ਸਰਦੀਆਂ ਦੀ ਆਮਦ ਅਤੇ ਇਸ 'ਤੇ ਦੀਵਾਲੀ ਕਾਰਨ ਵਾਤਾਵਰਨ 'ਚ ਵਧਿਆ ਪ੍ਰਦੂਸ਼ਣ, ਔਬਸਟਰਕਟਿਵ ਪਲਮਨਰੀ ਡਿਜ਼ੀਜ਼ (ਸੀ.ਓ.ਪੀ.ਡੀ.) ਦੇ ਮਰੀਜ਼ਾਂ ਲਈ ਭਾਰੀ ਪੈਂਦਾ ਹੈ। ਜਿੱਥੇ ਤਾਪਮਾਨ ਵਿੱਚ ਗਿਰਾਵਟ ਪੀੜਤ ਦੇ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ, ਉੱਥੇ ਹਵਾ ਪ੍ਰਦੂਸ਼ਣ ਸਥਿਤੀ ਨੂੰ ਹੋਰ ਵਿਗੜਦਾ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਕਿ ਸਰਦੀਆਂ ਵਿੱਚ ਵਧੇਰੇ ਪ੍ਰਦੂਸ਼ਣ ਕਾਰਨ ਕਿਸ ਤਰ੍ਹਾਂ ਸੀਓਪੀਡੀ (COPD) ਦੀ ਬਿਮਾਰੀ ਪੀੜਤ ਲਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ। Etv Bharat Sukhibhava ਨੇ ਗਵਾਲੀਅਰ ਮੱਧ ਪ੍ਰਦੇਸ਼ ਦੇ ਨੱਕ-ਕੰਨ ਗਲੇ ਦੇ ਮਾਹਿਰ ਡਾਕਟਰ ਵੀਰੇਂਦਰ ਸਿੰਘ ਨਾਲ ਗੱਲ ਕੀਤੀ...
ਕੀ ਹੈ ਸੀਓਪੀਡੀ
ਡਾ. ਵਰਿੰਦਰ ਸਿੰਘ ਦੱਸਦੇ ਹਨ ਕਿ ਸਰਦੀਆਂ ਵਿੱਚ ਹਸਪਤਾਲ ਵਿੱਚ ਸੀਓਪੀਡੀ (COPD) ਦੇ ਮਰੀਜ਼ਾਂ ਦੀ ਆਮਦ ਵੱਧ ਜਾਂਦੀ ਹੈ ਪਰ ਖਾਸ ਕਰਕੇ ਦੀਵਾਲੀ ਤੋਂ ਬਾਅਦ ਪਟਾਕਿਆਂ ਕਾਰਨ ਵਧਦੇ ਪ੍ਰਦੂਸ਼ਣ ਕਾਰਨ ਅਜਿਹੇ ਮਰੀਜ਼ਾਂ ਨੂੰ ਹੋਰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਹ ਦੱਸਦੇ ਹਨ ਕਿ ਅਸਲ ਵਿੱਚ ਕ੍ਰੋਨਿਕ ਔਬਸਟਰਕਟਿਵ ਪਲਮਨਰੀ ਡਿਜ਼ੀਜ਼ (Chronic Obstructive Pulmonary Disease) ਫੇਫੜਿਆਂ ਦੀ ਅਜਿਹੀ ਬੀਮਾਰੀ ਹੈ, ਜਿਸ ਵਿਚ ਮਰੀਜ਼ ਆਮ ਤੌਰ 'ਤੇ ਸਾਹ ਨਹੀਂ ਲੈ ਪਾਉਂਦਾ ਅਤੇ ਆਕਸੀਜਨ ਪੂਰੀ ਮਾਤਰਾ ਵਿਚ ਫੇਫੜਿਆਂ ਤੱਕ ਨਹੀਂ ਪਹੁੰਚ ਪਾਉਂਦੀ। ਇਹ ਇੱਕ ਅਜਿਹੀ ਬਿਮਾਰੀ ਹੈ ਜਿਸਦਾ ਪੂਰੀ ਤਰ੍ਹਾਂ ਇਲਾਜ ਕਰਨਾ ਔਖਾ ਹੈ। ਅਤੇ ਇਹ ਕਈ ਵਾਰ ਮੌਸਮ ਵਿੱਚ ਤਬਦੀਲੀ ਬਹੁਤ ਜ਼ਿਆਦਾ ਠੰਡ, ਪ੍ਰਦੂਸ਼ਣ, ਪਾਲਤੂ ਜਾਨਵਰਾਂ ਜਾਂ ਕਿਸੇ ਹੋਰ ਚੀਜ਼ ਤੋਂ ਐਲਰਜੀ, ਦੌਰੇ ਦੇ ਰੂਪ ਵਿੱਚ ਸ਼ੁਰੂ ਹੋ ਸਕਦਾ ਹੈ, ਜਿਸ ਵਿੱਚ ਮਰੀਜ਼ ਨੂੰ ਖੰਘ, ਸਾਹ ਲੈਣ ਵਿੱਚ ਮੁਸ਼ਕਿਲ, ਛਾਤੀ ਵਿੱਚ ਦਰਦ ਅਤੇ ਕਈ ਵਾਰ ਬੁਖਾਰ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਪਰ ਦਵਾਈਆਂ ਲੈ ਕੇ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ ਕਰਕੇ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਸੀਓਪੀਡੀ ਦੀ ਸਮੱਸਿਆ ਨੂੰ ਵਧਾਉਣ ਵਾਲੇ ਕਾਰਕ
