ਪੰਜਾਬ

punjab

ETV Bharat / sukhibhava

ਚਿੱਟੇ ਕੋਟ ਵਾਲੇ ਯੋਧੇ ਹਨ ਡਾਕਟਰ - covid-19

ਚੀਨ ਅੱਜ ਤੀਸਰਾ ਚੀਨੀ ਡਾਕਟਰ ਦਿਵਸ ਮਨਾ ਰਿਹਾ ਹੈ। ਇਸ ਮੌਕੇ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸਾਰੇ ਡਾਕਟਰਾਂ ਨੂੰ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਦੇ ਲਈ ਹਮਦਰਦੀ ਦਿੱਤੀ ਹੈ। ਉਨ੍ਹਾਂ ਨੇ ਡਾਕਟਰਾਂ ਨੂੰ ਚਿੱਟੇ ਕਪੜੇ ਪਹਿਨਣ ਵਾਲੇ ਯੋਧੇ ਦਾ ਖਿਤਾਬ ਦਿੱਤਾ ਹੈ।

CHINA CELEBRATING 3RD NATIONAL PHYSICIANS-DAY
ਚਿੱਟੇ ਕੋਟ ਵਾਲੇ ਯੋਧੇ ਹਨ ਡਾਕਟਰ

By

Published : Aug 20, 2020, 5:31 AM IST

ਡਾਕਟਰੀ ਇੱਕ ਪਵਿੱਤਰ ਪੇਸ਼ੇ ਹੈ। ਇਸ ਖੇਤਰ 'ਚ ਕੰਮ ਕਰਨ ਵਾਲੇ ਡਾਕਟਰ ਹਮੇਸ਼ਾਂ ਇਕ ਖ਼ਤਰਨਾਕ ਸਥਿਤੀ ਵਿੱਚ ਲੋਕਾਂ ਦੀ ਜਾਨ ਬਚਾਉਂਦੇ ਹਨ ਅਤੇ ਬਿਨ੍ਹਾਂ ਕਿਸੇ ਮਾਰੂ ਅਸਲੇ ਦੇ ਯੰਗ ਦੇ ਮੈਦਾਨ 'ਚ ਆਪਣਾ ਫਜ਼ਰ ਨਿਭਾਉਂਦੇ ਹਨ। ਅਸੀਂ ਡਾਕਟਰਾਂ ਨੂੰ ਚਿੱਟੇ ਕਪੜੇ ਵਾਲੇ ਯੋਧੇ ਕਹਿੰਦੇ ਹਾਂ। ਚੀਨ ਨੇ 19 ਅਗਸਤ 2018 ਤੋਂ ਫਿਜ਼ੀਸ਼ੀਅਨ ਦਿਵਸ ਨਿਰਧਾਰਤ ਕੀਤਾ ਹੈ। ਤੀਸਰੇ ਚੀਨੀ ਡਾਕਟਰ ਦਿਵਸ ਦੇ ਮੌਕੇ 'ਤੇ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਉਨ੍ਹਾਂ ਦੇ ਵਿਸ਼ਾਲ ਡਾਕਟਰੀ ਦੇਖਭਾਲ ਲਈ ਪੂਰੇ ਦੇਸ਼ ਦੇ ਸਿਹਤ ਕਰਮਚਾਰੀਆਂ ਨੂੰ ਦਿਲੋਂ ਵਧਾਈ ਦਿੱਤੀਆਂ ਅਤੇ ਸੰਵੇਧਨਾ ਜਤਾਈ। ਸ਼ੀ ਜਿਨਪਿੰਗ ਨੇ ਕਿਹਾ ਕਿ ਵਿਆਪਕ ਮੈਡੀਕਲ ਸਟਾਫ ਨੇ ਸਿਹਤ ਕਾਰਜਾਂ ਨੂੰ ਵਧਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਕੋਵਿਡ-19 ਮਹਾਂਮਾਰੀ ਦੇ ਫੈਲਣ ਤੋਂ ਬਾਅਦ, ਚੀਨੀ ਡਾਕਟਰੀ ਕਰਮਚਾਰੀ ਹਿੰਮਤ ਨਾਲ ਮਹਾਂਮਾਰੀ ਦੀ ਰੋਕਥਾਮ ਵਿੱਚ ਲੱਗੇ ਹੋਏ ਸਨ। ਉਹ ਵਾਇਰਸ ਨਾਲ ਲੜੇ ਅਤੇ ਮਹਾਂਮਾਰੀ ਨੂੰ ਰੋਕਣ ਲਈ ਪੂਰੀ ਕੋਸ਼ਿਸ਼ ਕੀਤੀ। ਚੀਨੀ ਸਰਕਾਰ ਅਤੇ ਚੀਨੀ ਲੋਕਾਂ ਦੁਆਰਾ ਉਨ੍ਹਾਂ ਨੂੰ ਉੱਚ ਦਰਜਾ ਦਿੱਤਾ ਗਿਆ ਹੈ।

