ਪੰਜਾਬ

punjab

ETV Bharat / sukhibhava

ਥੋੜੀ ਜਿਹੀ ਸਾਵਧਾਨੀ ਨਾਲ, ਸ਼ੂਗਰ ਦੇ ਮਰੀਜ਼ ਵੀ ਇਸ ਤਿਉਹਾਰ ਦਾ ਲੈ ਸਕਦੇ ਹਨ ਆਨੰਦ - ਤਿਉਹਾਰ

ਤਿਉਹਾਰ ਮਨੋਰੰਜਨ ਅਤੇ ਖਾਣ ਪੀਣ ਦਾ ਮੌਕਾ ਹੁੰਦਾ ਹੈ। ਪਰ ਕਈ ਵਾਰ ਖਾਣ-ਪੀਣ ਵਿੱਚ ਲਾਪਰਵਾਹੀ ਦੇ ਕਾਰਨ ਲੋਕਾਂ ਨੂੰ ਤਿਉਹਾਰਾਂ ਤੋਂ ਬਾਅਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਿਉਹਾਰ ਮੌਕੇ, ਸ਼ੂਗਰ ਦੇ ਮਰੀਜ਼ਾਂ ਲਈ ਪੇਸ਼ ਹਨ ਕੁਝ ਵਿਸ਼ੇਸ਼ ਸੁਝਾਅ ,ਜਿਸਦਾ ਪਾਲਣ ਕਰਨ ਨਾਲ ਤੁਸੀਂ ਬਿਮਾਰੀ ਦੀ ਚਿੰਤਾ ਕੀਤੇ ਬਿਨਾਂ ਤਿਉਹਾਰ ਦਾ ਆਨੰਦ ਲੈ ਸਕਦੇ ਹੋ।

ਤਸਵੀਰ
ਤਸਵੀਰ

By

Published : Nov 16, 2020, 9:15 PM IST

ਤਿਉਹਰ ਖਾਣ-ਪੀਣ ਅਤੇ ਮਿਲਣ ਦਾ ਇੱਕ ਮੌਕਾ ਹੁੰਦਾ ਹੈ। ਲੋਕ ਇਸ ਮੌਕੇ ਦੋਸਤ ਅਤੇ ਰਿਸ਼ਤੇਦਾਰ ਇਕੱਠੇ ਹੁੰਦੇ ਹਨ, ਦੇਰ ਸਵੇਰ ਪਾਰਟੀਆਂ ਦਾ ਦੌਰ ਹੁੰਦਾ ਹੈ। ਪਰ ਇਹ ਦੇਰ-ਸਵੇਰ ਦੀਆਂ ਪਾਰਟੀਆਂ ਅਤੇ ਸਮੇਂ-ਬੇਸਮੇਂ ਵਾਲੇ ਤਿਉਹਾਰਾਂ ਦਾ ਭੋਜਨ ਉਨ੍ਹਾਂ ਲੋਕਾਂ ਦੇ ਸਰੀਰ 'ਤੇ ਮਾੜਾ ਪ੍ਰਭਾਵ ਪਾਉਂਦਾ ਹੈ ਜੋ ਪਹਿਲਾਂ ਹੀ ਕਿਸੇ ਸਰੀਰਕ ਸਮੱਸਿਆ ਨਾਲ ਜੂਝ ਰਹੇ ਹਨ। ਤਿਉਹਾਰ ਦੌਰਾਨ ਖੁਰਾਕ ਵਿੱਚ ਲਾਪਰਵਾਹੀ ਦੇ ਕਾਰਨ, ਸ਼ੂਗਰ ਦੇ ਮਰੀਜ਼ਾਂ ਦੀ ਮੁਸ਼ਕਲ ਵੱਧਦੀ ਹੈ।

ਤਿਉਹਾਰਾਂ ਦੇ ਇਸ ਮੌਸਮ 'ਤੇ ਅੱਜ ਅਸੀਂ ਤੁਹਾਡੇ ਨਾਲ ਕੁਝ ਅਜਿਹੇ ਸੁਝਾਅ ਸਾਂਝੇ ਕਰ ਰਹੇ ਹਾਂ, ਜਿਨ੍ਹਾਂ ਨੂੰ ਅਪਣਾਉਂਦੇ ਹੋਏ ਤੁਸੀਂ ਬਿਮਾਰੀ ਦੀ ਚਿੰਤਾ ਕੀਤੇ ਬਿਨਾਂ ਪੂਰੇ ਉਤਸ਼ਾਹ ਨਾਲ ਆਨੰਦ ਲੈ ਸਕੋਗੇ।

