ਹੈਦਰਾਬਾਦ: ਇਲਾਇਚੀ ਨੂੰ ਆਪਣੇ ਸੁਆਦ ਅਤੇ ਖੁਸ਼ਬੂ ਲਈ ਜਾਣਿਆਂ ਜਾਂਦਾ ਹੈ ਅਤੇ ਕਿਸੇ ਵੀ ਚੀਜ਼ 'ਚ ਇਸਦਾ ਇਸਤੇਮਾਲ ਕਰ ਲਿਆ ਜਾਂਦਾ ਹੈ। ਇਸਦਾ ਇਸਤੇਮਾਲ ਨਾ ਸਿਰਫ ਮਿਠਾਈਆ ਵਿੱਚ ਸਗੋਂ ਕਈ ਸਬਜ਼ੀਆਂ 'ਚ ਵੀ ਕੀਤਾ ਜਾਂਦਾ ਹੈ। ਇਨ੍ਹਾਂ ਹੀ ਨਹੀਂ ਮੂੰਹ ਫਰੈਸ਼ਨਰ ਲਈ ਵੀ ਇਲਾਇਚੀ ਦਾ ਇਸਤੇਮਾਲ ਕਰ ਲਿਆ ਜਾਂਦਾ ਹੈ। ਰਸੋਈ 'ਚ ਇਸਤੇਮਾਲ ਕੀਤੇ ਜਾਣ ਵਾਲੀ ਇਲਾਇਚੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ।
ਇਲਾਇਚੀ ਦੇ ਸਿਹਤ ਲਈ ਫਾਇਦੇ:
ਪਾਚਨ 'ਚ ਮਦਦਗਾਰ: ਇਲਾਇਚੀ ਆਪਣੇ ਪਾਚਨ ਗੁਣਾ ਲਈ ਜਾਣੀ ਜਾਂਦੀ ਹੈ। ਇਸ ਨਾਲ ਪਾਚਨ, ਸੋਜ, ਗੈਸ ਅਤੇ ਹੋਰ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਹ ਢਿੱਡ 'ਚ ਮੌਜ਼ੂਦ ਪਾਚਕ ਨੂੰ ਐਕਟਿਵ ਕਰਦੇ ਹਨ, ਜੋ ਪਾਚਨ 'ਚ ਸਹਾਇਤਾ ਕਰਦੇ ਹਨ।
ਸਾਹ ਅਤੇ ਮੂਹ ਦੀ ਬਦਬੂ ਤੋਂ ਛੁਟਕਾਰਾ:ਇਲਾਇਚੀ ਦੇ ਬੀਜ ਜਾਂ ਫਲੀ ਚਬਾਉਣ ਨਾਲ ਤੁਹਾਡਾ ਮੂੰਹ ਤਾਜ਼ਾ ਹੋ ਸਕਦਾ ਹੈ ਅਤੇ ਮੂੰਹ ਦੀ ਬਦਬੂ ਤੋਂ ਛੁਟਕਾਰਾ ਮਿਲ ਸਕਦਾ ਹੈ। ਇਹੀ ਕਾਰਨ ਹੈ ਕਿ ਇਲਾਇਚੀ ਦਾ ਇਸਤੇਮਾਲ ਅਕਸਰ ਮੂੰਹ ਫਰੈਸ਼ਨਰ ਦੇ ਰੂਪ 'ਚ ਕੀਤਾ ਜਾਂਦਾ ਹੈ। ਇੰਨਾ ਹੀ ਨਹੀਂ ਇਲਾਇਚੀ ਮੂੰਹ 'ਚ ਹਾਨੀਕਾਰਕ ਬੈਕਟੀਰੀਆਂ ਨੂੰ ਰੋਕ ਕੇ ਦੰਦਾਂ ਦੀ ਸਿਹਤ ਨੂੰ ਬਣਾਏ ਰੱਖਣ 'ਚ ਵੀ ਮਦਦ ਕਰਦੀ ਹੈ।