ ਜਾਂਦਾ ਹੈ। ਹਾਲਾਂਕਿ, ਇਸ ਤਰ੍ਹਾਂ ਦੀ ਬੋਤਲ ਦਾ ਪਾਣੀ ਪੀਣਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਇਸ ਨਾਲ ਕਈ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਇਸ ਲਈ ਪਲਾਸਟਿਕ ਦੀ ਬੋਤਲ 'ਚ ਪਾਣੀ ਨਾ ਪੀਓ।

ਪਲਾਸਟਿਕ ਦੀ ਬੋਤਲ 'ਚ ਪਾਣੀ ਪੀਣ ਦੇ ਨੁਕਸਾਨ:

ਛਾਤੀ ਦਾ ਕੈਂਸਰ: ਪਲਾਸਟਿਕ ਦੀ ਬੋਤਲ 'ਚ ਪਾਣੀ ਪੀਣ ਨਾਲ ਤੁਸੀਂ ਛਾਤੀ ਦੇ ਕੈਂਸਰ ਵਰਗੀ ਗੰਭੀਰ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ। ਸੂਰਜ ਦੇ ਸੰਪਰਕ 'ਚ ਆਉਣ ਨਾਲ ਪਲਾਸਟਿਕ ਦੀ ਬੋਤਲ ਡਾਈਆਕਸਿਨ ਨਾਮ ਦਾ ਇੱਕ ਜ਼ਹਿਰ ਪੈਦਾ ਕਰਦੀ ਹੈ। ਇਹ ਡਾਈਆਕਸਿਨ ਛਾਤੀ ਦੇ ਕੈਸਰ ਦਾ ਕਾਰਨ ਬਣ ਜਾਂਦਾ ਹੈ।

ਸ਼ੂਗਰ:ਪਲਾਸਟਿਕ ਦੀ ਬੋਤਲ 'ਚ ਪਾਣੀ ਪੀਣ ਨਾਲ ਸ਼ੂਗਰ ਦੀ ਸਮੱਸਿਆ ਦਾ ਖਤਰਾ ਰਹਿੰਦਾ ਹੈ। ਇਸ ਬੋਤਲ 'ਚ ਕਈ ਕੈਮਿਕਲ ਪਾਏ ਜਾਂਦੇ ਹਨ, ਜੋ ਸ਼ੂਗਰ, ਮੋਟਾਪਾ, ਕੁੜੀਆਂ ਵਿੱਚ ਪ੍ਰਜਨਨ ਸਮੱਸਿਆਵਾਂ ਅਤੇ ਵਿਵਹਾਰ ਸੰਬੰਧੀ ਸਮੱਸਿਆਵਾਂ ਆਦਿ ਦਾ ਕਾਰਨ ਬਣਦਾ ਹੈ। ਇਸ ਲਈ ਤੁਹਾਨੂੰ ਅੱਜ ਤੋਂ ਹੀ ਪਲਾਸਟਿਕ ਦੀ ਬੋਤਲ 'ਚ ਪਾਣੀ ਪੀਣਾ ਬੰਦ ਕਰ ਦੇਣਾ ਚਾਹੀਦਾ ਹੈ।

ਇਮਿਊਨਟੀ ਨਾਲ ਜੁੜੀਆਂ ਸਮੱਸਿਆਵਾਂ:ਪਲਾਸਟਿਕ ਦੀ ਬੋਤਲ 'ਚ ਬਣੇ ਰਸਾਇਣ ਵਾਲੇ ਪਾਣੀ ਨੂੰ ਪੀਣ ਨਾਲ ਇਮਿਊਨਟੀ ਸਿਸਟਮ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਤੁਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਪਲਾਸਟਿਕ ਦੀ ਬੋਤਲ 'ਚ ਪਾਣੀ ਨਾ ਪੀਓ।

ਜਿਗਰ ਦਾ ਕੈਂਸਰ: ਪਲਾਸਟਿਕ 'ਚ ਪਾਏ ਜਾਣ ਵਾਲੇ Phthalates ਨਾਮ ਦੇ ਕੈਮਕਿਲ ਨਾਲ ਜਿਗਰ ਦੇ ਕੈਸਰ ਦਾ ਖਤਰਾ ਬਣਿਆ ਰਹਿੰਦਾ ਹੈ। ਜੇਕਰ ਤੁਸੀਂ ਜਿਗਰ ਦੇ ਕੈਸਰ ਤੋਂ ਬਚਣਾ ਚਾਹੁੰਦੇ ਹੋ, ਤਾਂ ਪਲਾਸਟਿਕ ਦੀ ਬੋਤਲ 'ਚ ਪਾਣੀ ਪੀਣਾ ਬੰਦ ਕਰ ਦਿਓ।

ਇਨ੍ਹਾਂ ਬੋਤਲਾਂ 'ਚ ਪਾਣੀ ਪੀਓ: ਪਲਾਸਟਿਕ ਦੀ ਬੋਤਲ 'ਚ ਪਾਣੀ ਪੀਣ ਨਾਲ ਕਈ ਸਿਹਤ ਸਮੱਸਿਆਵਾਂ ਦਾ ਖਤਰਾ ਹੋ ਸਕਦਾ ਹੈ। ਇਸ ਕਰਕੇ ਖਤਰਨਾਕ ਪ੍ਰਭਾਵਾਂ ਤੋਂ ਬਚਣ ਲਈ ਤੁਸੀਂ ਪਲਾਸਟਿਕ ਦੀ ਜਗ੍ਹਾਂ ਤਾਂਬੇ, ਕੱਚ ਅਤੇ ਸਟੀਲ ਦੀ ਬੋਤਲ 'ਚ ਪਾਣੀ ਪੀ ਸਕਦੇ ਹੋ। ਇਸ ਨਾਲ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਤੁਸੀਂ ਕਈ ਬਿਮਾਰੀਆਂ ਤੋਂ ਆਪਣਾ ਬਚਾਅ ਕਰ ਸਕੋਗੇ।

ABOUT THE AUTHOR

...view details