ਨਵੀਂ ਦਿੱਲੀ: ਇੱਕ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਕੋਵਿਡ-19 ਦੇ ਖਿਲਾਫ਼ Covishield ਅਤੇ Covaxin ਦੇ ਟੀਕਾਕਰਨ ਨਾਲ ਦਿਲ ਦੇ ਦੌਰੇ ਦਾ ਕੋਈ ਖਤਰਾ ਨਹੀਂ ਹੈ। ਰਾਸ਼ਟਰੀ ਰਾਜਧਾਨੀ ਦੇ GB Pant Hospital ਦੇ ਡਾਕਟਰਾਂ ਦੀ ਅਗਵਾਈ 'ਚ ਕੀਤੀ ਗਈ ਖੋਜ ਦਾ ਮਕਸਦ ਦਿਲ ਦੇ ਦੌਰੇ ਤੋਂ ਬਾਅਦ ਮੌਤ ਦਰ 'ਤੇ Covid19 ਟੀਕਾਕਰਨ ਦੇ ਪ੍ਰਭਾਵ ਨੂੰ ਦੇਖਣਾ ਸੀ। ਇਹ ਅਧਿਐਨ Covid19 ਮਹਾਮਾਰੀ ਤੋਂ ਬਾਅਦ ਦਿਲ ਦੇ ਦੌਰੇ ਦੇ ਮਾਮਲਿਆਂ 'ਚ ਹੋਣ ਵਾਲੇ ਵਾਧੇ ਦੇ ਵਿਚਕਾਰ ਆਇਆ ਹੈ।
Covid19 Vaccine: Covishield ਅਤੇ Covaxin ਦਾ ਟੀਕਾ ਨਹੀਂ ਹੈ ਇਸ ਬਿਮਾਰੀ ਦਾ ਕਾਰਨ - ਦਿਲ ਦੇ ਦੌਰੇ ਵਾਲੇ ਰੋਗੀਆਂ ਦਾ ਵਿਸ਼ਲੇਸ਼ਨ
Covid19: GB Pant Hospital ਦੇ ਡਾਕਟਰਾਂ ਦੀ ਅਗਵਾਈ 'ਚ ਕੀਤੀ ਗਈ ਸਟੱਡੀ ਦਾ ਮਕਸਦ ਦਿਲ ਦੇ ਦੌਰੇ ਤੋਂ ਬਾਅਦ ਮੌਤ ਦਰ 'ਤੇ Covid19 ਟੀਕਾਕਰਨ ਦੇ ਪ੍ਰਭਾਵ ਨੂੰ ਦੇਖਣਾ ਸੀ। ਇਹ ਸਟੱਡੀ ਦਿਲ ਦੇ ਦੌਰੇ ਦੇ ਮਾਮਲਿਆਂ ਵਿੱਚ ਹੋਣ ਵਾਲੇ ਵਾਧੇ ਦੇ ਵਿਚਕਾਰ ਕੀਤੀ ਗਈ ਹੈ। ਦਿਲ ਦੇ ਦੌਰੇ ਦੇ ਵਧ ਰਹੇ ਮਾਮਲਿਆਂ ਨੂੰ ਅਕਸਰ ਟੀਕਾਕਰਨ ਨਾਲ ਜੋੜਿਆ ਜਾਂਦਾ ਹੈ।
Published : Sep 5, 2023, 2:13 PM IST
Covid19 ਵੈਕਸੀਨ ਸੁਰੱਖਿਅਤ: ਡਾ ਮੋਹਿਤ ਡੀ. ਗੁਪਤਾ ਨੇ ਕਿਹਾ," Covid-19 ਟੀਕਿਆਂ ਨੂੰ MMI ਤੋਂ ਬਾਅਦ 30 ਦਿਨਾਂ ਅਤੇ ਛੇ ਮਹੀਨਿਆਂ ਵਿੱਚ ਮੌਤ ਦਰ ਵਿੱਚ ਕਮੀ ਦੇਖੀ ਹੈ।" ਉਨ੍ਹਾਂ ਨੇ ਕਿਹਾ ਇਹ ਅਧਿਐਨ MMI ਰੋਗੀਆਂ ਦੀ ਇੱਕ ਵੱਡੀ ਆਬਾਦੀ ਦੇ ਵਿਚਕਾਰ ਆਯੋਜਿਤ ਕੀਤੇ ਜਾਣ ਵਾਲਾ ਪਹਿਲਾ ਅਧਿਐਨ ਹੈ। ਇਸ ਅਧਿਐਨ ਨੇ ਦਿਖਾਇਆ ਹੈ ਕਿ Covid19 ਵੈਕਸੀਨ ਸੁਰੱਖਿਅਤ ਹੈ।
