ਦਫ਼ਤਰ ਵਿੱਚ ਲੋਕ ਜ਼ਿਆਦਾ ਕੰਮ ਦੇ ਦਬਾਅ ਹੇਠ ਘੰਟਿਆਂਬੱਧੀ ਸੀਟ ’ਤੇ ਬੈਠ ਕੇ ਕੰਮ ਕਰਨ ਲਈ ਮਜਬੂਰ ਹੁੰਦੇ ਹਨ। ਇਸ ਨੂੰ ਆਦਤ ਕਹੋ ਜਾਂ ਮਜਬੂਰੀ, ਪਰ ਇਹ ਤੁਹਾਡੀ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾਉਂਦੀ ਹੈ। ਲੰਬੇ ਸਮੇਂ ਤੱਕ ਬੈਠਣ ਕਾਰਨ ਗਰਦਨ ਅਤੇ ਪਿੱਠ ਵਿੱਚ ਦਰਦ ਹੋਣਾ ਆਮ ਗੱਲ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਆਦਤ ਤੁਹਾਨੂੰ ਕੈਂਸਰ ਵਰਗੇ ਖ਼ਤਰੇ ਵਿੱਚ ਵੀ ਪਾ ਸਕਦੀ ਹੈ। ਅਜਿਹੇ ਲੋਕਾਂ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਦੇਰ ਤੱਕ ਬੈਠਣ ਨਾਲ ਤੁਸੀਂ ਹੋਰ ਵੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਜਿਨ੍ਹਾਂ ਵਿੱਚੋਂ ਕੁਝ ਬਿਮਾਰੀਆਂ ਹੇਠ ਲਿਖੇ ਅਨੁਸਾਰ ਹਨ:-
ਸਾਰਾ ਦਿਨ ਬੈਠੇ ਰਹਿਣ ਦੇ ਨੁਕਸਾਨ:
- ਜ਼ਿਆਦਾ ਦੇਰ ਤੱਕ ਬੈਠਣ ਨਾਲ ਖੂਨ ਦਾ ਪ੍ਰਵਾਹ ਹੌਲੀ ਹੋ ਜਾਂਦਾ ਹੈ। ਇਸ ਨਾਲ ਖੂਨ ਦੀਆਂ ਨਾੜੀਆਂ ਵਿੱਚ ਫੈਟੀ ਐਸਿਡ ਬਣਦੇ ਹਨ।
- ਸ਼ੂਗਰ ਅਤੇ ਮੋਟਾਪੇ ਦਾ ਖ਼ਤਰਾ ਰਹਿੰਦਾ ਹੈ।
- ਹੱਡੀਆਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਹੱਡੀਆਂ ਕਮਜ਼ੋਰ ਹੋ ਸਕਦੀਆ ਹਨ।
- ਮਾਸਪੇਸ਼ੀਆਂ ਕਮਜ਼ੋਰ ਹੋਣ ਲੱਗਦੀਆਂ ਹਨ।
- ਦਿਮਾਗ ਦਾ ਕੰਮ ਪ੍ਰਭਾਵਿਤ ਹੁੰਦਾ ਹੈ।
ਜ਼ਿਆਦਾ ਸਮੇਂ ਤੱਕ ਬੈਠੇ ਰਹਿਣ ਨਾਲ ਇਨ੍ਹਾਂ ਬਿਮਾਰੀਆਂ ਦਾ ਖਤਰਾਂ:
ਹਾਈ ਬਲੱਡ ਪ੍ਰੈਸ਼ਰ:ਜ਼ਿਆਦਾ ਦੇਰ ਤੱਕ ਬੈਠਣਾ ਸਰੀਰ ਦੇ ਕਈ ਹਿੱਸਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ ਅਤੇ ਕੋਲੈਸਟ੍ਰੋਲ ਵੱਧ ਸਕਦਾ ਹੈ। ਜਿਹੜੇ ਲੋਕ ਲੰਬੇ ਸਮੇਂ ਤੱਕ ਬੈਠਦੇ ਹਨ, ਉਹਨਾਂ ਵਿੱਚ ਇਹ ਬਿਮਾਰੀਆਂ ਹੋਣ ਦੀ ਸੰਭਾਵਨਾ ਉਹਨਾਂ ਲੋਕਾਂ ਦੇ ਮੁਕਾਬਲੇ ਦੁੱਗਣੀ ਹੁੰਦੀ ਹੈ ਜੋ ਬਿਲਕੁਲ ਨਹੀਂ ਬੈਠਦੇ ਜਾਂ ਬਹੁਤ ਘੱਟ ਬੈਠਦੇ ਹਨ।
ਭਾਰ ਵਧਣਾ: ਸਰੀਰਕ ਗਤੀਵਿਧੀ ਅਤੇ ਕਸਰਤ ਕਰਨ ਨਾਲ ਤੁਹਾਡਾ ਸਰੀਰ ਚਰਬੀ ਅਤੇ ਸ਼ੂਗਰ ਨੂੰ ਸਹੀ ਤਰ੍ਹਾਂ ਹਜ਼ਮ ਕਰਨ ਦੇ ਯੋਗ ਹੁੰਦਾ ਹੈ। ਇਸ ਨਾਲ ਤੁਸੀਂ ਫਿੱਟ ਅਤੇ ਸਿਹਤਮੰਦ ਰਹਿੰਦੇ ਹੋ। ਜੇਕਰ ਤੁਸੀਂ ਜ਼ਿਆਦਾ ਦੇਰ ਤੱਕ ਬੈਠੇ ਰਹਿੰਦੇ ਹੋ ਤਾਂ ਨਾ ਸਿਰਫ਼ ਤੁਹਾਡੀ ਪਾਚਨ ਕਿਰਿਆ ਹੌਲੀ ਹੋਵੇਗੀ, ਸਗੋਂ ਤੁਹਾਡਾ ਭਾਰ ਵੀ ਤੇਜ਼ੀ ਨਾਲ ਵਧੇਗਾ।
ਦਿਲ ਅਤੇ ਫੇਫੜਿਆਂ ਦੇ ਰੋਗਾਂ ਦਾ ਖਤਰਾ: ਲੰਬੇ ਸਮੇਂ ਤੱਕ ਬੈਠਣਾ ਅਤੇ ਕੰਮ ਕਰਨਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ। ਲੰਬੇ ਸਮੇਂ ਤੱਕ ਕੰਮ ਕਰਨ ਨਾਲ ਤੁਹਾਡੇ ਫੇਫੜਿਆਂ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਖੂਨ ਦਾ ਪ੍ਰਵਾਹ ਘੱਟ ਜਾਂਦਾ ਹੈ। ਇਸ ਨਾਲ ਤੁਹਾਡੇ ਫੇਫੜਿਆਂ ਵਿੱਚ ਖੂਨ ਦੇ ਥੱਕੇ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਦਾ ਤੁਹਾਡੇ ਦਿਲ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਜ਼ਿਆਦਾ ਬੈਠਣ ਅਤੇ ਕੰਮ ਕਰਨ ਨਾਲ ਦਿਲ ਦੀ ਸਮੱਸਿਆ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।