ਹੈਦਰਾਬਾਦ:ਅੱਜ ਦੇ ਸਮੇਂ 'ਚ ਹਰ ਕੋਈ ਸੁੰਦਰ ਦਿਖਣਾ ਚਾਹੁੰਦਾ ਹੈ। ਇਸ ਲਈ ਲੋਕ ਕਈ ਤਰ੍ਹਾਂ ਦੇ ਪ੍ਰੋਡਕਟਸ ਦੀ ਵਰਤੋ ਕਰਦੇ ਹਨ। ਜਦਕਿ ਇਹ ਪ੍ਰੋਡਕਟਸ ਚਮੜੀ ਨੂੰ ਹੋਰ ਖਰਾਬ ਕਰ ਸਕਦੇ ਹਨ। ਬਦਲਦੀ ਜੀਵਨਸ਼ੈਲੀ ਕਾਰਨ ਲੋਕ ਡਾਰਕ ਸਰਕਲ ਦੀ ਸਮੱਸਿਆਂ ਤੋਂ ਵੀ ਜ਼ਿਆਦਾ ਪਰੇਸ਼ਾਨ ਰਹਿੰਦੇ ਹਨ। ਇਸ ਸਮੱਸਿਆਂ ਤੋਂ ਰਾਹਤ ਪਾਉਣ ਲਈ ਤੁਸੀਂ ਆਪਣੀ ਖੁਰਾਕ 'ਚ ਬਦਲਾਅ ਕਰ ਸਕਦੇ ਹੋ। ਜੇਕਰ ਤੁਸੀਂ ਡਾਰਕ ਸਰਕਲ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਆਪਣੀ ਖੁਰਾਕ 'ਚ ਕੁਝ ਸੂਪਰਫੂਡਸ ਨੂੰ ਸ਼ਾਮਲ ਕਰੋ।
ਡਾਰਕ ਸਰਕਲ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਸੂਪਰਫੂਡਸ:
ਡਾਰਕ ਸਰਕਲ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਬਾਦਾਮ: ਬਾਦਾਮ ਵਿਟਾਮਿਨ-ਈ ਨਾਲ ਭਰਪੂਰ ਹੁੰਦੇ ਹਨ। ਇਹ ਸਿਹਤ ਲਈ ਹੀ ਨਹੀਂ ਸਗੋ ਚਮੜੀ ਲਈ ਵੀ ਫਾਇਦੇਮੰਦ ਹੁਦੇ ਹਨ। ਬਾਦਾਮ ਖਾਣ ਨਾਲ ਚਮੜੀ ਨੂੰ ਪੋਸ਼ਣ ਮਿਲਦਾ ਹੈ ਅਤੇ ਡਾਰਕ ਸਰਕਲ ਦੀ ਸਮੱਸਿਆਂ ਤੋਂ ਵੀ ਰਾਹਤ ਮਿਲਦੀ ਹੈ। ਜੇਕਰ ਤੁਸੀਂ ਡਾਰਕ ਸਰਕਲ ਦੀ ਸਮੱਸਿਆਂ ਤੋ ਪਰੇਸ਼ਾਨ ਹੋ, ਤਾਂ ਆਪਣੀ ਖੁਰਾਕ 'ਚ ਬਾਦਾਮ ਨੂੰ ਜ਼ਰੂਰ ਸ਼ਾਮਲ ਕਰੋ।
ਬਲੂ ਬੇਰੀ ਨਾਲ ਡਾਰਕ ਸਰਕਲ ਦੀ ਸਮੱਸਿਆਂ ਤੋਂ ਰਾਹਤ: ਬਲੂ ਬੇਰੀ ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ। ਇਸਨੂੰ ਖਾਣ ਨਾਲ ਡਾਰਕ ਸਰਕਲ ਦੀ ਸਮੱਸਿਆਂ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ ਅਤੇ ਝੁਰੜੀਆਂ ਦੀ ਸਮੱਸਿਆਂ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਲਈ ਆਪਣੀ ਖੁਰਾਕ 'ਚ ਬਲੂ ਬੇਰੀ ਨੂੰ ਜ਼ਰੂਰ ਸ਼ਾਮਲ ਕਰੋ।
ਪਾਲਕ ਖਾਣ ਨਾਲ ਡਾਰਕ ਸਰਕਲ ਦੀ ਸਮੱਸਿਆਂ ਤੋਂ ਰਾਹਤ: ਪਾਲਕ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਆਈਰਨ ਪਾਇਆ ਜਾਂਦਾ ਹੈ। ਪਾਲਕ ਸਿਰਫ਼ ਸਿਹਤ ਲਈ ਹੀ ਸਗੋ ਚਮੜੀ ਲਈ ਵੀ ਫਾਇਦੇਮੰਦ ਹੁੰਦੀ ਹੈ। ਇਸ ਨਾਲ ਬਲੱਡ ਸੈਲ 'ਚ ਸੁਧਾਰ ਕਰਨ ਅਤੇ ਡਾਰਕ ਸਰਕਲ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ। ਇਸ 'ਚ ਵਿਟਾਮਿਨ-ਕੇ ਵੀ ਪਾਇਆ ਜਾਂਦਾ ਹੈ।
ਹਲਦੀ ਡਾਰਕ ਸਰਕਲ ਦੀ ਸਮੱਸਿਆਂ ਤੋਂ ਰਾਹਤ ਦਿਵਾਉਣ 'ਚ ਮਦਦਗਾਰ: ਹਲਦੀ ਆਪਣੇ ਚਿਕਿਤਸਕ ਗੁਣਾ ਲਈ ਜਾਣੀ ਜਾਂਦੀ ਹੈ। ਇਸ 'ਚ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ। ਹਲਦੀ ਨੂੰ ਖੁਰਾਕ 'ਚ ਸ਼ਾਮਲ ਕਰਕੇ ਸੋਜ ਅਤੇ ਕਾਲੇ ਘੇਰਿਆਂ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਆਪਣੇ ਭੋਜਨ ਜਾਂ ਹਲਦੀ ਦਾ ਫੇਸ ਪੈਕ ਬਣਾ ਕੇ ਆਪਣੇ ਚਿਹਰੇ 'ਤੇ ਲਗਾ ਸਕਦੇ ਹੋ।
ਆਵਾਕੈਡੋ: ਆਵਾਕੈਡੋ 'ਚ ਸਿਹਤਮੰਦ ਫੈਟ ਅਤੇ ਵਿਟਾਮਿਨ-ਈ ਪਾਇਆ ਜਾਂਦਾ ਹੈ। ਇਸ ਨਾਲ ਚਮੜੀ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਆਵਾਕੈਡੋ 'ਚ ਵਿਟਾਮਿਨ-ਕੇ ਵੀ ਪਾਇਆ ਜਾਂਦਾ ਹੈ। ਇਸਦੀ ਮਦਦ ਨਾਲ ਡਾਰਕ ਸਰਕਲ ਘਟ ਕਰਨ 'ਚ ਮਦਦ ਮਿਲਦੀ ਹੈ। ਜੇਕਰ ਤੁਸੀਂ ਡਾਰਕ ਸਰਕਲ ਦੀ ਸਮੱਸਿਆਂ ਤੋਂ ਪਰੇਸ਼ਾਨ ਹੋ, ਤਾਂ ਆਪਣੀ ਖੁਰਾਕ 'ਚ ਆਵਾਕੈਡੋ ਨੂੰ ਜ਼ਰੂਰ ਸ਼ਾਮਲ ਕਰੋ।