ਡਾ. ਵਰਿੰਦਰ ਸਿੰਘ ਦੱਸਦੇ ਹਨ ਕਿ ਬਦਲਦੇ ਮੌਸਮ ਦੇ ਨਾਲ ਖਾਸ ਤੌਰ 'ਤੇ ਵਧਦੀ ਠੰਡ ਨਾਲ, ਫੇਫੜਿਆਂ ਦੇ ਮਰੀਜ਼ਾਂ ਨੂੰ ਵਧੇਰੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਪ੍ਰਦੂਸ਼ਣ ਅਤੇ ਸਿਗਰਟਨੋਸ਼ੀ ਵੀ ਸੀਓਪੀਡੀ ਵਿੱਚ ਬਿਮਾਰੀ ਨੂੰ ਸ਼ੁਰੂ ਕਰਨ ਦੇ ਮਹੱਤਵਪੂਰਨ ਕਾਰਨ ਮੰਨੇ ਜਾਂਦੇ ਹਨ। ਸੜਕਾਂ 'ਤੇ ਵਾਹਨਾਂ ਜਾਂ ਫੈਕਟਰੀਆਂ ਦਾ ਧੂੰਆਂ ਅਤੇ ਇਨ੍ਹਾਂ 'ਚੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਜਦੋਂ ਧੂੜ-ਮਿੱਟੀ ਦੇ ਨਾਲ-ਨਾਲ ਸਾਹ ਰਾਹੀਂ ਸਰੀਰ ਦੇ ਅੰਦਰਲੇ ਫੇਫੜਿਆਂ 'ਚ ਪਹੁੰਚ ਜਾਂਦੀਆਂ ਹਨ ਤਾਂ ਸੀ.ਓ.ਪੀ.ਡੀ. (COPD) ਦੇ ਮਰੀਜ਼ਾਂ ਲਈ ਖਾਸ ਤੌਰ 'ਤੇ ਹੋਰ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ ਦੇ ਨਾਲ ਹੀ ਸਿਗਰਟ, ਬੀੜੀ ਜਾਂ ਹੁੱਕਾ ਆਦਿ ਪੀਣ ਦੀ ਆਦਤ ਵੀ ਇਸ ਬੀਮਾਰੀ ਨੂੰ ਵਧਾਉਂਦੀ ਹੈ। ਇਸ ਤੋਂ ਇਲਾਵਾ ਕੁਝ ਲੋਕਾਂ ਵਿੱਚ ਇਸ ਸਮੱਸਿਆ ਲਈ ਕੁਝ ਹੱਦ ਤੱਕ ਖ਼ਾਨਦਾਨੀ ਵੀ ਜ਼ਿੰਮੇਵਾਰ ਹੈ।
ਸੀਓਪੀਡੀ ਦੇ ਲੱਛਣ
ਸੀਓਪੀਡੀ ਦੇ ਕੁਝ ਮੁੱਖ ਲੱਛਣ ਹੇਠ ਲਿਖੇ ਅਨੁਸਾਰ ਹਨ...
- ਹਲਕੀ ਗਤੀਵਿਧੀਆਂ ਖਾਸ ਕਰਕੇ ਸਰੀਰਕ ਗਤੀਵਿਧੀਆਂ ਦੌਰਾਨ ਸਾਹ ਚੜ੍ਹਨਾ।
- ਸਾਹ ਲੈਣ ਵਿੱਚ ਸਮੱਸਿਆ ਜਾਂ ਭਾਰੀਪਣ।
- ਸਾਹ ਲੈਣ ਵੇਲੇ ਛਾਤੀ ਵਿੱਚ ਘਰਘਰਾਹਟ।
- ਕਫ ਦੇ ਨਾਲ ਛਾਤੀ ਵਿੱਚ ਜਕੜਨ ਅਤੇ ਲਗਾਤਾਰ ਖੰਘ।
- ਅਕਸਰ ਸਾਹ ਦੀ ਲਾਗ
- ਕਮਜ਼ੋਰੀ ਅਤੇ ਥਕਾਵਟ, ਭਾਰ ਘਟਣਾ ਅਤੇ ਭੁੱਖ ਨਾ ਲੱਗਣਾ।
- ਗਿੱਟਿਆ ਦਾ ਸੁੱਜਣਾ।
ਸਰਦੀਆਂ ਵਿੱਚ ਸੀਓਪੀਡੀ ਦਾ ਪ੍ਰਬੰਧਨ
ਇਸ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਸਰਦੀ ਦੇ ਮੌਸਮ 'ਚ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ। ਡਾਕਟਰ ਵਰਿੰਦਰ (Dr. Virender) ਦੱਸਦੇ ਹਨ ਕਿ ਆਦਤਾਂ ਵਿੱਚ ਕੁਝ ਬਦਲਾਅ ਕਰਨ ਅਤੇ ਨਿਯਮਤ ਜੀਵਨ ਵਿੱਚ ਕੁਝ ਸਾਵਧਾਨੀਆਂ ਵਰਤਣ ਨਾਲ ਸੀਓਪੀਡੀ ਦੇ ਮਰੀਜ਼ ਇਸ ਸਮੱਸਿਆ ਨੂੰ ਸ਼ੁਰੂ ਹੋਣ ਤੋਂ ਕਾਫੀ ਹੱਦ ਤੱਕ ਰੋਕ ਸਕਦੇ ਹਨ। ਜਿਨ੍ਹਾਂ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ...