ਬਲੱਡ ਸ਼ੂਗਰ ਦੇ ਪੱਧਰ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ

ਮਾਹਰ ਦੱਸਦੇ ਹਨ ਕਿ ਤਿਉਹਾਰਾਂ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕਾਂ ਦੇ ਬਲੱਡ ਸ਼ੂਗਰ ਦਾ ਪੱਧਰ ਵਧ ਜਾਂਦਾ ਹੈ। ਪਿਛਲੇ ਕੁਝ ਸਾਲਾਂ ਦੇ ਅੰਕੜਿਆਂ ਨੂੰ ਵੇਖਦਿਆਂ, 250 ਮਿਲੀਗ੍ਰਾਮ / ਡੀਐਲ ਤੋਂ ਉਪਰ ਦੇ ਪੱਧਰ ਵਾਲੇ ਖੂਨ ਦੀ ਸ਼ੂਗਰ ਦਾ ਪੱਧਰ ਲਗਭਗ 15 ਫ਼ੀਸਦੀ ਵਧਿਆ ਹੈ, ਜਦੋਂ ਕਿ 300 ਮਿਲੀਗ੍ਰਾਮ / ਡੀਐਲ ਤੋਂ ਉਪਰ ਦੇ 18 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਸੀਜ਼ਨ ਵਿੱਚ ਸ਼ੂਗਰ ਦੇ ਮਰੀਜ਼ ਖਾਣੇ 'ਤੇ ਥੋੜ੍ਹਾ ਜਿਹਾ ਨਿਯੰਤਰਣ ਰੱਖ ਕੇ ਆਪਣੀ ਸਿਹਤ ਨੂੰ ਬਿਹਤਰ ਬਣਾ ਸਕਦੇ ਹਨ ਅਤੇ ਤਿਉਹਾਰ ਬਰਾਬਰ ਜੋਸ਼ ਅਤੇ ਖੁਸ਼ੀ ਨਾਲ ਮਨਾ ਸਕਦੇ ਹਨ।

ਥੋੜੀ ਥੋੜੀ ਮਾਤਰਾ ਵਿੱਚ ਕਈ ਵਾਰ ਖਾਓ

ਜੇਕਰ ਸ਼ੂਗਰ ਦੇ ਮਰੀਜ਼ ਬਹੁਤ ਸਾਰੇ ਖਾਣੇ ਇਕੱਠੇ ਖਾਣ ਦੀ ਬਜਾਏ ਛੋਟੇ ਅੰਤਰਾਲਾਂ ਉੱਤੇ ਥੋੜ੍ਹੀ ਜਿਹੀ ਮੀਲ ਲੈਂਦੇ ਹਨ, ਤਾਂ ਉਹ ਆਪਣੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰ ਸਕਦੇ ਹਨ। ਇਸ ਤਰ੍ਹਾਂ ਕਰਨ ਨਾਲ ਮਰੀਜ਼ਾਂ ਦਾ ਬਲੱਡ ਸ਼ੂਗਰ ਦਾ ਪੱਧਰ ਆਮ ਰਹੇਗਾ ਅਤੇ ਸਰੀਰ ਨੂੰ ਪੂਰਨ ਪੋਸ਼ਕ ਤੱਤ ਵੀ ਮਿਲਣਗੇ।

