ਹੈਦਰਾਬਾਦ:ਚਾਕਲੇਟ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਸਵਾਦ ਹੋਣ ਕਾਰਨ ਬੱਚੇ ਚਾਕਲੇਟ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਸਵਾਦ ਦੇ ਨਾਲ-ਨਾਲ ਚਾਕਲੇਟ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਚਾਕਲੇਟ ਕੋਕੋ ਬੀਨਜ਼ ਤੋਂ ਬਣਾਈ ਜਾਂਦੀ ਹੈ ਅਤੇ ਕਈ ਤਰ੍ਹਾਂ ਦੀ ਹੁੰਦੀ ਹੈ। ਇਨ੍ਹਾਂ ਵਿੱਚੋ ਇੱਕ ਹੈ ਡਾਰਕ ਚਾਕਲੇਟ, ਜਿਸ 'ਚ ਕੋਕੋ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਅਤੇ ਦੁੱਧ ਚਾਕਲੇਟ ਦੇ ਮੁਕਾਬਲੇ ਘਟ ਹੁੰਦਾ ਹੈ, ਜਿਸ ਕਰਕੇ ਇਸਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।
ਚਾਕਲੇਟ ਖਾਣ ਦੇ ਫਾਇਦੇ:
ਦਿਲ ਲਈ ਫਾਇਦੇਮੰਦ:ਸਰਦੀਆਂ ਦੇ ਮੌਸਮ 'ਚ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਡਾਰਕ ਚਾਕਲੇਟ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਕੋਲੇਸਟ੍ਰੋਲ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਰੋਜ਼ ਥੋੜ੍ਹੀ ਮਾਤਰਾ 'ਚ ਡਾਰਕ ਚਾਕਲੇਟ ਖਾਣ ਨਾਲ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲ ਸਕਦੀ ਹੈ।
ਮੂਡ ਬਿਹਤਰ: ਡਾਰਕ ਚਾਕਲੇਟ ਖਾਣ ਨਾਲ ਮੂਡ ਨੂੰ ਸੁਧਾਰਨ 'ਚ ਮਦਦ ਮਿਲਦੀ ਹੈ। ਇਸ ਨਾਲ ਤਣਾਅ ਵਾਲੇ ਹਾਰਮੋਨਸ ਘਟ ਹੁੰਦੇ ਹਨ, ਜਿਸ ਨਾਲ ਤੁਹਾਡਾ ਮੂਡ ਖੁਸ਼ ਰਹਿੰਦਾ ਹੈ।