ਪੰਜਾਬ

punjab

ETV Bharat / sukhibhava

Disease X: ਜਾਣੋ ਕੀ ਹੈ Disease X, ਕੋਰੋਨਾ ਨਾਲੋ ਜ਼ਿਆਦਾ ਖਤਰਨਾਕ ਹੋ ਸਕਦੀ ਹੈ ਇਹ ਬਿਮਾਰੀ - Disease X symptomps

New Pandemic: WHO ਨੇ ਕਿਹਾ ਕਿ Disease X ਇੱਕ ਖਤਰਨਾਕ ਅੰਤਰਰਾਸ਼ਟਰੀ ਮਹਾਂਮਾਰੀ ਹੈ। ਪਿਛਲੇ ਤਿੰਨ ਸਾਲਾਂ ਤੋਂ ਵਿਸ਼ਵ ਪੱਧਰ 'ਤੇ ਕੋਰੋਨਾ ਦਾ ਖਤਰਾ ਬਣਿਆ ਹੋਇਆ ਸੀ। ਹੁਣ ਦੇਸ਼ 'ਚ ਨਵੇਂ Disease X ਦਾ ਖਤਰਾ ਬਣਿਆ ਹੋਇਆ ਹੈ। ਜਿਸ ਕਰਕੇ ਸਿਹਤ ਵਿਗਿਆਨੀਆਂ ਨੇ UK ਅਤੇ US ਸਮੇਤ ਕਈ ਦੇਸ਼ਾਂ ਨੂੰ ਅਲਰਟ ਕੀਤਾ ਹੈ। (What is Disease X)

New Pandemic
Disease X

By ETV Bharat Punjabi Team

Published : Sep 27, 2023, 1:25 PM IST

ਹੈਦਰਾਬਾਦ:ਕੋਰੋਨਾ ਤੋਂ ਬਾਅਦ ਹੁਣ ਇੱਕ ਹੋਰ ਨਵੀਂ ਬਿਮਾਰੀ Disease X ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। UK ਦੇ ਇੱਕ ਸਿਹਤ ਵਿਗਿਆਨੀ ਦਾ ਕਹਿਣਾ ਹੈ ਕਿ Disease X ਕੋਵਿਡ 19 ਤੋਂ ਜ਼ਿਆਦਾ ਖਤਰਨਾਕ ਹੈ ਅਤੇ ਇੱਕ ਹੋਰ ਮਾਹਾਂਮਾਰੀ ਦਾ ਕਾਰਨ ਬਣ ਸਕਦਾ ਹੈ। ਇਸ ਖਤਰਨਾਕ ਬਿਮਾਰੀ ਨੂੰ ਲੈ ਕੇ ਸਿਹਤ ਵਿਗਿਆਨੀਆਂ ਨੇ ਲੋਕਾਂ ਨੂੰ ਅਲਰਟ ਵੀ ਕੀਤਾ ਹੈ।

Disease X ਕੀ ਹੈ?: ਵਿਸ਼ਵ ਸਿਹਤ ਸੰਗਠਨ ਅਨੁਸਾਰ, Disease X ਬਿਨ੍ਹਾਂ ਕਿਸੇ ਜਾਣੇ-ਪਛਾਣੇ ਇਲਾਜ ਦਾ ਇੱਕ ਨਵਾਂ ਵਾਈਰਸ ਹੈ। ਨਵੰਬਰ 2022 ਦੀ ਰਿਪੋਰਟ 'ਚ ਜ਼ਿਕਰ ਕੀਤਾ ਗਿਆ ਸੀ ਕਿ Disease X ਨੂੰ ਇੱਕ ਅਣਜਾਣ ਜਰਾਸੀਮ ਨੂੰ ਦਰਸਾਉਣ ਲਈ ਸ਼ਾਮਲ ਕੀਤਾ ਗਿਆ ਹੈ, ਜੋ ਇੱਕ ਗੰਭੀਰ ਅੰਤਰਰਾਸ਼ਟਰੀ ਮਹਾਂਮਾਰੀ ਦਾ ਕਾਰਨ ਬਣ ਸਕਦਾ ਹੈ। WHO ਨੇ 2018 'ਚ ਪਹਿਲੀ ਵਾਰ Disease X ਬਿਮਾਰੀ ਦਾ ਜ਼ਿਕਰ ਕੀਤਾ ਸੀ। WHO ਦੀ ਵੈੱਬਸਾਈਟ 'ਤੇ ਕਿਹਾ ਗਿਆ ਹੈ," Disease X ਇੱਕ ਖਤਰਨਾਕ ਅੰਤਰਰਾਸ਼ਟਰੀ ਮਹਾਂਮਾਰੀ ਹੈ।"

Disease X ਦੇ ਕਾਰਨ ਆ ਸਕਦੀ ਹੈ ਮਹਾਂਮਾਰੀ: WHO ਨੇ ਕਿਹਾ," ਕੋਰੋਨਾ ਤੋਂ ਬਾਅਦ ਹੁਣ Disease X ਵਰਗੀ ਗੰਭੀਰ ਬਿਮਾਰੀ ਆ ਸਕਦੀ ਹੈ। ਇਸ ਮਹਾਂਮਾਰੀ ਦਾ ਖਤਰਾ ਅਜੇ ਵੀ ਹੈ ਅਤੇ ਇਸਦੀ ਸ਼ੁਰੂਆਤ ਹੋ ਚੁੱਕੀ ਹੈ।" ਮੀਡੀਆ ਰਿਪੋਰਟ ਅਨੁਸਾਰ, Disease X ਬਿਮਾਰੀ ਕੋਰੋਨਾ ਨਾਲੋ ਜ਼ਿਆਦਾ ਖਤਰਨਾਕ ਹੈ। ਸਿਹਤ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਰ ਕਿਸੇ 'ਚ ਇਸ ਰੋਗ ਦਾ ਖਤਰਾ ਨਹੀਂ ਮੰਨਿਆ ਜਾ ਸਕਦਾ ਹੈ, ਪਰ ਵਿਸ਼ਵ ਪੱਧਰ 'ਤੇ ਵੱਡੀ ਆਬਾਦੀ ਇਸ ਬਿਮਾਰੀ ਕਾਰਨ ਪ੍ਰਭਾਵਿਤ ਹੋ ਸਕਦੀ ਹੈ।

ਵਾਈਰਸ 'ਤੇ ਵਿਗਿਆਨੀਆਂ ਦੀ ਨਿਗਰਾਨੀ: ਵਿਗਿਆਨੀਆਂ ਨੇ ਦੱਸਿਆ ਕਿ ਅਸੀ ਕਰੀਬ 25 ਤਰ੍ਹਾਂ ਦੇ ਵਾਈਰਸਾਂ ਦੀ ਨਿਗਰਾਨੀ ਕਰ ਰਹੇ ਹਾਂ। ਪਿਛਲੇ ਦਿਨੀ ਜਾਨਵਰਾਂ ਅਤੇ ਲੋਕਾਂ ਵਿੱਚ ਬਿਮਾਰੀ ਹੋਣ ਦਾ ਖਤਰਾ ਜ਼ਿਆਦਾ ਦੇਖਿਆ ਜਾ ਰਿਹਾ ਸੀ। ਇਸ ਲਈ ਅਜਿਹੀਆਂ ਬਿਮਾਰੀਆਂ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ।

ABOUT THE AUTHOR

...view details