ਹੈਦਰਾਬਾਦ:ਸਰਦੀਆਂ ਦੇ ਮੌਸਮ 'ਚ ਕਈ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਬਿਮਾਰੀਆਂ ਤੋਂ ਬਚਣ ਲਈ ਕਈ ਸਿਹਤਮੰਦਾਂ ਚੀਜ਼ਾਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਨ੍ਹਾਂ ਸਿਹਤਮੰਦਾਂ ਚੀਜ਼ਾਂ 'ਚ ਖਜੂਰ ਵੀ ਸ਼ਾਮਲ ਹੈ। ਖਜੂਰ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ 'ਚ ਪੌਟਾਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਅਤੇ ਫਾਈਬਰ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਲਈ ਫਾਇਦੇਮੰਦ ਹੁੰਦੇ ਹਨ। ਸਰਦੀਆਂ ਦੇ ਮੌਸਮ 'ਚ ਖਜੂਰ ਖਾਣ ਨਾਲ ਸਰੀਰ 'ਚ ਕਈ ਪੌਸ਼ਟਿਕ ਤੱਤਾਂ ਦੀ ਕਮੀ ਦੂਰ ਹੋ ਜਾਂਦੀ ਹੈ ਅਤੇ ਕਈ ਸਿਹਤ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ।
ਖਜੂਰ ਖਾਣ ਦੇ ਫਾਇਦੇ:
ਹੱਡੀਆਂ ਲਈ ਖਜੂਰ ਖਾਣਾ ਫਾਇਦੇਮੰਦ: ਸਰਦੀਆਂ ਦੇ ਮੌਸਮ 'ਚ ਲੋਕ ਅਕਸਰ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਇਸ ਲਈ ਤੁਸੀਂ ਰੋਜ਼ਾਨਾ ਖਜੂਰ ਨੂੰ ਖਾ ਸਕਦੇ ਹੋ। ਪਰ ਖਜੂਰ ਨੂੰ ਸੀਮਿਤ ਮਾਤਰਾ 'ਚ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਖੂਜਰ ਖਾਣ ਨਾਲ ਵਿਟਾਮਿਨ-ਡੀ ਦੀ ਕਮੀ ਦੂਰ ਹੁੰਦੀ ਹੈ। ਇਸ 'ਚ ਮੌਜ਼ੂਦ ਕੈਲਸ਼ੀਅਮ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਕਰਨ 'ਚ ਮਦਦਗਾਰ ਹੁੰਦਾ ਹੈ। ਇਸ ਤੋਂ ਇਲਾਵਾ ਖਜੂਰ 'ਚ ਪੋਟਾਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਹੱਡੀਆਂ ਨੂੰ ਸਿਹਤਮੰਦ ਰੱਖਦੇ ਹਨ।
ਦਿਲ ਨੂੰ ਸਿਹਤਮੰਦ ਰੱਖਣ 'ਚ ਖਜੂਰ ਫਾਇਦੇਮੰਦ: ਸਰਦੀਆਂ ਦੇ ਮੌਸਮ 'ਚ ਦਿਲ ਦਾ ਦੌਰਾ ਪੈਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। ਇਸ ਲਈ ਆਪਣੇ ਦਿਲ ਨੂੰ ਸਿਹਤਮੰਦ ਰੱਖਣ ਲਈ ਖੁਰਾਕ 'ਚ ਖਜੂਰ ਨੂੰ ਸ਼ਾਮਲ ਕਰੋ। ਇਸਨੂੰ ਖਾਣ ਨਾਲ ਖਰਾਬ ਕੋਲੇਸਟ੍ਰੋਲ ਨੂੰ ਸੁਧਾਰਣ 'ਚ ਮਦਦ ਮਿਲਦੀ ਹੈ।
ਪਾਚਨ ਨੂੰ ਸਿਹਤਮੰਦ ਰੱਖਣ 'ਚ ਖਜੂਰ ਫਾਇਦੇਮੰਦ: ਖਜੂਰ 'ਚ ਫਾਈਬਰ ਪਾਏ ਜਾਂਦੇ ਹਨ। ਇਸ ਨਾਲ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ। ਜਿਹੜੇ ਲੋਕ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਘਟ ਕਰਨਾ ਚਾਹੁੰਦੇ ਹਨ, ਉਹ ਆਪਣੀ ਖੁਰਾਕ 'ਚ ਖਜੂਰ ਨੂੰ ਸ਼ਾਮਲ ਕਰ ਸਕਦੇ ਹਨ।
ਦਿਮਾਗ ਲਈ ਖਜੂਰ ਖਾਣਾ ਫਾਇਦੇਮੰਦ:ਖਜੂਰ ਐਂਟੀਆਕਸੀਡੈਂਟ ਗੁਣਾ ਨਾਲ ਭਰਪੂਰ ਹੁੰਦੀ ਹੈ। ਇਸ ਨਾਲ ਦਿਮਾਗ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਖਜੂਰ 'ਚ ਪੋਟਾਸ਼ੀਅਮ ਅਤੇ ਵਿਟਾਮਿਨ ਬੀ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਦਿਮਾਗ ਲਈ ਫਾਇਦੇਮੰਦ ਹੁੰਦੇ ਹਨ।
ਭਾਰ ਘਟ ਕਰਨ 'ਚ ਖਜੂਰ ਮਦਦਗਾਰ: ਜੇਕਰ ਤੁਸੀਂ ਭਾਰ ਘਟ ਕਰਨਾ ਚਾਹੁੰਦੇ ਹੋ, ਤਾਂ ਖਜੂਰ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਇਸ 'ਚ ਕੈਲੋਰੀ ਘਟ ਹੁੰਦੀ ਹੈ ਅਤੇ ਫਾਈਬਰ ਜ਼ਿਆਦਾ ਪਾਇਆ ਜਾਂਦਾ ਹੈ। ਇਸਨੂੰ ਖਾਣ ਨਾਲ ਪੇਟ ਜ਼ਿਆਦਾ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਤੁਸੀਂ ਜ਼ਿਆਦਾ ਭੋਜਨ ਖਾਣ ਤੋਂ ਬਚਦੇ ਹੋ। ਇਸ ਨਾਲ ਤੁਹਾਨੂੰ ਆਪਣਾ ਭਾਰ ਕੰਟਰੋਲ ਕਰਨ 'ਚ ਮਦਦ ਮਿਲ ਸਕਦੀ ਹੈ।