- ਸੀ.ਓ.ਪੀ.ਡੀ. (COPD) ਦੇ ਮਰੀਜ਼ ਖਾਸ ਕਰਕੇ ਬਜ਼ੁਰਗ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਵੇਲੇ ਜਿੱਥੋਂ ਤੱਕ ਸੰਭਵ ਹੋਵੇ, ਆਪਣੇ ਨੱਕ ਅਤੇ ਮੂੰਹ ਨੂੰ ਮਾਸਕ ਨਾਲ ਢੱਕਣਾ ਚਾਹੀਦਾ ਹੈ ਤਾਂ ਜੋ ਧੂੜ ਉਨ੍ਹਾਂ ਦੇ ਨੱਕ ਜਾਂ ਮੂੰਹ ਵਿੱਚ ਨਾ ਜਾ ਸਕੇ। ਇਹ ਆਦਤ ਪੀੜਤ ਨੂੰ ਹੋਰ ਇਨਫੈਕਸ਼ਨਾਂ ਦਾ ਸ਼ਿਕਾਰ ਹੋਣ ਤੋਂ ਵੀ ਬਚਾਉਂਦੀ ਹੈ।
- ਜਿੱਥੋਂ ਤੱਕ ਹੋ ਸਕੇ ਬਹੁਤ ਜ਼ਿਆਦਾ ਪ੍ਰਦੂਸ਼ਿਤ ਅਤੇ ਭੀੜ-ਭੜੱਕੇ ਵਾਲੇ ਖੇਤਰਾਂ ਵਿੱਚ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
- ਅਜਿਹੇ ਲੋਕਾਂ ਨੂੰ ਨਾ ਸਿਰਫ਼ ਸਿਗਰਟਨੋਸ਼ੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਸਗੋਂ ਜਿੰਨ੍ਹਾਂ ਹੋ ਸਕੇ ਸਿਗਰਟਨੋਸ਼ੀ (Smoking) ਕਰਨ ਵਾਲੇ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
- ਜਿੱਥੋਂ ਤੱਕ ਹੋ ਸਕੇ ਜਾਨਵਰਾਂ ਦੇ ਨੇੜੇ ਅਤੇ ਸੰਪਰਕ ਵਿੱਚ ਆਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਪਰ ਜੇਕਰ ਘਰ ਵਿੱਚ ਪਾਲਤੂ ਜਾਨਵਰ ਹਨ ਤਾਂ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਘਰ ਵਿੱਚ ਨਿਯਮਿਤ ਤੌਰ 'ਤੇ ਆਪਣੇ ਵਾਲਾਂ ਦੀ ਸਫ਼ਾਈ ਕਰਨੀ, ਜਾਨਵਰਾਂ ਦੀ ਸਫ਼ਾਈ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ।
- ਆਪਣੇ ਡਾਕਟਰ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਕਿਸੇ ਮਾਹਿਰ ਦੀ ਅਗਵਾਈ ਹੇਠ ਯੋਗਾ ਦਾ ਨਿਯਮਤ ਅਭਿਆਸ, ਖਾਸ ਕਰਕੇ ਸਾਹ ਲੈਣ ਦੀਆਂ ਕਸਰਤਾਂ ਲਾਭਦਾਇਕ ਹੋ ਸਕਦੀਆਂ ਹਨ।
- ਰੁਟੀਨ ਨੂੰ ਅਨੁਸ਼ਾਸਿਤ ਕਰੋ ਜਿਵੇਂ ਕਿ ਸਮੇਂ 'ਤੇ ਸੌਣਾ-ਜਾਗਣਾ, ਸਹੀ ਸਮੇਂ 'ਤੇ ਸੰਤੁਲਿਤ ਭੋਜਨ ਆਦਿ। ਇਸ ਦੇ ਨਾਲ ਹੀ ਖੁਰਾਕ ਅਤੇ ਵਿਵਹਾਰ ਨੂੰ ਲੈ ਕੇ ਡਾਕਟਰ ਦੁਆਰਾ ਦੱਸੀਆਂ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ:Seasonal Depression: ਅਜਿਹਾ ਕਿਉਂ ਹੁੰਦਾ ਹੈ ਅਤੇ ਕਿਵੇਂ ਕਰੀਏ ਲੱਛਣਾਂ ਦਾ ਪ੍ਰਬੰਧਨ