- Almond Benefits: ਬਾਦਾਮ ਖਾਣ ਨਾਲ ਮਿਲ ਸਕਦੈ ਨੇ ਫਾਇਦੇ, ਜਾਣੋ ਉਮਰ ਦੇ ਹਿਸਾਬ ਨਾਲ ਹਰ ਰੋਜ਼ ਕਿਨੀ ਮਾਤਰਾ 'ਚ ਖਾਣੇ ਚਾਹੀਦੇ ਨੇ ਬਾਦਾਮ
- Hair Care Tips: ਵਾਲਾਂ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਲੌਂਗ ਦਾ ਤੇਲ ਹੋ ਸਕਦੈ ਫਾਇਦੇਮੰਦ
- Dates Benefits: ਹੱਡੀਆਂ ਮਜ਼ਬੂਤ ਬਣਾਉਣ ਤੋਂ ਲੈ ਕੇ ਤਣਾਅ ਤੋਂ ਛੁਟਕਾਰਾ ਪਾਉਣ ਤੱਕ, ਇੱਥੇ ਜਾਣੋ ਖਜੂਰ ਦੇ ਅਣਗਿਣਤ ਫਾਇਦੇ
ਦਿਲ ਦੇ ਦੌਰੇ ਵਾਲੇ ਰੋਗੀਆਂ ਦਾ ਵਿਸ਼ਲੇਸ਼ਨ: ਟੀਮ ਨੇ ਅਗਸਤ 2021 ਅਤੇ ਅਗਸਤ 2022 ਦੇ ਵਿਚਕਾਰ GB Pant Hospital ਵਿੱਚ ਦਾਖਲ ਹੋਏ 1578 ਦਿਲ ਦੇ ਦੌਰੇ ਵਾਲੇ ਰੋਗੀਆਂ ਦਾ ਵਿਸ਼ਲੇਸ਼ਨ ਕੀਤਾ। ਕੁੱਲ ਰੋਗੀਆਂ 'ਚੋ 69 ਫੀਸਦ ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ, ਜਦਕਿ 31 ਫੀਸਦ ਨੂੰ ਟੀਕਾ ਨਹੀਂ ਲਗਾਇਆ ਗਿਆ ਸੀ। ਟੀਕਾ ਲਗਵਾਉਣ ਵਾਲੇ ਲੋਕਾਂ ਵਿੱਚੋ 96 ਫੀਸਦ ਨੂੰ ਟੀਕੇ ਦੀਆਂ ਦੋਨੋ ਖੁਰਾਕਾਂ ਮਿਲੀਆਂ ਸੀ, ਜਦਕਿ 4 ਫੀਸਦ ਨੂੰ ਸਿਰਫ਼ ਇੱਕ ਖੁਰਾਕ ਮਿਲੀ ਸੀ। ਉਨ੍ਹਾਂ ਵਿੱਚ 92.3 ਫੀਸਦ ਲੋਕਾਂ ਨੂੰ Covidshield ਦਾ ਟੀਕਾ ਲਗਾਇਆ ਗਿਆ ਸੀ, ਜਦਕਿ 7.7 ਫੀਸਦ ਨੂੰ Covaxin ਲਗਾਇਆ ਗਿਆ ਸੀ। ਖੋਜਕਾਰਾ ਨੇ ਪਾਇਆ ਕਿ ਟੀਕਾਕਰਨ ਨਾਲ ਦਿਲ ਦੇ ਦੌਰੇ ਦਾ ਕੋਈ ਸੰਬੰਧ ਨਹੀਂ ਹੈ। ਖੋਜ 'ਚ ਕਿਹਾ ਗਿਆ ਹੈ ਕਿ ਸਿਰਫ਼ 2 ਫੀਸਦ ਦਿਲ ਦੇ ਦੌਰੇ ਟੀਕਾਕਰਨ ਤੋਂ ਪਹਿਲਾ 30 ਦਿਨਾਂ ਦੇ ਅੰਦਰ ਹੋਏ। ਟੀਕਾਕਰਨ ਤੋਂ ਬਾਅਦ ਇਹ 90-270 ਦਿਨਾਂ ਦੇ ਵਿਚਕਾਰ ਹੋਏ। ਦਿਲ ਦੇ ਦੌਰੇ ਵਾਲੇ 1,578 ਰੋਗੀਆਂ ਵਿੱਚੋ 13 ਫੀਸਦ ਨੇ 30 ਦਿਨ ਦੀ ਮੌਤ ਦਰ ਦਾ ਅਨੁਭਵ ਕੀਤਾ। ਇਨ੍ਹਾਂ ਵਿੱਚ 58 ਫੀਸਦ ਟੀਕਾਕਰਨ ਵਾਲੇ ਲੋਕ ਸੀ, ਜਦਕਿ 42 ਫੀਸਦ ਨੇ ਟੀਕਾ ਨਹੀਂ ਲਗਵਾਇਆ ਸੀ।