ਹੈਦਰਾਬਾਦ:ਸਰਦੀਆਂ ਦੇ ਮੌਸਮ 'ਚ ਗਲਾ ਖਰਾਬ ਹੋਣਾ ਇੱਕ ਆਮ ਸਮੱਸਿਆ ਬਣ ਗਈ ਹੈ। ਗਲੇ ਦੇ ਪਿੱਛਲੇ ਹਿੱਸੇ 'ਚ ਹੋਣ ਵਾਲੀ ਸਮੱਸਿਆ ਕਾਰਨ ਦਰਦ ਸ਼ੁਰੂ ਹੁੰਦਾ ਹੈ। ਇਸਦੇ ਲੱਛਣਾਂ 'ਚ ਖੁਜਲੀ, ਦਰਦ ਅਤੇ ਸੋਜ ਸ਼ਾਮਲ ਹੈ। ਇਸ ਸਮੱਸਿਆ ਦੌਰਾਨ ਖਾਣਾ-ਪੀਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਇਸ ਕਰਕੇ ਗਲੇ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਘਰੇਲੂ ਤਰੀਕੇ ਅਜ਼ਮਾ ਸਕਦੇ ਹੋ।
ਗਲੇ ਦੇ ਦਰਦ ਤੋਂ ਰਾਹਤ ਪਾਉਣ ਲਈ ਘਰੇਲੂ ਉਪਾਅ:
ਲੂਣ ਵਾਲਾ ਪਾਣੀ: ਗਲੇ ਦੇ ਦਰਦ ਤੋਂ ਆਰਾਮ ਪਾਉਣ ਲਈ ਲੂਣ ਵਾਲਾ ਪਾਣੀ ਫਾਇਦੇਮੰਦ ਹੋ ਸਕਦਾ ਹੈ। ਜੇਕਰ ਤੁਹਾਡੇ ਗਲੇ 'ਚ ਦਰਦ ਹੋ ਰਿਹਾ ਹੈ, ਤਾਂ ਸਵੇਰੇ ਉੱਠਦੇ ਹੀ ਗਰਮ ਪਾਣੀ 'ਚ ਲੂਣ ਮਿਲਾ ਕੇ ਕੁਰਲੀ ਕਰੋ। ਇਸ ਨਾਲ ਗਲੇ ਦੇ ਦਰਦ ਤੋਂ ਆਰਾਮ ਮਿਲ ਸਕਦਾ ਹੈ। ਇਸਦੇ ਨਾਲ ਹੀ ਤੁਸੀਂ ਲੂਣ ਵਾਲੇ ਪਾਣੀ ਨੂੰ ਰੋਜ਼ਾਨਾ ਸਵੇਰੇ ਪੀ ਵੀ ਸਕਦੇ ਹੋ।
ਸ਼ਹਿਦ:ਗਲੇ ਦੇ ਦਰਦ ਤੋਂ ਰਾਹਤ ਪਾਉਣ ਲਈ ਸ਼ਹਿਦ ਵੀ ਫਾਇਦੇਮੰਦ ਹੋ ਸਕਦਾ ਹੈ। ਇਸ 'ਚ ਸਾੜ-ਵਿਰੋਧੀ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਗਲੇ ਦੇ ਦਰਦ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੁੰਦੇ ਹਨ। ਇਸ ਲਈ ਤੁਸੀਂ ਸਿੱਧਾ ਸ਼ਹਿਦ ਦਾ ਚਮਚ ਖਾ ਸਕਦੇ ਹੋ। ਪਰ ਇਸ ਗੱਲ ਦਾ ਧਿਆਨ ਰੱਖੋ ਕਿ ਇੱਕ ਸਾਲ ਤੋਂ ਘਟ ਉਮਰ ਦੇ ਬੱਚਿਆਂ ਨੂੰ ਸ਼ਹਿਦ ਖਾਣ ਨੂੰ ਨਾ ਦਿਓ, ਕਿਉਕਿ ਉਨ੍ਹਾਂ ਲਈ ਇਹ ਖਤਰਨਾਕ ਹੋ ਸਕਦਾ ਹੈ।
ਅਦਰਕ: ਗਲੇ ਦੇ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਅਦਰਕ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ ਅਦਰਕ ਨੂੰ ਛੋਟੇ ਟੁੱਕੜਿਆਂ 'ਚ ਕੱਟ ਲਓ। ਫਿਰ ਇਸ 'ਚ ਸ਼ਹਿਦ ਅਤੇ ਕਾਲੀ ਮਿਰਚ ਮਿਲਾਓ। ਇਸਨੂੰ ਖਾਣ ਨਾਲ ਗਲੇ ਨੂੰ ਗਰਮੀ ਮਿਲੇਗੀ ਅਤੇ ਖਰਾਬ ਗਲੇ ਨੂੰ ਠੀਕ ਕੀਤਾ ਜਾ ਸਕੇਗਾ।
ਮੁਲੇਠੀ: ਤੁਸੀਂ ਮੁਲੇਠੀ ਦਾ ਇਸਤੇਮਾਲ ਵੀ ਕਰ ਸਕਦੇ ਹੋ। ਮੁਲੇਠੀ ਇੱਕ ਆਯੁਰਵੈਦਿਕ ਨੁਸਖਾ ਹੈ। ਇਸ ਨਾਲ ਸਰਦੀਆਂ 'ਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ 'ਚ ਮਦਦ ਮਿਲਦੀ ਹੈ। ਮੁਲੇਠੀ ਦਾ ਇਸਤੇਮਾਲ ਕਰਨ ਲਈ ਇਸਨੂੰ ਟੁੱਕੜਿਆਂ 'ਚ ਕੱਟ ਕੇ ਪੀਸ ਲਓ ਅਤੇ ਪਾਊਡਰ ਬਣਾ ਲਓ। ਇਸ ਪਾਊਡਰ ਨੂੰ ਇੱਕ ਚਮਚ ਗਰਮ ਪਾਣੀ 'ਚ ਮਿਲਾ ਕੇ ਪੀ ਲਓ। ਕੁਝ ਦਿਨਾਂ ਤੱਕ ਹੀ ਤੁਹਾਨੂੰ ਗਲੇ ਦੇ ਦਰਦ ਤੋਂ ਆਰਾਮ ਮਿਲ ਜਾਵੇਗਾ।