ਹੈਦਰਾਬਾਦ: ਇਲਾਇਚੀ ਇੱਕ ਅਜਿਹਾ ਮਸਾਲਾ ਹੈ ਜੋ ਕਿਸੇ ਵੀ ਭੋਜਨ ਨੂੰ ਸੁਗੰਧਿਤ ਅਤੇ ਵਧੇਰੇ ਸੁਆਦੀ ਬਣਾਉਂਦਾ ਹੈ। ਸਦੀਆਂ ਤੋਂ ਭਾਰਤੀ ਪਕਵਾਨਾਂ ਵਿੱਚ ਇਲਾਇਚੀ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਆਪਣੇ ਸਵਾਦ ਤੋਂ ਇਲਾਵਾ ਇਹ ਆਪਣੇ ਫਾਇਦਿਆਂ ਲਈ ਵੀ ਜਾਣੀ ਜਾਂਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਇਲਾਇਚੀ ਦੇ ਸਾਈਡ ਇਫੈਕਟ ਵੀ ਹੁੰਦੇ ਹਨ। ਇਲਾਇਚੀ ਦੀ ਵਰਤੋਂ ਕਰਨ ਤੋਂ ਪਹਿਲਾ ਇਸ ਦੇ ਇਹ ਨੁਕਸਾਨ ਜਾਣ ਲਓ।
ਇਲਾਇਚੀ ਦੇ ਨੁਕਸਾਨ:-
ਐਲਰਜੀ: ਇਲਾਇਚੀ ਨੂੰ ਲੋਕ ਕੁਦਰਤੀ ਮਾਊਥ ਫ੍ਰੈਸਨਰ ਦੇ ਤੌਰ 'ਤੇ ਇਸਤੇਮਾਲ ਕਰਦੇ ਹਨ। ਇਸ ਨਾਲ ਕੁਝ ਲੋਕਾਂ ਨੂੰ ਐਲਰਜੀ ਹੋ ਸਕਦੀ ਹੈ। ਇਸਦੇ ਲੱਛਣਾਂ ਵਿੱਚ ਖੁਜਲੀ, ਮੂੰਹ ਜਾਂ ਗਲੇ ਵਿੱਚ ਸੋਜ ਅਤੇ ਸਾਹ ਲੈਣ ਵਿੱਚ ਮੁਸ਼ਕਲ ਸ਼ਾਮਲ ਹੈ। ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸਮੱਸਿਆ ਦਾ ਅਨੁਭਵ ਕਰਦੇ ਹੋ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
ਗੈਸ ਦੀ ਸਮੱਸਿਆ: ਬਹੁਤ ਜ਼ਿਆਦਾ ਇਲਾਇਚੀ ਖਾਣ ਨਾਲ ਗੈਸ ਦੀ ਸਮੱਸਿਆ ਹੋ ਸਕਦੀ ਹੈ। ਕੁਝ ਲੋਕਾਂ ਨੂੰ ਪੇਟ ਖਰਾਬ, ਬਦਹਜ਼ਮੀ, ਦਸਤ ਵਰਗੇ ਲੱਛਣ ਵੀ ਮਹਿਸੂਸ ਹੁੰਦੇ ਹਨ। ਅਜਿਹੀਆਂ ਸਮੱਸਿਆਵਾਂ ਤੋਂ ਬਚਣ ਲਈ ਇਲਾਇਚੀ ਨੂੰ ਘੱਟ ਮਾਤਰਾ ਵਿੱਚ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਇਲਾਇਚੀ ਦੇ ਮੁੱਖ ਮਾੜੇ ਪ੍ਰਭਾਵਾਂ ਵਿੱਚੋਂ ਇੱਕ ਹੈ।
ਬਲੱਡ ਪ੍ਰੈਸ਼ਰ ਘੱਟ: ਇਲਾਇਚੀ ਵਿੱਚ ਹਾਈਪੋਟੈਂਸਿਵ ਗੁਣ ਹੁੰਦੇ ਹਨ, ਜਿਸਦਾ ਮਤਲਬ ਹੈ ਕਿ ਇਸ ਨਾਲ ਬਲੱਡ ਪ੍ਰੈਸ਼ਰ ਘੱਟ ਹੋ ਸਕਦਾ ਹੈ। ਹਾਲਾਂਕਿ ਇਹ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਲਈ ਫਾਇਦੇਮੰਦ ਹੋ ਸਕਦੀ ਹੈ। ਅਜਿਹੇ 'ਚ ਘੱਟ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਇਲਾਇਚੀ ਦਾ ਸੇਵਨ ਕਰਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ।
ਹੋਰ ਦਵਾਈਆਂ ਖਾਣ ਵਾਲੇਇਲਾਇਚੀ ਖਾਣ ਤੋਂ ਕਰਨ ਪਰਹੇਜ਼: ਜੇਕਰ ਤੁਸੀਂ ਇਲਾਇਚੀ ਖਾਣਾ ਪਸੰਦ ਕਰਦੇ ਹੋ, ਤਾਂ ਇਹ ਧਿਆਨ ਵਿੱਚ ਰੱਖੋ ਕਿ ਇਲਾਇਚੀ ਵਿੱਚ ਅਜਿਹੇ ਮਿਸ਼ਰਣ ਹੁੰਦੇ ਹਨ, ਜੋ ਕੁਝ ਦਵਾਈਆਂ ਨਾਲ ਪਰਸਪਰ ਪ੍ਰਭਾਵ ਪਾਉਂਦੇ ਹਨ। ਜੇਕਰ ਡਾਇਬੀਟੀਜ਼ ਦੀਆਂ ਦਵਾਈਆਂ ਜਾਂ ਕੋਈ ਹੋਰ ਦਵਾਈਆਂ ਲੈ ਰਹੇ ਹੋ, ਤਾਂ ਕਿਸੇ ਵੀ ਸੰਭਾਵੀ ਪੇਚੀਦਗੀਆਂ ਤੋਂ ਬਚਣ ਲਈ ਨਿਯਮਿਤ ਤੌਰ 'ਤੇ ਇਲਾਇਚੀ ਦਾ ਸੇਵਨ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰੋ।
ਹਾਰਮੋਨਸ 'ਤੇ ਪ੍ਰਭਾਵ: ਕੁਝ ਅਧਿਐਨਾਂ ਦੇ ਅਨੁਸਾਰ ਇਲਾਇਚੀ ਦੇ ਐਸਟ੍ਰੋਜਨਿਕ ਪ੍ਰਭਾਵ ਹੋ ਸਕਦੇ ਹਨ, ਜੋ ਸਰੀਰ ਵਿੱਚ ਹਾਰਮੋਨਸ ਦੇ ਪੱਧਰ ਨੂੰ ਪ੍ਰਭਾਵਤ ਕਰ ਸਕਦੇ ਹਨ। ਛਾਤੀ ਜਾਂ ਅੰਡਕੋਸ਼ ਦੇ ਕੈਂਸਰ ਵਾਲੇ ਮਰੀਜ਼ ਜੋ ਹਾਰਮੋਨਸ ਪ੍ਰਤੀ ਸੰਵੇਦਨਸ਼ੀਲ ਹੋ ਸਕਦੇ ਹਨ, ਉਨ੍ਹਾਂ ਨੂੰ ਇਲਾਇਚੀ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ ਜਾਂ ਕੇਵਲ ਡਾਕਟਰ ਦੀ ਸਲਾਹ 'ਤੇ ਹੀ ਕਰਨੀ ਚਾਹੀਦੀ ਹੈ।