ਹੈਦਰਾਬਾਦ: ਅੱਜ ਦੇ ਸਮੇਂ 'ਚ ਸ਼ੂਗਰ ਦੀ ਸਮੱਸਿਆਂ ਆਮ ਹੁੰਦੀ ਜਾ ਰਹੀ ਹੈ। ਇਸ ਬਿਮਾਰੀ ਨੂੰ ਜੀਵਨਸ਼ੈਲੀ 'ਚ ਬਦਲਾਅ ਕਰਕੇ ਅਤੇ ਖਾਣ-ਪੀਣ 'ਚ ਸੁਧਾਰ ਕਰਕੇ ਕੰਟਰੋਲ ਕੀਤਾ ਜਾ ਸਕਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਮਿੱਠਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਲਈ ਡਾਕਟਰ ਹਮੇਸ਼ਾ ਸ਼ੂਗਰ ਤੋਂ ਪੀੜਿਤ ਮਰੀਜ਼ਾਂ ਨੂੰ ਤਾਜ਼ੇ ਫਲ ਖਾਣ ਦੀ ਸਲਾਹ ਦਿੰਦੇ ਹਨ। ਪਰ ਕੁਝ ਫਲ ਖਾਣਾ ਸਿਹਤ ਲਈ ਨੁਕਸਾਨਦੇਹ ਵੀ ਹੋ ਸਕਦੇ ਹਨ।
ਸ਼ੂਗਰ ਦੇ ਮਰੀਜ਼ਾਂ ਲਈ ਖਤਰਨਾਕ ਨੇ ਇਹ ਫ਼ਲ:
ਅੰਬ ਖਾਣਾ ਸ਼ੂਗਰ ਦੇ ਮਰੀਜ਼ਾਂ ਲਈ ਖਤਰਨਾਕ:ਅੰਬ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਪਰ ਇਹ ਫ਼ਲ ਸ਼ੂਗਰ ਦੇ ਮਰੀਜ਼ਾਂ ਲਈ ਖਤਰਨਾਕ ਹੋ ਸਕਦਾ ਹੈ। ਅੰਬ 'ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜਿਸ ਨਾਲ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵੱਧਦਾ ਹੈ। ਜੇਕਰ ਤੁਸੀਂ ਸ਼ੂਗਰ ਦੀ ਸਮੱਸਿਆਂ ਤੋਂ ਪੀੜਿਤ ਹੋ, ਤਾਂ ਅੰਬ ਖਾਣ ਤੋਂ ਪਰਹੇਜ਼ ਕਰੇ ਜਾਂ ਫਿਰ ਇਸ ਫ਼ਲ ਨੂੰ ਥੋੜੀ ਮਾਤਰਾ 'ਚ ਖਾ ਸਕਦੇ ਹੋ।
ਕੇਲਾ ਖਾਣ ਤੋਂ ਸ਼ੂਗਰ ਦੇ ਮਰੀਜ਼ ਕਰਨ ਪਰਹੇਜ਼: ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਸਮੱਸਿਆਂ ਹੈ, ਉਨ੍ਹਾਂ ਲੋਕਾਂ ਨੂੰ ਕੇਲਾ ਨਹੀਂ ਖਾਣਾ ਚਾਹੀਦਾ। ਕੇਲੇ 'ਚ ਗਲਾਈਸੈਮਿਕ ਇੰਡੈਕਸ ਜ਼ਿਆਦਾ ਪਾਇਆ ਜਾਂਦਾ ਹੈ। ਇਸ ਨਾਲ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵਧ ਸਕਦਾ ਹੈ। ਇਸ ਲਈ ਅੱਜ ਤੋਂ ਹੀ ਕੇਲੇ ਨੂੰ ਆਪਣੀ ਖੁਰਾਕ 'ਚੋ ਬਾਹਰ ਕੱਢ ਦਿਓ।
