ਪੰਜਾਬ

punjab

ETV Bharat / sukhibhava

ਰਸੋਈ 'ਚ ਇਤੇਮਾਲ ਕੀਤੇ ਜਾਣ ਵਾਲੀਆਂ ਇਨ੍ਹਾਂ 4 ਚੀਜ਼ਾਂ ਨੂੰ ਚਿਹਰੇ 'ਤੇ ਨਾ ਲਗਾਓ, ਚਮੜੀ ਹੋ ਸਕਦੀ ਹੈ ਖਰਾਬ

Skin Care Precautions: ਅੱਜ ਦੇ ਸਮੇਂ 'ਚ ਲੋਕ ਸੁੰਦਰ ਦਿਖਣ ਲਈ ਆਪਣੇ ਚਿਹਰੇ 'ਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਲਗਾਉਦੇ ਹਨ। ਕਈ ਵਾਰ ਇਸ ਨਾਲ ਚਮੜੀ 'ਤੇ ਗਲਤ ਅਸਰ ਵੀ ਪੈ ਜਾਂਦਾ ਹੈ। ਇਸ ਲਈ ਤੁਹਾਨੂੰ ਆਪਣੀ ਚਮੜੀ ਦੀ ਦੇਖਭਾਲ ਕਰਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ।

Skin Care Precautions
Skin Care Precautions

By ETV Bharat Health Team

Published : Jan 11, 2024, 11:12 AM IST

ਹੈਦਰਾਬਾਦ: ਚਮਕਦਾਰ ਚਮੜੀ ਪਾਉਣ ਲਈ ਅੱਜ ਦੇ ਸਮੇਂ 'ਚ ਲੋਕ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ। ਇਸਦੇ ਨਾਲ ਹੀ ਕੁਝ ਲੋਕ ਘਰੇਲੂ ਨੁਸਖੇ ਵੀ ਅਜ਼ਮਾਉਦੇ ਹਨ, ਪਰ ਕੁਝ ਨੁਸਖੇ ਬਿਨ੍ਹਾਂ ਸੋਚੇ-ਸਮਝੇ ਇਸਤੇਮਾਲ ਕਰਨ ਨਾਲ ਚਮੜੀ ਨੂੰ ਨੁਕਸਾਨ ਵੀ ਹੋ ਸਕਦਾ ਹੈ। ਇਸ ਲਈ ਤੁਹਾਨੂੰ ਆਪਣੀ ਚਮੜੀ 'ਤੇ ਕੁਝ ਵੀ ਅਜਿਹੀ ਚੀਜ਼ ਨਹੀਂ ਲਗਾਉਣੀ ਚਾਹੀਦੀ, ਜਿਸ ਨਾਲ ਤੁਹਾਡੀ ਚਮੜੀ 'ਤੇ ਗਲਤ ਅਸਰ ਪੈ ਜਾਵੇ। ਜੇਕਰ ਤੁਸੀਂ ਆਪਣੀ ਚਮੜੀ ਨੂੰ ਚਮਕਦਾਰ ਬਣਾਉਣ ਲਈ ਕਿਸੇ ਵੀ ਚੀਜ਼ ਦਾ ਇਸਤੇਮਾਲ ਕਰਦੇ ਹੋ, ਤਾਂ ਪਹਿਲਾ ਉਸ ਚੀਜ਼ ਬਾਰੇ ਚੰਗੀ ਤਰ੍ਹਾਂ ਜਾਣ ਲਓ ਕਿ ਉਸ ਚੀਜ਼ ਨੂੰ ਲਗਾਉਣ ਨਾਲ ਚਿਹਰੇ 'ਤੇ ਕੋਈ ਨੁਕਸਾਨ ਤਾਂ ਨਹੀਂ ਹੋਵੇਗਾ। ਫਿਰ ਹੀ ਉਸ ਚੀਜ਼ ਦਾ ਇਸਤੇਮਾਲ ਕਰੋ।

ਚਮੜੀ 'ਤੇ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਇਸਤੇਮਾਲ:

