ਹੈਦਰਾਬਾਦ: ਧਨੀਏ ਦੇ ਪੱਤਿਆ ਦਾ ਲਗਭਗ ਹਰ ਘਰ 'ਚ ਇਸਤੇਮਾਲ ਕੀਤਾ ਜਾਂਦਾ ਹੈ। ਇਹ ਨਾ ਸਿਰਫ਼ ਭੋਜਨ ਨੂੰ ਸਵਾਦ ਬਣਾਉਦਾ ਹੈ, ਸਗੋਂ ਇਸਨੂੰ ਖਾਣ ਨਾਲ ਕਈ ਸਿਹਤ ਲਾਭ ਵੀ ਮਿਲਦੇ ਹਨ। ਜਦੋ ਤੁਸੀਂ ਸਵੇਰੇ-ਸਵੇਰੇ ਖਾਲੀ ਪੇਟ ਧਨੀਏ ਦੇ ਪੱਤੇ ਖਾਂਦੇ ਹੋ, ਤਾਂ ਇਸ ਨਾਲ ਸਿਹਤ ਨੂੰ ਜ਼ਿਆਦਾ ਫਾਇਦੇ ਮਿਲਦੇ ਹਨ। ਧਨੀਏ ਦੇ ਪੱਤਿਆਂ ਰਾਹੀ ਪੌਸ਼ਟਿਕ ਤੱਤ, ਵਿਟਾਮਿਨ ਅਤੇ ਮਿਨਰਲ ਸਰੀਰ ਦੇ ਅੰਦਰ ਪਹੁੰਚਦੇ ਹਨ, ਜੋ ਸਰੀਰ ਦੀਆਂ ਪ੍ਰਕਿਰੀਆਵਾਂ 'ਚ ਸਹਾਇਕ ਹੁੰਦੇ ਹਨ।
ਧਨੀਏ ਦੇ ਪੱਤੇ ਖਾਣ ਦੇ ਫਾਇਦੇ:
ਧਨੀਏ ਦੇ ਪੱਤੇ ਖਾਣ ਨਾਲ ਪਾਚਨ 'ਚ ਸੁਧਾਰ ਹੁੰਦਾ: ਧਨੀਏ ਦੇ ਪੱਤੇ ਖਾਣ ਨਾਲ ਪਾਚਨ 'ਚ ਸੁਧਾਰ ਹੁੰਦਾ ਹੈ। ਖਾਲੀ ਪੇਟ ਧਨੀਏ ਦੇ ਪੱਤੇ ਖਾਣ ਨਾਲ ਪੇਟ ਸਾਫ਼ ਰਹਿੰਦਾ ਹੈ ਅਤੇ ਗੈਸ ਦੀ ਸਮੱਸਿਆਂ ਵੀ ਘਟ ਰਹਿੰਦੀ ਹੈ।
ਧਨੀਏ ਦੇ ਪੱਤੇ ਖਾਣ ਨਾਲ ਸਰੀਰ ਦੇ ਅੰਦਰ ਸਫ਼ਾਈ ਹੁੰਦੀ: ਧਨੀਏ ਦੇ ਪੱਤਿਆ 'ਚ Antioxidants ਹੁੰਦੇ ਹਨ, ਜੋ ਸਰੀਰ ਤੋਂ ਜਹਿਰੀਲੇ ਪਦਾਰਥਾ ਨੂੰ ਬਾਹਰ ਕੱਢਣ 'ਚ ਮਦਦ ਕਰਦੇ ਹਨ ਅਤੇ ਇਸਨੂੰ ਖਾਣ ਨਾਲ ਸਰੀਰ ਦੇ ਅੰਦਰ ਦੀ ਸਫ਼ਾਈ ਹੁੰਦੀ ਹੈ।
ਧਨੀਏ ਦੇ ਪੱਤੇ ਖਾਣ ਨਾਲ ਪ੍ਰਤੀਰੋਧ ਸਿਸਟਮ ਮਜ਼ਬੂਤ ਹੁੰਦਾ:ਧਨੀਏ ਦੇ ਪੱਤਿਆ 'ਚ ਭਰਪੂਰ ਮਾਤਰਾ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਇਸ ਨੂੰ ਖਾਣ ਨਾਲ ਸਰੀਰ ਦਾ ਪ੍ਰਤੀਰੋਧ ਸਿਸਟਮ ਮਜ਼ਬੂਤ ਹੁੰਦਾ ਹੈ।