ਅਨਾਨਾਸ ਖਾਣ ਨਾਲ ਸ਼ੂਗਰ ਵਧਣ ਦਾ ਖਤਰਾ: ਅਨਾਨਾਸ 'ਚ ਕੁਦਰਤੀ ਸ਼ੂਗਰ ਅਤੇ ਕਾਰਬੋਹਾਈਡ੍ਰੋਟ ਪਾਇਆ ਜਾਂਦਾ ਹੈ। ਇਸ ਨਾਲ ਸ਼ੂਗਰ ਦੇ ਮਰੀਜ਼ਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਸ਼ੂਗਰ ਵਧਣ ਦਾ ਖਤਰਾ ਵੀ ਰਹਿੰਦਾ ਹੈ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਅਨਾਨਾਸ ਸੀਮਿਤ ਮਾਤਰਾ 'ਚ ਹੀ ਖਾਣਾ ਚਾਹੀਦਾ ਹੈ।
ਅੰਗੂਰ ਖਾਣਾ ਸ਼ੂਗਰ ਦੇ ਮਰੀਜ਼ਾਂ ਲਈ ਖਤਰਨਾਕ: ਅੰਗੂਰ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਪਰ ਸ਼ੂਗਰ ਦੇ ਮਰੀਜ਼ਾਂ ਲਈ ਇਹ ਖਤਰਨਾਕ ਹੋ ਸਕਦੇ ਹਨ। ਜੇਕਰ ਤੁਸੀਂ ਵੀ ਸ਼ੂਗਰ ਦੇ ਮਰੀਜ਼ ਹੋ, ਤਾਂ ਅੰਗੂਰ ਨੂੰ ਸੀਮਿਤ ਮਾਤਰਾ 'ਚ ਹੀ ਖਾਓ। ਅੰਗੂਰਾਂ ਨੂੰ ਜ਼ਿਆਦਾ ਖਾਣ ਨਾਲ ਸ਼ੂਗਰ ਤੇਜ਼ੀ ਨਾਲ ਵਧ ਸਕਦੀ ਹੈ।
ਤਰਬੂਜ਼ ਖਾਣਾ ਸ਼ੂਗਰ ਦੇ ਮਰੀਜ਼ਾਂ ਲਈ ਖਤਰਨਾਕ: ਤਰਬੂਜ਼ ਪਾਣੀ ਨਾਲ ਭਰਪੂਰ ਹੁੰਦਾ ਹੈ ਅਤੇ ਸਿਹਤ ਲਈ ਫਾਇਦੇਮੰਦ ਵੀ ਹੁੰਦਾ ਹੈ। ਇਸ ਫਲ ਨੂੰ ਜ਼ਿਆਦਾਤਰ ਲੋਕ ਗਰਮੀਆਂ 'ਚ ਖਾਂਦੇ ਹਨ, ਪਰ ਇਸਦਾ ਜੀਆਈ ਜ਼ਿਆਦਾ ਹੁੰਦਾ ਅਤੇ ਇਸ 'ਚ ਸ਼ੂਗਰ ਦੀ ਮਾਤਰਾ ਵੀ ਜ਼ਿਆਦਾ ਪਾਈ ਜਾਂਦੀ ਹੈ। ਜਿਸ ਕਰਕੇ ਇਸ ਨਾਲ ਸ਼ੂਗਰ ਦਾ ਪੱਧਰ ਵਧਣ ਦਾ ਖਤਰਾ ਰਹਿੰਦਾ ਹੈ। ਇਸ ਲਈ ਡਾਕਟਰ ਵੀ ਸ਼ੂਗਰ ਦੇ ਮਰੀਜ਼ਾਂ ਨੂੰ ਤਰਬੂਜ਼ ਘਟ ਖਾਣ ਦੀ ਸਲਾਹ ਦਿੰਦੇ ਹਨ।
ਲੀਚੀ ਖਾਣਾ ਸ਼ੂਗਰ ਦੇ ਮਰੀਜ਼ਾਂ ਲਈ ਨੁਕਸਾਨਦੇਹ: ਸ਼ੂਗਰ ਦੇ ਮਰੀਜ਼ਾਂ ਨੂੰ ਲੀਚੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਫਲ 'ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜਿਸ ਕਰਕੇ ਲੀਚੀ ਖਾਣ ਨਾਲ ਸ਼ੂਗਰ ਦਾ ਪੱਧਰ ਵਧਣ ਦਾ ਖਤਰਾ ਰਹਿੰਦਾ ਹੈ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਲੀਚੀ ਖਾਣ ਤੋਂ ਬਚਣਾ ਚਾਹੀਦਾ ਹੈ।