ਜਦੋਂ ਮਹਾਂਮਾਰੀ ਫੈਲਣੀ ਸ਼ੁਰੂ ਹੋਈ, ਨਾ ਸਿਰਫ ਆਮ ਲੋਕ ਇਸ ਵਾਇਰਸ ਤੋਂ ਅਣਜਾਣ ਸਨ, ਬਲਕਿ ਡਾਕਟਰਾਂ ਨੂੰ ਵੀ ਪਹਿਲੀ ਵਾਰ ਇਸ ਵਾਇਰਸ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਵਾਇਰਸ ਦੇ ਫੈਲਣ ਬਾਰੇ ਪਤਾ ਨਹੀਂ ਸੀ, ਇਲਾਜ ਦੀ ਯੋਜਨਾ ਤੈਅ ਨਹੀਂ ਕੀਤੀ ਗਈ ਸੀ ਅਤੇ ਦਵਾਈ ਦੀ ਘਾਟ ਸੀ, ਪਰ ਡਾਕਟਰ ਇਕ ਯੋਧੇ ਵਾਂਗ ਮਹਾਂਮਾਰੀ ਦੀ ਰੋਕਥਾਮ ਵਿਚ ਸ਼ਾਮਲ ਹੋਏ। ਚੀਨ ਨੇ ਮਹਾਂਮਾਰੀ ਦੀ ਰੋਕਥਾਮ ਵਿੱਚ ਵੱਡੀ ਤਰੱਕੀ ਪ੍ਰਾਪਤ ਕੀਤੀ, ਪਰ ਤਜ਼ਰਬੇ ਅਤੇ ਦੂਜੇ ਦੇਸ਼ਾਂ ਨੂੰ ਸਹਾਇਤਾ ਵੀ ਦਿੱਤੀ।

ਪਰ ਮਹਾਂਮਾਰੀ ਦੇ ਫੈਲਣ ਨਾਲ, ਅਮਰੀਕਾ ਸਮੇਤ ਪੱਛਮੀ ਦੇਸ਼ਾਂ ਦੇ ਰਾਜਨੇਤਾਵਾਂ ਨੇ ਕ੍ਰਮਵਾਰ ਚੀਨ ਨੂੰ ਦੋਸ਼ੀ ਠਹਿਰਾਇਆ। ਬਿ੍ਰਟਿਸ਼ ਅਖ਼ਬਾਰ ਦਿ ਲੈਂਸੇਟ ਦੇ ਮੁੱਖ ਸੰਪਾਦਕ ਰਿਚਰਡ ਹਾਰਟਨ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਮਹਾਂਮਾਰੀ ਫੈਲਣ ਤੋਂ ਤੁਰੰਤ ਬਾਅਦ ਚੀਨੀ ਡਾਕਟਰਾਂ ਨੇ ਚੇਤਾਵਨੀ ਦਿੱਤੀ ਸੀ, ਫਿਰ ਚੀਨੀ ਸਰਕਾਰ ਨੇ ਦੁਨੀਆ ਨੂੰ ਸੂਚੇਤ ਕਰ ਦਿੱਤਾ ਸੀ। ਪਰ ਪੱਛਮੀ ਦੇਸ਼ਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ, ਇਸ ਦੀ ਬਜਾਏ ਚੀਨ ਨੂੰ ਦੋਸ਼ੀ ਠਹਿਰਾਇਆ।

ਅਸਲ ਵਿੱਚ, ਮਹਾਂਮਾਰੀ ਦਾ ਟਾਕਰਾ ਵੱਖ-ਵੱਖ ਦੇਸ਼ਾਂ ਨੂੰ ਇਕਜੁੱਟ ਹੋ ਕੇ ਕਰਨਾ ਚਾਹੀਦਾ ਹੈ, ਨਾ ਕਿ ਮੁਕਾਬਲਾ ਕਰਨਾ ਚਾਹੀਦਾ ਹੈ। ਚੀਨ ਵਿਰੋਧੀ ਭਾਵਨਾਵਾਂ ਦੇ ਵਿਗੜ ਜਾਣ ਨਾਲ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਖਤਰੇ ਵਿਚ ਪੈ ਜਾਵੇਗੀ।

ABOUT THE AUTHOR

...view details