ਬੇਸਨ ਦਾ ਇਸਤੇਮਾਲ ਨਾ ਕਰੋ:ਕਈ ਲੋਕ ਚਮੜੀ 'ਤੇ ਨਿਖਾਰ ਪਾਉਣ ਲਈ ਬੇਸਨ ਦਾ ਇਸਤੇਮਾਲ ਕਰਦੇ ਹਨ, ਪਰ ਬੇਸਨ ਨਾਲ ਤੁਹਾਡੀ ਚਮੜੀ ਖਰਾਬ ਹੋ ਸਕਦੀ ਹੈ। ਇਸ ਲਈ ਤੁਸੀਂ ਬੇਸਨ ਦੀ ਜਗ੍ਹਾਂ ਟਮਾਟਰ ਦਾ ਇਸਤੇਮਾਲ ਕਰ ਸਕਦੇ ਹੋ। ਮਾਹਿਰਾਂ ਦਾ ਮੰਨਣਾ ਹੈ ਕਿ ਟਮਾਟਰ ਨੂੰ ਚਿਹਰੇ 'ਤੇ ਲਗਾਉਣ ਨਾਲ ਜਲਣ ਘਟ ਹੁੰਦੀ ਹੈ।

ਅਖਰੋਟ ਦਾ ਸਕਰਬ ਨਾ ਕਰੋ: ਚਮੜੀ 'ਤੇ ਅਖਰੋਟ ਦਾ ਸਕਰਬ ਭੁੱਲ ਕੇ ਵੀ ਨਾ ਕਰੋ। ਇਸ ਦਾ ਇਸਤੇਮਾਲ ਚਿਹਰੇ ਨੂੰ ਸਾਫ਼ ਕਰਨ ਲਈ ਕਦੇ ਵੀ ਨਹੀਂ ਕਰਨਾ ਚਾਹੀਦਾ। ਮਾਹਿਰਾਂ ਦਾ ਮੰਨਣਾ ਹੈ ਕਿ ਇਸਦੀ ਜਗ੍ਹਾਂ ਤੁਸੀਂ ਦਹੀ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਚਮੜੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।

ਨਿੰਬੂ ਅਤੇ ਸੰਤਰੇ ਦਾ ਇਸਤੇਮਾਲ:ਚਮੜੀ ਨੂੰ ਚਮਕਦਾਰ ਬਣਾਉਣ ਲਈ ਨਿੰਬੂ ਅਤੇ ਸੰਤਰੇ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਹ ਦੋਨੋ ਹੀ ਚਮੜੀ 'ਤੇ ਕਾਫ਼ੀ ਜ਼ਿਆਦਾ ਜਲਣ ਪੈਂਦਾ ਕਰ ਸਕਦੇ ਹਨ। ਇਸਦੇ ਨਾਲ ਹੀ ਜਦੋ ਤੁਸੀਂ ਧੁੱਪ 'ਚ ਜਾਓਗੇ, ਤਾਂ ਤੁਹਾਡੀ ਚਮੜੀ ਕਾਲੀ ਹੋ ਜਾਵੇਗੀ। ਇਸ ਲਈ ਤੁਸੀਂ ਵਿਟਾਮਿਨ-ਸੀ ਸੀਰਮ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਚਿਹਰੇ 'ਤੇ ਜਲਣ ਨਹੀਂ ਹੋਵੇਗੀ ਅਤੇ ਤੁਸੀਂ ਚਮਕਦਾਰ ਚਮੜੀ ਪਾ ਸਕੋਗੇ।

ਸੇਬ ਦਾ ਸਿਰਕਾ ਨਾ ਲਗਾਓ: ਸੇਬ ਦਾ ਸਿਰਕਾ ਚਿਹਰੇ 'ਤੇ ਨਹੀਂ ਲਗਾਉਣਾ ਚਾਹੀਦਾ। ਇਸ ਨਾਲ ਜਲਣ ਹੋ ਸਕਦੀ ਹੈ ਅਤੇ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਲੈਕਟਿਕ ਐਸਿਡ ਸੀਰਮ ਦਾ ਇਸਤੇਮਾਲ ਕਰੋ। ਇਸ ਨਾਲ ਫਿਣਸੀਆਂ ਦੇ ਨਿਸ਼ਾਨ ਖਤਮ ਕਰਨ 'ਚ ਵੀ ਮਦਦ ਮਿਲੇਗੀ।

ABOUT THE AUTHOR

...view details