ਫਾਸਟ ਫੂਡ ਦੀ ਬਜਾਏ ਪੌਸ਼ਟਿਕ ਸਨੈਕਸ ਖਾਓ

ਹਾਲਾਂਕਿ, ਇਹ ਉਮੀਦ ਕੀਤੀ ਜਾ ਰਹੀ ਹੈ ਕਿ ਕੋਵਿਡ -19 ਦੇ ਕਾਰਨ, ਇਸ ਵਾਰ ਤਿਉਹਾਰਾਂ 'ਤੇ ਰਿਸ਼ਤੇਦਾਰਾਂ ਨੂੰ ਮਿਲਣ ਜਾਣਾ ਘੱਟ ਹੋਵੇਗਾ। ਪਰ ਫਿਰ ਵੀ, ਤਿਉਹਾਰ ਦੇ ਖਾਣ ਪੀਣ 'ਤੇ ਸਮਝੌਤਾ ਨਾ ਕਰੋ। ਜਿੱਥੋਂ ਤੱਕ ਸੰਭਵ ਹੋ ਸਕੇ ਫਾਸਟ ਫੂਡ ਤੋਂ ਪ੍ਰਹੇਜ਼ ਕਰੋ ਅਤੇ ਤਲੇ ਹੋਏ ਅਤੇ ਮਸਾਲੇਦਾਰ ਭੋਜਨ ਤੋਂ ਦੂਰ ਰਹੋ। ਬਿਸਕੁਟ, ਸਮੋਸੇ, ਕਚੌਰੀ ਅਤੇ ਪਕੌੜੇ ਖਾਣ ਪੀਣ ਤੋਂ ਵੀ ਪ੍ਰਹੇਜ਼ ਕਰੋ। ਫਾਸਟ ਫੂਡ ਦੀ ਬਜਾਏ ਫਲ ਅਤੇ ਹਲਕੇ ਭੁੰਨੇ ਹੋਏ ਸਨੈਕਸ ਖਾਓ।

ਸ਼ਰਾਬ ਅਤੇ ਹੋਰ ਨਸ਼ਿਆਂ ਦੇ ਸੇਵਨ ਤੋਂ ਪਰਹੇਜ਼ ਕਰੋ

ਤਿਉਹਾਰ ਦੇ ਮੌਕੇ 'ਤੇ, ਜ਼ਿਆਦਾਤਰ ਲੋਕ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਮਿਲਕੇ ਖੁਸ਼ੀ ਜ਼ਾਹਰ ਕਰਨ ਲਈ ਸ਼ਰਾਬ ਪੀਂਦੇ ਹਨ। ਸ਼ਰਾਬ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾਉਂਦੀ ਹੈ। ਇਸ ਲਈ, ਜਿੱਥੋਂ ਤੱਕ ਹੋ ਸਕੇ ਸ਼ਰਾਬ ਜਾਂ ਹੋਰ ਨਸ਼ੀਲੇ ਪਦਾਰਥਾਂ ਤੋਂ ਪ੍ਰਹੇਜ਼ ਕਰੋ।

ਕੋਲਡ ਡਰਿੰਕਸ ਤੋਂ ਪ੍ਰਹੇਜ਼ ਕਰੋ

ਤਿਉਹਾਰ ਦੌਰਾਨ ਕੋਲਡ ਡਰਿੰਕਸ ਤੋਂ ਵੀ ਪ੍ਰਹੇਜ ਕਰਨਾ ਚਾਹੀਦਾ ਹੈ। ਕੋਲਡ ਡਰਿੰਕਸ ਨਾਲੋਂ ਨਾਰੀਅਲ ਪਾਣੀ ਜਾਂ ਗ੍ਰੀਨ ਟੀ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।

ਬਰਾਊਨ ਚਾਵਲ ਖਾਓ

ਜ਼ਿਆਦਾਤਰ ਲੋਕ ਚਿੱਟੇ ਚਾਵਲ ਵਧੇਰੇ ਖਾਣਾ ਪਸੰਦ ਕਰਦੇ ਹਨ। ਪਰ ਸ਼ੂਗਰ ਦੇ ਮਰੀਜ਼ਾਂ ਨੂੰ ਚਿੱਟੇ ਚਾਵਲ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਦਰਅਸਲ, ਚਿੱਟੇ ਚਾਵਲ 'ਚ ਵਧੇਰੇ ਗਲਾਈਸੈਮਿਕ ਇੰਡੈਕਸ ਹੁੰਦਾ ਹੈ, ਜਿਸ ਨਾਲ ਬਲੱਡ ਸ਼ੂਗਰ ਦੇ ਪੱਧਰ ਵਿੱਚ ਤੇਜ਼ੀ ਨਾਲ ਵਾਧਾ ਹੁੰਦਾ ਹੈ। ਇਸ ਲਈ ਚਿੱਟੇ ਚਾਵਲ ਦੀ ਥਾਂ ਬਰਾਊਨ ਚਾਵਲ ਜਾਂ ਪੂਰੇ ਦਾਣਿਆਂ ਦਾ ਸੇਵਨ ਕਰਨਾ ਚਾਹੀਦਾ ਹੈ।

ABOUT THE AUTHOR

...view details