ਪੰਜਾਬ

punjab

ETV Bharat / sukhibhava

Children Health: ਇਸ ਉਮਰ ਦੇ ਬੱਚਿਆਂ ਲਈ ਚਾਹ ਪੀਣਾ ਹੋ ਸਕਦੈ ਜ਼ਿਆਦਾ ਖਤਰਨਾਕ, ਜਾਣੋ ਕਿਉ - ਬਾਲ ਰੋਗ ਵਿਗਿਆਨੀ

Tea-Coffee For Children Health: ਭਾਰਤੀ ਲੋਕ ਚਾਹ ਅਤੇ ਕੌਫ਼ੀ ਪੀਣਾ ਬਹੁਤ ਪਸੰਦ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਚਾਹ ਅਤੇ ਕੌਫ਼ੀ ਜ਼ਿਆਦਾ ਪੀਣਾ ਨੁਕਸਾਨਦੇਹ ਵੀ ਹੋ ਸਕਦਾ ਹੈ। ਚਾਹ ਅਤੇ ਕੌਫ਼ੀ ਬੱਚਿਆਂ ਲਈ ਜ਼ਿਆਦਾ ਨੁਕਸਾਨਦੇਹ ਹੁੰਦੀ ਹੈ।

Tea-Coffee For Children Health
Tea-Coffee For Children Health

By ETV Bharat Health Team

Published : Nov 16, 2023, 1:41 PM IST

ਹੈਦਰਾਬਾਦ:ਅੱਜ ਦੇ ਸਮੇਂ 'ਚ ਹਰ ਕੋਈ ਚਾਹ ਪੀਣਾ ਪਸੰਦ ਕਰਦਾ ਹੈ। ਕਈ ਲੋਕਾਂ ਦੀ ਚਾਹ ਤੋਂ ਬਿਨ੍ਹਾਂ ਸਵੇਰ ਹੀ ਨਹੀਂ ਹੁੰਦੀ ਪਰ ਕੁਝ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਚਾਹ ਪੀਣ ਦੇ ਕੀ ਫਾਇਦੇ ਅਤੇ ਨੁਕਸਾਨ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਬੱਚਿਆਂ ਲਈ ਚਾਹ ਅਤੇ ਕੌਫ਼ੀ ਪੀਣਾ ਜ਼ਿਆਦਾ ਖਤਰਨਾਕ ਹੋ ਸਕਦਾ ਹੈ। ਇਸ ਲਈ ਬੱਚਿਆਂ ਨੂੰ ਚਾਹ ਅਤੇ ਕੌਫ਼ੀ ਤੋਂ ਦੂਰ ਰੱਖਣਾ ਚਾਹੀਦਾ ਹੈ।

ਚਾਹ ਅਤੇ ਕੌਫ਼ੀ ਪੀਣ ਨਾਲ ਬੱਚਿਆਂ ਦੀ ਸਿਹਤ 'ਤੇ ਪੈ ਸਕਦੈ ਗਲਤ ਅਸਰ: ਬਾਲ ਰੋਗ ਵਿਗਿਆਨੀ ਅਨੁਸਾਰ, 14 ਸਾਲ ਤੋਂ ਘਟ ਉਮਰ ਦੇ ਬੱਚਿਆਂ ਨੂੰ ਚਾਹ ਅਤੇ ਕੌਫ਼ੀ ਨਹੀਂ ਦੇਣੀ ਚਾਹੀਦੀ ਹੈ। ਇਸ ਨਾਲ ਉਨ੍ਹਾਂ ਦੀ ਸਿਹਤ 'ਤੇ ਗਲਤ ਅਸਰ ਪੈ ਸਕਦਾ ਹੈ। ਬੱਚਿਆਂ ਦਾ ਵਾਧਾ ਰੁਕ ਸਕਦਾ ਹੈ। ਕੌਫ਼ੀ 'ਚ ਕੈਫ਼ਿਨ ਪਾਇਆ ਜਾਂਦਾ ਹੈ, ਜੋ ਦਿਮਾਗ ਨੂੰ ਉਤਸਾਹਿਤ ਅਤੇ ਦਿਲ ਦੀਆਂ ਧੜਕਣਾ ਨੂੰ ਵਧਾਉਣ ਦਾ ਕੰਮ ਕਰਦਾ ਹੈ। ਇਸ ਕਾਰਨ ਬੱਚੇ ਨੂੰ ਐਸਿਡਿਟੀ ਅਤੇ ਹਾਈਪਰਐਸਿਡਿਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਚਾਹ ਅਤੇ ਕੌਫ਼ੀ ਪੀਣ ਨਾਲ ਬੱਚਿਆਂ ਦੀ ਨੀਂਦ 'ਤੇ ਵੀ ਅਸਰ ਪੈ ਸਕਦਾ ਹੈ। ਹੈਲਥ ਐਕਸਪਰਟ ਅਨੁਸਾਰ, ਚਾਹ 'ਚ ਟੈਨਿਨ ਪਾਇਆ ਜਾਂਦਾ ਹੈ। ਇਸ ਕਾਰਨ ਬੱਚਿਆਂ ਦੇ ਦੰਦ ਅਤੇ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ। ਇਸਦੇ ਨਾਲ ਹੀ ਚਾਹ ਅਤੇ ਕੌਫ਼ੀ ਪੀਣ ਨਾਲ ਬੱਚਿਆਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਆਪਣੇ ਬੱਚਿਆਂ ਨੂੰ ਚਾਹ ਅਤੇ ਕੌਫ਼ੀ ਤੋਂ ਦੂਰ ਰੱਖੋ।

ਬੱਚਿਆਂ ਦੀ ਖੁਰਾਕ 'ਚ ਸ਼ਾਮਲ ਕਰੋ ਇਹ ਡ੍ਰਿੰਕਸ:ਤੁਸੀਂ ਬੱਚਿਆਂ ਨੂੰ ਚਾਹ ਅਤੇ ਕੌਫ਼ੀ ਦੀ ਜਗ੍ਹਾਂ ਹਰਬਲ-ਟੀ ਪੀਣ ਨੂੰ ਦੇ ਸਕਦੇ ਹੋ। ਇਸਦੇ ਨਾਲ ਹੀ ਬੱਚਿਆਂ ਨੂੰ ਅਦਰਕ, ਪੁਦੀਨਾ, ਨਿੰਬੂ ਅਤੇ ਇਲਾਈਚੀ ਨਾਲ ਬਣਿਆ ਕਾੜ੍ਹਾ ਵੀ ਦਿੱਤਾ ਜਾ ਸਕਦਾ ਹੈ। ਇਸ ਨਾਲ ਸਿਹਤ ਨੂੰ ਕਈ ਫਾਇਦੇ ਮਿਲ ਸਕਦੇ ਹਨ।

ABOUT THE AUTHOR

...view details